Xiaomi 12 ਸੀਰੀਜ਼ ਤਹਿਤ ਲਾਂਚ ਹੋਏ 3 ਧਾਕੜ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

Wednesday, Dec 29, 2021 - 01:00 PM (IST)

Xiaomi 12 ਸੀਰੀਜ਼ ਤਹਿਤ ਲਾਂਚ ਹੋਏ 3 ਧਾਕੜ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਸ਼ਾਓਮੀ ਦੀ Xiaomi 12 ਸੀਰੀਜ਼ ਲਾਂਚ ਹੋ ਗਈ ਹੈ। Xiaomi 12 ਸੀਰੀਜ਼ ਤਹਿਤ 3 ਧਾਕੜ ਸਮਾਰਟਫੋਨ ਲਾਂਚ ਹੋਏ ਹਨ ਜਿਨ੍ਹਾਂ ’ਚ Xiaomi 12, Xiaomi 12 Pro ਅਤੇ Xiaomi 12X ਸ਼ਾਮਲ ਹਨ। ਸ਼ਾਓਮੀ 12 ਸੀਰੀਜ਼ ਦੇ ਫੋਨ ’ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਸਾਰੇ ਫੋਨਾਂ ’ਤੇ ਕਾਰਨਿੰਗ ਗੋਰਿੱਲਾ ਗਲਾਸ ਵਿਕਟਸ ਦਿੱਤਾ ਗਿਆ ਹੈ। ਤਿੰਨਾਂ ਫੋਨਾਂ ’ਚ ਤਿੰਨ ਰੀਅਰ ਕੈਮਰੇ ਅਤੇ 5ਜੀ ਕੁਨੈਕਟੀਵਿਟੀ ਦਿੱਤੀ ਗਈ ਹੈ। ਸ਼ਾਓਮੀ 12 ਸੀਰੀਜ਼ ਤੋਂ ਇਲਾਵਾ ਕੰਪਨੀ ਨੇ MIUI 13 ਨੂੰ ਵੀ ਲਾਂਚ ਕਰ ਦਿੱਤਾ ਹੈ। MIUI 13 ਦੇ ਨਾਲ ਫੇਸ ਵੈਰੀਫਿਕੇਸ਼ਨ ਪ੍ਰੋਟੈਕਸ਼ਨ ਵੀ ਮਿਲਿਆ ਹੈ। ਇਸਤੋਂ ਇਲਾਵਾ ਕਈ ਤਰ੍ਹਾਂ ਦੇ ਪ੍ਰਾਈਵੇਸੀ ਫੀਚਰਜ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

PunjabKesari

Xiaomi 12, Xiaomi 12 Pro, Xiaomi 12X ਦੀ ਕੀਮਤ

Xiaomi 12

8GB ਰੈਮ + 128GB ਸਟੋਰੇਜ - CNY 3,699 (ਕਰੀਬ 43,400 ਰੁਪਏ)

8GB ਰੈਮ + 256GB ਸਟੋਰੇਜ - CNY 3,999 (ਕਰੀਬ 46,900 ਰੁਪਏ)

12GB ਰੈਮ + 256GB ਸਟੋਰੇਜ - CNY 4,399 (ਕਰੀਬ 51,600 ਰੁਪਏ)

Xiaomi 12 Pro

8GB ਰੈਮ + 128GB ਸਟੋਰੇਜ - CNY 4,699 (ਕਰੀਬ 55,100 ਰੁਪਏ)

8GB ਰੈਮ + 256GB ਸਟੋਰੇਜ - CNY 4,999 (ਕਰੀਬ 58,600 ਰੁਪਏ)

12GB ਰੈਮ + 256GB ਸਟੋਰੇਜ - CNY 5,399 (ਕਰੀਬ 63,300 ਰੁਪਏ)

Xiaomi 12X

8GB ਰੈਮ + 128GB ਸਟੋਰੇਜ - CNY 3,199 (ਕਰੀਬ 37,500 ਰੁਪਏ)

8GB ਰੈਮ + 256GB ਸਟੋਰੇਜ - CNY 3,499 (ਕਰੀਬ 41,000 ਰੁਪਏ)

12GB ਰੈਮ + 256GB ਸਟੋਰੇਜ - CNY 3,799 (ਕਰੀਬ 44,500 ਰੁਪਏ)

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

PunjabKesari

ਇਹ ਵੀ ਪੜ੍ਹੋ– ਇਸ ਦੇਸ਼ ’ਚ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਹੁੰਡਈ ਅਤੇ ਕੀਆ, ਜਾਣੋ ਕੀ ਹੈ ਪੂਰਾ ਮਾਮਲਾ

Xiaomi 12 ਦੇ ਫੀਚਰਜ਼
ਸ਼ਾਓਮੀ 12 ’ਚ 6.28 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਦਾ ਰੈਜ਼ੋਲਿਊਸ਼ਨ 1080X2400 ਪਿਕਸਲ ਹੈ। ਸਕਰੀਨ ਰਿਫ੍ਰੈਸ਼ਡ ਰੇਟ 120Hz ਹੈ। ਫੋਨ ’ਚ 1,100 ਨਿਟ ਦਾ ਪੀਕ ਬ੍ਰਾਈਟਨੈੱਸ ਦਿੱਤਾ ਗਿਆ ਹੈ। ਸ਼ਾਓਮੀ 12 ਸਨੈਪਡ੍ਰੈਗਨ 8 Gen 1 SoC ’ਤੇ ਚਲਦਾ ਹੈ। ਇਹ ਐਂਡਰਾਇਡ 12 ’ਤੇ ਬੇਸਡ ਹੈ। ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ ਇਕ 13 ਮੈਗਾਪਿਕਸਲ ਦਾ ਅਲਟਾ ਵਾਈਡ ਸੈਂਸਰ ਅਤੇ ਇਕ ਟੈਲੀਫੋਟੋ ਸੈਂਸਰ ਸ਼ਾਮਲ ਹੈ। ਫੋਨ ’ਚ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

Xiaomi 12 Pro ਦੇ ਫੀਚਰਜ਼
ਸ਼ਾਓਮੀ 12 ਪ੍ਰੋ ਫੋਨ ’ਚ 6.73 ਇੰਚ ਦੀ WQHD+ E5 ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਦਾ ਰੈਜ਼ੋਲਿਊਸ਼ਨ 3200x1440 ਪਿਕਸਲ ਹੈ। ਸਕਰੀਨ ਰਿਫ੍ਰੈਸ਼ਡ ਰੇਟ 120Hz ਟੱਚ ਸੈਂਪਰ ਰੇਟ ਦਿੱਤਾ ਗਿਆ ਹੈ। ਫੋਨ ’ਚ 1,500 ਨਿਟਸ ਪੀਕ ਬ੍ਰਾਈਟਨੈੱਸ ਦਿੱਤਾ ਗਿਆ ਹੈ। ਇਹ 120 ਵਾਟ ਵਾਇਰਡ, 50 ਵਾਟ ਵਾਇਰਲੈੱਸ ਚਾਰਜਿੰਗ ਅਤੇ 10 ਵਾਟ ਰਿਵਰਸ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ 4600mAh ਦੀ ਬੈਟਰੀ ਨਾਲ ਆਉਂਦਾ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਦੂਜਾ 50 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਅਤੇ ਤੀਜਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਦਿੱਤਾ ਗਿਆ ਹੈ। ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਸ਼ੂਟਰ ਹੈ। 

Xiaomi 12X ਦੇ ਫੀਚਰਜ਼
ਫੋਨ ’ਚ 6.28 ਇੰਚ ਦੀ ਅਮੋਲੇਡ ਡਿਸਪਲੇਅ ਹੈ ਜਿਸਦਾ ਸਕਰੀਨ ਰਿਫ੍ਰੈਸ਼ਡ ਰੇਟ 120Hz ਹੈ। ਜਦਕਿ ਪੀਕ ਬ੍ਰਾਈਟਨੈੱਸ 1,100 ਨਿਟਸ ਹੈ। ਫੋਨ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ’ਤੇ ਕੰਮ ਕਰਦਾ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿਚ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਨਾਲ ਹੀ 13 ਮੈਗਾਪਿਕਸਲ ਅਲਟਰਾ ਵਾਈਡ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਟੈਲੀ-ਮੈਕ੍ਰੋ ਲੈੱਨਜ਼ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। 

ਇਹ ਵੀ ਪੜ੍ਹੋ– ਓਮੀਕਰੋਨ ਦਾ ਕਹਿਰ: Apple ਨੇ ਨਿਊਯਾਰਕ ਸਮੇਤ ਕਈ ਸ਼ਹਿਰਾਂ ’ਚ ਬੰਦ ਕੀਤੇ ਆਪਣੇ ਸਟੋਰ


author

Rakesh

Content Editor

Related News