Xiaomi ਦਾ ਧਮਾਕਾ, ਲਾਂਚ ਹੁੰਦੇ ਹੀ ਵਿਕ ਗਏ 14 ਲੱਖ ਤੋਂ ਵੱਧ ਸਮਾਰਟਫੋਨ, ਹੈਰਾਨ ਕਰ ਦੇਣਗੇ ਫੀਚਰਜ਼

Tuesday, Nov 14, 2023 - 07:18 PM (IST)

Xiaomi ਦਾ ਧਮਾਕਾ, ਲਾਂਚ ਹੁੰਦੇ ਹੀ ਵਿਕ ਗਏ 14 ਲੱਖ ਤੋਂ ਵੱਧ ਸਮਾਰਟਫੋਨ, ਹੈਰਾਨ ਕਰ ਦੇਣਗੇ ਫੀਚਰਜ਼

ਗੈਜੇਟ ਡੈਸਕ- ਸ਼ਾਓਮੀ ਨੇ ਹਾਲ ਹੀ 'ਚ ਆਪਣੀ Xiaomi 14 ਸੀਰੀਜ਼ ਨੂੰ ਲਾਂਚ ਕੀਤਾ ਹੈ। ਹਾਲਾਂਕਿ, ਇਹ ਸੀਰੀਜ਼ ਫਿਲਹਾਲ ਸਿਰਫ ਚੀਨ 'ਚ ਲਾਂਚ ਹੋਈ ਹੈ। ਕੰਪਨੀ ਦੇ ਨਵੇਂ ਫੋਨਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਸਦੀ ਬੰਪਰ ਵਿਕਰੀ ਹੋਈ ਹੈ। Wall Street Insights ਰਿਪੋਰਟ ਮੁਤਾਬਕ, ਕੰਪਨੀ ਨੇ Xiaomi 14 ਸੀਰੀਜ਼ ਦੇ 14.5 ਲੱਖ ਫੋਨ ਸਿਰਫ 10 ਦਿਨਾਂ 'ਚ ਵੇਚ ਦਿੱਤੇ। 

ਸਮਾਰਟਫੋਨ ਦੀ ਪਹਿਲੀ ਸੇਲ 31 ਅਕਤੂਬਰ ਨੂੰ ਸ਼ੁਰੂ ਹੋਈ ਸੀ ਅਤੇ 10 ਨਵੰਬਰ ਤਕ ਇਹ ਰਿਕਾਰਡ ਕੰਪਨੀ ਨੇ ਬਣਾ ਲਿਆ। ਇਹ ਸ਼ਾਓਮੀ ਦੇ ਪ੍ਰੀਮੀਅਮ ਲਾਈਨ-ਅਪ ਦੀ ਵਿਕਰੀ ਦਾ ਨਵਾਂ ਰਿਕਾਰਡ ਹੈ। 

ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਨੇ ਮੋਬਾਇਲ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਇਕ ਗਲਤੀ ਪਵੇਗੀ ਮਹਿੰਗੀ

ਟਾਪ 'ਤੇ ਪਹੁੰਚਿਆ Xiaomi 

ਰਿਪੋਰਟ ਦੀ ਮੰਨੀਏ ਤਾਂ ਇਸ ਬੰਪਰ ਸੇਲ ਕਾਰਨ ਸ਼ਾਓਮੀ ਆਪਣੇ ਹੋਮ ਬਾਜ਼ਾਰ ਯਾਨੀ ਚੀਨ 'ਚ ਟਾਪ 'ਤੇ ਪਹੁੰਚ ਗਿਆ ਹੈ। ਸਮਾਰਟਫੋਨ ਨਿਰਮਾਤਾ 44ਵੇਂ ਹਫਤੇ ਟਾਪ 'ਤੇ ਰਿਹਾ। ਹੁਵਾਵੇਈ ਅਤੇ ਆਨਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਸ਼ਾਓਮੀ ਨੇ ਇਸਦੀ ਜਾਣਕਾਰੀ ਚੀਨੀ ਸੋਸ਼ਲ ਮੀਡੀਆ 'ਤੇ ਵੀ ਦਿੱਤੀ ਹੈ। 

ਕੰਪਨੀ ਨੇ ਦੱਸਿਆ ਕਿ 11.11 ਨੂੰ ਸਾਰੇ ਚੈਨਲਜ਼ ਦਾ ਮਿਲਾ ਕੇ ਕੰਪਨੀ ਦਾ ਰੈਵੇਨਿਊ 22.4 ਅਰਬ ਯੁਆਨ ਪਹੁੰਚ ਗਿਆ। ਹਾਲ ਹੀ 'ਚ ਚੀਨੀ ਬਾਜ਼ਾਰ 'ਚ ਕੰਪਨੀ ਨੇ ਇਨ੍ਹਾਂ ਸਮਾਰਟਫੋਨਜ਼ ਨੂੰ ਲਾਂਚ ਕੀਤਾ ਹੈ। ਉਮੀਦ ਹੈ ਕਿ ਭਾਰਤ ਸਮੇਤ ਦੂਜੇ ਬਾਜ਼ਾਰ 'ਚ ਇਹ ਫੋਨਜ਼ ਆਉਣ ਵਾਲੇ ਦਿਨਾਂ 'ਚ ਮੌਜੂਦ ਹੋਣਗੇ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

Xiaomi 14 ਦੇ ਫੀਚਰਜ਼

ਇਸ ਸੀਰੀਜ਼ 'ਚ ਕੰਪਨੀ ਨੇ ਦੋ ਸਮਾਰਟਫੋਨ Xiaomi 14 ਅਤੇ Xiaomi 14 Pro ਨੂੰ ਲਾਂਚ ਕੀਤਾ ਹੈ। ਦੋਵੇਂ ਹੀ ਫੋਨ Qualcomm Snapdragon 8 Gen 3 'ਤੇ ਕੰਮ ਕਰਦੇ ਹਨ। ਇਨ੍ਹਾਂ 'ਚ OLED ਸਕਰੀਨ, 120Hz ਰਿਫ੍ਰੈਸ਼ ਰੇਟ, ਦਮਦਾਰ ਕੈਮਰਾ ਅਤੇ ਦੂਜੇ ਫੀਚਰਜ਼ ਮਿਲਦੇ ਹਨ। 

Xiaomi 14 Pro 'ਚ 6.73-inch ਦੀ 2.5D LTPO ਡਿਸਪਲੇਅ ਮਿਲਦੀ ਹੈ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 50 ਮੈਗਾਪਿਕਸਲ ਦਾ ਟੈਲੀਫੋਟੋ ਅਤੇ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਹੈ। ਫਰੰਟ 'ਚ 32 ਮੈਗਾਪਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 4880mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 

ਉਥੇ ਹੀ ਨਾਨ ਪ੍ਰੋ ਵੇਰੀਐਂਟ ਯਾਨੀ Xiaomi 14 'ਚ 6.36-inch ਦੀ LTPO AMOLED ਡਿਸਪਲੇਅ ਹੈ। ਇਸ ਵਿਚ ਵੀ ਤੁਹਾਨੂੰ 50 ਮੈਗਾਪਿਕਸਲ ਦਾ ਮੇਨ ਲੈੱਨਜ਼ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 4610mAh ਦੀ ਬੈਟਰੀ ਦਿੱਤੀ ਗਈ ਹੈ, ਜੋ 90 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਦੋਵਾਂ ਹੀ ਫੋਨਾਂ 'ਚ 50 ਵਾਟ ਦੀ ਵਾਇਰਲੈੱਸ ਚਾਰਜਿੰਗ ਮਿਲਦੀ ਹੈ। ਹੈਂਡਸੈੱਟ 10 ਵਾਟ ਦੀ ਰਿਵਰਸ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। 

ਇਹ ਵੀ ਪੜ੍ਹੋ- Jio ਤੇ Airtel ਤੋਂ ਬਾਅਦ ਇਸ ਕੰਪਨੀ ਨੇ ਸ਼ੁਰੂ ਕੀਤਾ 5G, ਇਨ੍ਹਾਂ ਥਾਵਾਂ 'ਤੇ ਮਿਲ ਰਹੀ ਸਰਵਿਸ


author

Rakesh

Content Editor

Related News