ਸ਼ਾਓਮੀ ਦੇ 48 ਮੈਗਾਪਿਕਸਲ ਵਾਲੇ ਸਮਾਰਟਫੋਨ ਦੀ ਕੀਮਤ ਹੋ ਸਕਦੀ ਹੈ 21,000 ਰੁਪਏ

Tuesday, Dec 11, 2018 - 10:21 PM (IST)

ਸ਼ਾਓਮੀ ਦੇ 48 ਮੈਗਾਪਿਕਸਲ ਵਾਲੇ ਸਮਾਰਟਫੋਨ ਦੀ ਕੀਮਤ ਹੋ ਸਕਦੀ ਹੈ 21,000 ਰੁਪਏ

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਾਓਮੀ ਨੇ ਹਾਲ ਹੀ 'ਚ ਕੰਫਰਮ ਕੀਤਾ ਹੈ ਕਿ ਉਹ ਅਗਲੇ ਸਾਲ ਜਨਵਰੀ 'ਚ 48 ਮੈਗਾਪਿਕਸਲ ਵਾਲਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਹਾਲਾਂਕਿ ਕੰਪਨੀ ਨੇ ਹੁਣ ਤੱਕ ਇਸ ਫੋਨ ਦੇ ਮਾਡਲ ਦਾ ਨਾਂ ਨਹੀਂ ਦੱਸਿਆ ਹੈ ਪਰ ਨਵੀਂ ਰਿਪੋਰਟ ਦਾ ਦਾਅਵਾ ਹੈ ਕਿ ਇਸ ਕੈਮਰੇ ਦੀ ਐਂਟਰੀ ਕੰਪਨੀ ਲਈ ਮਸ਼ਹੂਰ ਰੈੱਡਮੀ ਰੇਂਜ ਨਾਲ ਹੋਵੇਗੀ। ਇੰਨਾਂ ਹੀ ਨਹੀਂ ਰੈੱਡਮੀ ਦੇ ਇਸ ਨਵੇਂ ਫੋਨ 'ਚ ਇਨ-ਡਿਸਪਲੇਅ ਸੈਲਫੀ ਕੈਮਰਾ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਡਿਜ਼ਾਈਨ ਕੋਈ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਸੈਮਸੰਗ ਅਤੇ ਆਨਰ ਦੇ ਸਮਾਰਟਫੋਨ 'ਚ ਵੀ ਅਜਿਹਾ ਹੀ ਸੈਲਫੀ ਕੈਮਰਾ ਦੇਖਿਆ ਜਾ ਚੁੱਕਿਆ ਹੈ। ਹਾਲ ਹੀ 'ਚ ਸੈਮਸੰਗ ਗਲੈਕਸੀ ਏ8ਐੱਸ ਅਤੇ ਹੁਵਾਵੇ ਨੋਵਾ 4 ਨੂੰ ਲਾਂਚ ਕੀਤਾ ਗਿਆ ਸੀ, ਇਨ੍ਹਾਂ ਦੋਵਾਂ ਹੀ ਸਮਾਰਟਫੋਨ 'ਚ ਡਿਸਪਲੇਅ 'ਤੇ ਇਕ ਹੋਲ ਦਿੱਤਾ ਗਿਆ ਹੈ ਜਿਸ 'ਚ ਸੈਲਫੀ ਕੈਮਰਾ ਲਗਿਆ ਹੈ। ਹਾਲਾਂਕਿ ਸ਼ਾਓਮੀ ਰੈੱਡਮੀ ਦਾ ਇਹ ਪਹਿਲਾ ਸਮਾਰਟਫੋਨ ਹੋਵੇਗਾ ਜੋ ਇਨ-ਡਿਸਪਲੇਅ ਸੈਲਫੀ ਕੈਮਰੇ ਨਾਲ ਆਵੇਗਾ।

ਹੁਣ ਸਵਾਲ ਇਹ ਹੈ ਕਿ ਆਖਿਰ 48 ਮੈਗਾਪਿਕਸਲ ਵਾਲੇ ਇਸ ਸਮਾਰਟਫੋਨ ਦੀ ਕੀਮਤ ਕੀ ਹੋਵੇਗੀ। ਦੱਸਣਯੋਗ ਹੈ ਕਿ ਕੰਪਨੀ ਨੇ ਫਿਲਹਾਲ ਇਸ ਦੇ ਬਾਰੇ 'ਚ ਕੋਈ ਆਧਿਕਾਰਤ ਐਲਾਨ ਤਾਂ ਨਹੀਂ ਕੀਤਾ ਹੈ ਪਰ ਇਕ ਰਿਪੋਰਟ ਮੁਤਾਬਕ ਚੀਨ 'ਚ ਇਸ ਦੀ ਕੀਮਤ CNY  2,000 ਕਰੀਬ 21,000 ਰੁਪਏ ਹੋਵੇਗੀ। ਕੁਝ ਦਿਨ ਪਹਿਲਾਂ ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਲੋਬਲ ਵਾਇਸ ਪ੍ਰੈਜੀਡੈਂਟ ਮਨੁ ਕੁਮਾਰ ਜੈਨ ਨੇ ਕੰਫਰਮ ਕੀਤਾ ਸੀ ਕਿ ਕੰਪਨੀ ਇਕ ਨਵਾਂ ਫੋਨ ਲਾਂਚ ਕਰੇਗੀ ਜਿਸ 'ਚ ਸਨੈਪਡਰੈਗਨ 675 ਪ੍ਰੋਸੈਸਰ ਅਤੇ 48 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ। ਉੱਥੇ ਸੋਨੀ ਨੇ ਜੁਲਾਈ 'ਚ  Sony IMX586 ਸੈਂਸਰ ਲਾਂਚ ਕੀਤਾ ਸੀ ਜੋ 48 ਮੈਗਾਪਿਕਸਲ ਦਾ ਹੈ। ਕੰਪਨੀ ਨੇ ਸਤੰਬਰ 'ਚ ਹੀ OEMs  (ਓਰੀਜਨਲ ਇਕਵੀਪਮੈਂਟ ਮੈਨਿਊਫੈਕਚਰ) ਨੂੰ ਇਸ ਸੈਂਸਰ ਦੀ ਸ਼ਿਪਿੰਗ ਵੀ ਸ਼ੁਰੂ ਕਰ ਦਿੱਤੀ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਓਮੀ ਇਸ ਸੈਂਸਰ ਦਾ ਇਸਤੇਮਾਲ ਆਪਣੇ ਨਵੇਂ ਫੋਨ 'ਚ ਕਰਨ ਵਾਲੀ ਹੈ।


Related News