120W ਫਾਸਟ ਚਾਰਜਰ ਨਾਲ ਲਾਂਚ ਹੋਇਆ Xiaomi 12 Pro

Wednesday, Mar 16, 2022 - 02:04 PM (IST)

120W ਫਾਸਟ ਚਾਰਜਰ ਨਾਲ ਲਾਂਚ ਹੋਇਆ Xiaomi 12 Pro

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ Xiaomi 12 Pro ਲਾਂਚ ਕਰ ਦਿੱਤਾ ਹੈ। ਇਸਨੂੰ ਕੰਪਨੀ ਨੇ ਗਲੋਬਲ ਲਾਂਚ ਕੀਤਾ ਹੈ। ਕੰਪਨੀ ਨੇ ਮੀ ਬ੍ਰਾਂਡ ਨੂੰ ਖ਼ਤਮ ਕੀਤਾ ਸੀ ਇਸਤੋਂ ਬਾਅਦ ਇਹ ਪਹਿਲਾ ਫੋਨ ਹੈ ਅਤੇ ਹੁਣ ਇੱਥੇ ਮੀ ਦੀ ਥਾਂ ਸ਼ਾਓਮੀ ਵਰਤਿਆ ਜਾਵੇਗਾ।

Xiaomi 12 Pro ਦਾ ਡਿਜ਼ਾਇਨ ਦੂਜੇ ਕੁਝ ਹਾਈ ਐਂਡ ਸ਼ਾਓਮੀ ਸਮਾਰਟਫੋਨਾਂ ਅਤੇ ਦੂਜੇ ਚੀਨੀ ਸਮਾਰਟਫੋਨਾਂ ਨਾਲ ਮਿਲਦਾ-ਜੁਲਦਾ ਹੈ। ਇਸ ਸਮਾਰਟਫੋਨ ’ਚ 6.73 ਇੰਚ ਦੀ LTPO OLED ਡਿਸਪਲੇਅ ਦਿੱਤੀ ਗਈ ਹੈ। Xiaomi 12 Pro ’ਚ 120Hz ਰਿਫ੍ਰੈਸ਼ ਰੇਟ ਸਪੋਰਟ ਦਿੱਤਾ ਗਿਆ ਹੈ ਅਤੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 1 ਪ੍ਰੋਸੈਸਰ ਦਿੱਤਾ ਗਿਆ ਹੈ। ਇਸਨੂੰ ਕੰਪਨੀ ਨੇ 8 ਜੀ.ਬੀ. ਰੈਮ ਅਤੇ 12 ਜੀ.ਬੀ. ਰੈਮ ਵੇਰੀਐਂਟ ਨਾਲ ਲਾਂਚ ਕੀਤਾ ਹੈ। ਟਾਪ ਵੇਰੀਐਂਟ ’ਚ 256 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। Xiaomi 12 Pro ’ਚ 4,600mAh ਦੀ ਬੈਟਰੀ ਹੈ ਅਤੇ ਇਸਦੇ ਨਾਲ 120W ਫਾਸਟ ਚਾਰਜਰ ਸਪੋਰਟ ਦਿੱਤਾ ਗਿਆ ਹੈ। ਇਸਦੇ ਨਾਲ ਵਾਇਰਲੈੱਸ ਚਾਰਜਿੰਗ ਸਪੋਰਟ ਵੀ ਹੈ ਜੋ 50W ਤਕ ਹੈ। 

ਸ਼ਾਓਮੀ 12 ਪ੍ਰੋ ’ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੈ, ਦੂਜਾ 115 ਡਿਗਰੀ ਅਲਟਰਾ ਵਾਈਡ ਲੈੱਨਜ਼ ਹੈ, ਜਦਕਿ ਇਕ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ ਜੋ 2X ਹੈ। ਸੈਲਫੀ ਲਈ ਇਸ ਸਮਾਰਟਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਕੀਮਤ ਦੀ ਗੱਲ ਕਰੀਏ ਤਾਂ Xiaomi 12 Pro ਦੀ ਵਿਕਰੀ 999 ਡਾਲਰ ਤੋਂ ਸ਼ੁਰੂ ਹੋਵੇਗੀ। ਕੀਮਤ ਕਾਫੀ ਜ਼ਿਆਦਾ ਹੈ ਅਤੇ ਅਜਿਹੇ ’ਚ ਇਸ ਫੋਨ ਦਾ ਮੁਕਾਬਲਾ ਸੈਮਸੰਗ ਦੇ ਫਲੈਗਸ਼ਿਪ ਗਲੈਕਸੀ ਐੱਸ22 ਅਲਟਰਾ ਨਾਲ ਹੋਵੇਗਾ। 

ਫਿਲਹਾਲ ਇਸ ਫੋਨ ਨੂੰ ਗਲੋਬਲ ਲਾਂਚ ਕੀਤਾ ਗਿਆ ਹੈ। ਭਾਰਤ ’ਚ ਸ਼ਾਓਮੀ ਲਈ ਵੱਡਾ ਬਾਜ਼ਾਰ ਹੈ ਪਰ ਫਲੈਗਸ਼ਿਪ ਸਮਾਰਟਫੋਨ ਭਾਰਤ ’ਚ ਕੰਪਨੀ ਲਾਂਚ ਕਰਨ ਤੋਂ ਬਚਦੀ ਹੈ। ਇਸ ਵਾਰ ਕੰਪਨੀ ਆਪਣਾ ਫਲੈਗਸ਼ਿਪ ਭਾਰਤ ’ਚ ਲਾਂਚ ਕਰੇਗੀ ਜਾਂ ਨਹੀਂ ਫਿਲਹਾਲ ਇਹ ਸਾਫ ਨਹੀਂ ਹੈ। 


author

Rakesh

Content Editor

Related News