ਦੁਨੀਆ ਦੇ ਸਭ ਤੋਂ ਪਾਵਰਫੁਲ ਪ੍ਰੋਸੈਸਰ ਵਾਲਾ ਸਮਾਰਟਫੋਨ ਲਿਆ ਰਹੀ Xiaomi, ਇਸ ਦਿਨ ਹੋਵੇਗਾ ਲਾਂਚ

Monday, Nov 08, 2021 - 01:33 PM (IST)

ਦੁਨੀਆ ਦੇ ਸਭ ਤੋਂ ਪਾਵਰਫੁਲ ਪ੍ਰੋਸੈਸਰ ਵਾਲਾ ਸਮਾਰਟਫੋਨ ਲਿਆ ਰਹੀ Xiaomi, ਇਸ ਦਿਨ ਹੋਵੇਗਾ ਲਾਂਚ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਕੁਆਲਕਾਮ ਜਲਦ ਹੀ ਆਪਣੇ ਹੁਣ ਤਕ ਦੇ ਸਭ ਤੋਂ ਪਾਵਰਫੁਲ ਪ੍ਰੋਸੈਸਰ ਨੂੰ ਲਾਂਚ ਕਰਨ ਵਾਲੀ ਹੈ। ਇਸ ਨੂੰ ਸਨੈਪਡ੍ਰੈਗਨ 898 ਪ੍ਰੋਸੈਸਰ ਕਿਹਾ ਜਾਵੇਗਾ ਜਿਸ ਨੂੰ ਸਭ ਤੋਂ ਪਹਿਲਾਂ Xiaomi 12 ਸਮਾਰਟਫੋਨ ’ਚ ਮਿਲਣ ਦੀ ਜਾਣਕਾਰੀ ਹੈ। ਦੱਸ ਦੇਈਏ ਕਿ ਇਹ ਸਾਲ 2021 ਦਾ ਸਭ ਤੋਂ ਬਿਹਤਰੀਨ ਪ੍ਰੋਸੈਸਰ ਵਾਲਾ ਸਮਾਰਟਫੋਨ ਹੋਵੇਗਾ।

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

ਰਿਪੋਰਟ ਮੁਤਾਬਕ, ਸਨੈਪਡ੍ਰੈਗਨ 898 ਪ੍ਰੋਸੈਸਰ ਟ੍ਰਾਈ ਕਲੱਸਟਰ ਕੰਫੀਗ੍ਰੇਸ਼ਨ ਨਾਲ ਆਏਗਾ। ਇਹ ਪ੍ਰੋਸੈਸਰ Cortex-X2 ਪ੍ਰਾਈਮ ਕੋਰ ਕਲਾਕ (3.0 GHz), ਤਿੰਨ Cortex-A710 ਬੇਸਡ ਕੋਰ ਰਨਿੰਗ (2.5 GHz), ਚਾਰ ਐਫੀਸ਼ੀਐਂਸੀ ਓਰੀਐਂਟਿਡ Cortex-A510 ਕੋਰ (1.79 GHz) ਨਾਲ ਆਏਗਾ। ਲੀਕ ਰਿਪੋਰਟ ਮੁਤਾਬਕ, ਇਹ ਪ੍ਰੋਸੈਸਰ 4nm ਪ੍ਰੋਸੈਸਰ ’ਤੇ ਆਧਾਰਿਤ ਹੋਵੇਗਾ। ਇਹ ਨਵਾਂ ਪ੍ਰੋਸੈਸਰ 5ਜੀ ਤਕਨੀਕ ਨੂੰ ਸਪੋਰਟ ਕਰੇਗਾ। ਸਨੈਪਡ੍ਰੈਗਨ 898 ਪਾਵਰਡ Xiaomi 12 ਸਮਾਰਟਫੋਨ ਨੂੰ 30 ਨਵੰਬਰ 2021 ਤਕ ਲਾਂਚ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ


author

Rakesh

Content Editor

Related News