ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ਧਮਾਕੇਦਾਰ, ਸ਼ਾਓਮੀ ਲਾਂਚ ਕਰੇਗੀ 120W ਚਾਰਜਿੰਗ ਵਾਲਾ ਫੋਨ

Wednesday, Dec 22, 2021 - 06:21 PM (IST)

ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ਧਮਾਕੇਦਾਰ, ਸ਼ਾਓਮੀ ਲਾਂਚ ਕਰੇਗੀ 120W ਚਾਰਜਿੰਗ ਵਾਲਾ ਫੋਨ

ਗੈਜੇਟ ਡੈਸਕ– ਸ਼ਾਓਮੀ ਨਵੇਂ ਸਾਲ 2022 ਦੀ ਸ਼ੁਰੂਆਤ ਧਮਾਕੇਦਾਰ ਤਰੀਕੇ ਨਾਲ ਕਰਨ ਵਾਲੀ ਹੈ। ਨਵੇਂ ਸਾਲ ’ਚ ਸ਼ਾਓਮੀ Xiaomi 11i ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ ਜੋ ਕਿ ਭਾਰਤ ’ਚ ਹੁਣ ਤਕ ਸਭ ਤੋਂ ਫਾਸਟ ਚਾਰਜਿੰਗ ਵਾਲਾ ਫੋਨ ਹੋਵੇਗਾ। Xiaomi 11i ਦੀ ਭਾਰਤ ’ਚ ਲਾਂਚਿੰਗ 6 ਜਨਵਰੀ 2022 ਨੂੰ ਹੋਣ ਵਾਲੀ ਹੈ। ਸ਼ਾਓਮੀ ਨੇ ਇਸ ਲਈ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। 

ਸ਼ਾਓਮ ਨੇ ਆਪਣੇ ਇਸ ਚਾਰਜਰ ਨੂੰ Hypercharge ਨਾਮ ਦਿੱਤਾ ਹੈ। ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਟਵੀਟ ਕਰਕੇ ਕਿਹਾ ਹੈ ਕਿ 120 ਵਾਟ ਦਾ ਹਾਈਪਰਚਾਰਜਰ ਸਿਰਫ 15 ਮਿੰਟਾਂ ’ਚ ਸਮਾਰਟਫੋਨ ਨੂੰ ਪੂਰਾ ਚਾਰਜ ਕਰ ਦੇਵੇਗਾ, ਹਾਲਾਂਕਿ, ਫੋਨ  ਦੀ ਬੈਟਰੀ ਦੀ ਸਮਰੱਥਾ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ। 

 

Xiaomi 11i ਸੀਰੀਜ਼ ਤਹਿਤ Xiaomi 11i Hypercharge ਅਤੇ Xiaomi 11i ਨੂੰ ਪੇਸ਼ ਕੀਤਾ ਜਾਵੇਗਾ। ਫੋਨ ਦੀ ਮਾਈਕ੍ਰੋਸਾਫਟ ਵੀ ਲਾਂਚ ਹੋ ਗਈ ਹੈ। Xiaomi 11i Hypercharge ਨੂੰ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੋਨ Camo ਗਰੀਨ ਅਤੇ Stealth ਬਲੈਕ ਰੰਗ ’ਚ ਲਾਂਚ ਹੋਵੇਗਾ। 

Xiaomi 11i Hypercharge, ਇਸੇ ਸਾਲ ਅਕਤੂਬਰ ’ਚ ਚੀਨ ’ਚ ਲਾਂਚ ਹੋਏ Redmi Note 11 Pro+ ਦਾ ਰੀਬ੍ਰਾਂਡਿਡ ਵਰਜ਼ਨ ਹੋਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ Xiaomi 11i Hypercharge ਦੇ ਫੀਚਰਜ਼ Redmi Note 11 Pro+ ਵਰਗੇ ਹੋ ਸਕਦੇ ਹਨ। 

Xiaomi 11i Hypercharge ’ਚ 6.67 ਇੰਚ ਦੀ ਐਮੋਲੇਡ ਡਿਸਪਲੇਅ ਮਿਲ ਸਕਦੀ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੋਵੇਗਾ। ਫੋਨ ’ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਮਿਲ ਸਕਦਾ ਹੈ। ਫੋਨ ’ਚ JBL ਦਾ ਡਿਊਲ ਸਪੀਕਰ ਹੋਵੇਗਾ। 


author

Rakesh

Content Editor

Related News