ਇਸ ਦਿਨ ਲਾਂਚ ਹੋਵੇਗਾ Xiaomi ਦਾ ਹੁਣ ਤਕ ਦਾ ਸਭ ਤੋਂ ਬਿਹਤਰੀਨ ਸਮਾਰਟਫੋਨ, ਇੰਨੀ ਹੋਵੇਗੀ ਕੀਮਤ

Monday, Nov 29, 2021 - 10:59 AM (IST)

ਇਸ ਦਿਨ ਲਾਂਚ ਹੋਵੇਗਾ Xiaomi ਦਾ ਹੁਣ ਤਕ ਦਾ ਸਭ ਤੋਂ ਬਿਹਤਰੀਨ ਸਮਾਰਟਫੋਨ, ਇੰਨੀ ਹੋਵੇਗੀ ਕੀਮਤ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦ ਹੀ ਆਪਣੇ ਹੁਣ ਤਕ ਦੇ ਸਭ ਤੋਂ ਬਿਹਤਰੀਨ ਸਮਾਰਟਫੋਨ Xiaomi 12 ਨੂੰ ਲਾਂਚ ਕਰਨ ਵਾਲੀ ਹੈ। ਇਸ ਫੋਨ ਨੂੰ ਅਗਲੇ ਮਹੀਨੇ 12 ਦਸੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਕਰਵਡ ਸਕਰੀਨ, ਪੰਚ-ਹੋਲ ਸੈਲਫੀ ਕੈਮਰਾ ਅਤੇ 50 ਮੈਗਾਪਿਕਸਲ ਦਾ ਮੇਨ ਕੈਮਰਾ ਮਿਲ ਸਕਦਾ ਹੈ। 

ਜੀ.ਐੱਸ.ਐੱਮ. ਏਰੀਨਾ ਦੀ ਰਿਪੋਰਟ ਮੁਤਾਬਕ, Xiaomi 12 ਨੂੰ 12 ਦਸੰਬਰ ਨੂੰ ਗਲੋਬਲ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ ਅਤੇ ਇਸ ਵਿਚ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਕਰਵਡ ਡਿਸਪਲੇਅ ਅਤੇ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਇਹ ਫੋਨ 120 ਵਾਟ ਦੀ ਫਾਸਟ ਚਾਰਜਿੰਗ ਤਕਨੀਕ ਨੂੰ ਸਪੋਰਟ ਕਰੇਗਾ।

ਕੀਮਤ ਦੀ ਗੱਲ ਕੀਤੀ ਜਾਵੇ ਤਾਂ ਸ਼ਾਓਮੀ 12 ਸਮਾਰਟਫੋਨ ਨੂੰ ਲੈ ਕੇ ਕੁਝ ਲੀਕਸ ਸਾਹਮਣੇ ਆਏ ਹਨ ਜਿਨ੍ਹਾਂ ਮੁਤਾਬਕ, ਸ਼ਾਓਮੀ 12 ਦੀ ਕੀਮਤ 80,000 ਰੁਪਏ ਤੋਂ 90,000 ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। 


author

Rakesh

Content Editor

Related News