Xiaomi 17 Ultra ਦੀ ਸੇਲ ਸ਼ੁਰੂ, ਇੰਝ ਮਿਲੇਗਾ 10,000 ਰੁਪਏ ਦਾ ਡਿਸਕਾਊਂਟ

Wednesday, Mar 18, 2026 - 05:08 PM (IST)

Xiaomi 17 Ultra ਦੀ ਸੇਲ ਸ਼ੁਰੂ, ਇੰਝ ਮਿਲੇਗਾ 10,000 ਰੁਪਏ ਦਾ ਡਿਸਕਾਊਂਟ

ਗੈਜੇਟ ਡੈਸਕ- ਤਕਨਾਲੋਜੀ ਦਿੱਗਜ ਸ਼ਾਓਮੀ ਨੇ ਭਾਰਤ ਵਿੱਚ ਆਪਣੀ ਸਭ ਤੋਂ ਉਡੀਕੀ ਜਾਣ ਵਾਲੀ ਸਮਾਰਟਫੋਨ ਸੀਰੀਜ਼ Xiaomi 17 ਅਤੇ Xiaomi 17 Ultra ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਸਮਾਰਟਫੋਨਾਂ ਨੂੰ ਸ਼ਾਨਦਾਰ ਫੀਚਰਸ ਅਤੇ Leica ਦੇ ਦਮਦਾਰ ਕੈਮਰਾ ਸੈੱਟਅੱਪ ਨਾਲ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ।

Xiaomi 17 Ultra, ਜੋ ਕਿ 16GB ਰੈਮ ਅਤੇ 512GB ਸਟੋਰੇਜ ਦੇ ਨਾਲ ਆਉਂਦਾ ਹੈ, ਦੀ ਕੀਮਤ 1,39,999 ਰੁਪਏ ਰੱਖੀ ਗਈ ਹੈ। ਹਾਲਾਂਕਿ, ਲਾਂਚ ਆਫਰ ਦੇ ਤਹਿਤ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ 10,000 ਰੁਪਏ ਦੀ ਤੁਰੰਤ ਛੋਟ ਮਿਲ ਰਹੀ ਹੈ, ਜਿਸ ਨਾਲ ਇਸਦੀ ਪ੍ਰਭਾਵੀ ਕੀਮਤ 1,29,999 ਰੁਪਏ ਰਹਿ ਜਾਂਦੀ ਹੈ। ਇਸ ਤੋਂ ਇਲਾਵਾ, ਗਾਹਕ 14,444 ਰੁਪਏ ਦੀ ਮਾਸਿਕ ਕਿਸ਼ਤ 'ਤੇ 9 ਮਹੀਨਿਆਂ ਦੀ ਨੋ-ਕਾਸਟ EMI ਦੀ ਸਹੂਲਤ ਵੀ ਲੈ ਸਕਦੇ ਹਨ।

ਭਾਰਤ ਵਿੱਚ Xiaomi 17 ਦੇ 12GB+256GB ਵੇਰੀਐਂਟ ਦੀ ਕੀਮਤ 89,999 ਰੁਪਏ ਅਤੇ 512GB ਵੇਰੀਐਂਟ ਦੀ ਕੀਮਤ 99,999 ਰੁਪਏ ਹੈ। ਇਹ ਫੋਨ ਬਲੈਕ, ਆਈਸ ਬਲੂ ਅਤੇ ਵੈਂਚਰ ਗ੍ਰੀਨ ਰੰਗਾਂ ਵਿੱਚ ਉਪਲਬਧ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ 'ਨੇਵਰ ਰਨ ਆਊਟ' ਆਫਰ ਦਾ ਐਲਾਨ ਕੀਤਾ ਹੈ, ਜਿਸ ਤਹਿਤ ਗਾਹਕ 512GB ਵੇਰੀਐਂਟ ਨੂੰ 256GB ਵਾਲੀ ਕੀਮਤ 'ਤੇ ਹੀ ਖਰੀਦ ਸਕਦੇ ਹਨ।

Xiaomi 17 ਸੀਰੀਜ਼ ਵਿੱਚ Leica ਦੇ ਲੈਂਸ ਵਰਤੇ ਗਏ ਹਨ, ਜਿਸ ਵਿੱਚ ਅਲਟਰਾ ਮਾਡਲ ਵਿੱਚ 1-ਇੰਚ ਦਾ LOFIC ਸੈਂਸਰ ਦਿੱਤਾ ਗਿਆ ਹੈ। ਫੋਨ ਖਰੀਦਣ ਵਾਲਿਆਂ ਨੂੰ Spotify Premium (4 ਮਹੀਨੇ), YouTube Premium (3 ਮਹੀਨੇ) ਅਤੇ Google AI Pro ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ। ਰਿਲਾਇੰਸ ਜੀਓ ਯੂਜ਼ਰਸ ਲਈ 31,500 ਰੁਪਏ ਦੇ ਵਿਸ਼ੇਸ਼ ਲਾਭ ਵੀ ਦਿੱਤੇ ਜਾ ਰਹੇ ਹਨ।


author

Rakesh

Content Editor

Related News