''X'' ''ਚ ਹੋਣ ਜਾ ਰਿਹੈ ਵੱਡਾ ਬਦਲਾਅ, ਰਿਪਲਾਈ ''ਚ ਬੰਦ ਕਰ ਸਕੋਗੇ ਵੈੱਬ ਲਿੰਕਸ
Tuesday, Jul 23, 2024 - 06:00 PM (IST)
ਗੈਜੇਟ ਡੈਸਕ- 'ਐਕਸ' ਦੇ ਮਾਲਿਕ ਐਲੋਨ ਮਸਕ ਨੂੰ ਜਲਦਬਾਜ਼ੀ 'ਚ ਫੈਸਲੇ ਲੈਣ ਵਾਲਿਆਂ ਵਜੋਂ ਜਾਣਿਆ ਜਾਂਦਾ ਹੈ। ਐਕਸ ਦਾ ਮਾਲਿਕ ਬਣਨ ਤੋਂ ਬਾਅਦ ਮਸਕ ਨੇ ਟਵਿਟਰ ਦੀ ਛਾਣਹੀ ਖਤਮ ਕਰ ਦਿੱਤੀ ਅਤੇ ਸਿਰਫ ਐਕਸ ਬਚਿਆ ਹੈ। ਮਾਲਿਕ ਬਣਨ ਤੋਂ ਬਾਅਦ ਐਲੋਨ ਮਸਕ ਨੇਐਕਸ 'ਚ ਕਈ ਬਦਲਾਅ ਕੀਤੇ ਹਨ ਜਿਨ੍ਹਾਂ'ਚ ਬਲਿਊ ਟਿਕ ਨੂੰ ਪੇਡ ਕਰਨ ਵੀ ਸ਼ਾਮਲ ਹੈ।
ਹੁਣ ਖਬਰ ਹੈ ਕਿ ਐਲੋਨ ਮਸਕ ਰਿਪਲਾਈਜ਼ 'ਚ ਇਕ ਵੱਡਾ ਬਦਲਾਅ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ, ਐਕਸ 'ਤੇ ਰਿਪਲਾਈ 'ਚ ਲਿੰਕ ਨੂੰ ਡਿਸੇਬਲ ਕੀਤਾ ਜਾ ਸਕੇਗਾ। ਇਸ ਦੀ ਜਾਣਕਾਰੀ ਇਕ ਐਪ ਰਿਸਰਚਰ ਨੇ ਦਿੱਤੀ ਹੈ। ਇਹ ਇਕ ਤਰ੍ਹਾਂ ਨਾਲ ਵੈੱਬ ਲਿੰਕ ਨੂੰ ਬਲਾਕ ਕਰਨ ਵਰਗਾ ਹੈ। ਇਸ ਤੋਂ ਇਲਾਵਾ ਐਲੋਨ ਮਸਕ ਇਕ ਡਿਸਲਾਈਕ ਬਟਨ 'ਤੇ ਵੀ ਕੰਮ ਕਰ ਰਹੇ ਹਨ।
ਇਕ ਸੁਤੰਤਰ ਖੋਜਕਰਤਾ @nima_owji ਨੇ ਐਕਸ ਦੇ ਇਸ ਨਵੇਂ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਇਕ ਹੋਰ ਖੋਜਕਰਤਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਐਲੋਨ ਮਸਕ ਦਾ ਸੁਫਨਾ ਹੈ ਕਿ ਉਹ ਐਕਸ ਨੂੰ ਇਕ ਸੁਪਰ ਐਪ ਬਣਾਉਣ ਅਤੇ ਉਸ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।