ਗੂਗਲ ਹੋਮ ਅਤੇ ਐਮਾਜ਼ਨ ਈਕੋ ਨੂੰ ਟੱਕਰ ਦੇ ਸਕਦੈ Apple ਦਾ ਨਵਾਂ HomePod speaker

Tuesday, Jun 06, 2017 - 02:22 PM (IST)

ਗੂਗਲ ਹੋਮ ਅਤੇ ਐਮਾਜ਼ਨ ਈਕੋ ਨੂੰ ਟੱਕਰ ਦੇ ਸਕਦੈ Apple ਦਾ ਨਵਾਂ HomePod speaker

ਜਲੰਧਰ- ਐਪਲ ਦੁਆਰਾ ਆਯੋਜਿਤ ਕੀਤੇ ਗਏ ਈਵੈਂਟ WWDC 2017 'ਚ ਕੰਪਨੀ ਨੇ ਕਈ ਨਵੇਂ ਪ੍ਰੋਡਾਕਟਸ ਪੇਸ਼ ਕੀਤੇ। ਇਸ ਦੇ ਨਾਲ ਈਵੈਂਟ 'ਚ ਕੰਪਨੀ ਦਾ ਇੱਕ ਹੋਰ ਡਿਵਾਇਸ ਮੁੱਖ ਖਿੱਚ ਦਾ ਕੇਂਦਰ ਰਿਹਾ। ਕੰਪਨੀ ਦੁਆਰਾ "ਹੋਮਪੌਡ ਹੋਮ" ਸਪੀਕਰ ਲਾਂਚ ਕੀਤਾ ਗਿਆ ਹੈ ਜੋ ਕਿ ਬਾਜ਼ਾਰ 'ਚ ਪਹਿਲਾਂ ਤੋਂ ਮੌਜੂਦ ਗੂਗਲ ਹੋਮ ਅਤੇ ਐਮਾਜ਼ਨ ਈਕੋ ਵਰਗੀ ਡਿਵਾਈਸ ਨੂੰ ਟੱਕਰ ਦੇ ਸਕਦਾ ਹੈ। 

ਈਵੈਂਟ ਦੇ ਪ੍ਰਬੰਧ ਤੋਂ ਪਹਿਲਾਂ ਤੋਂ ਹੀ ਚਰਚਾ ਸੀ ਕਿ ਐਪਲ ਐਮਾਜ਼ਨ ਈਕੋ ਵਰਗਾ ਏ. ਆਈ 'ਸਿਰੀ ਸਪੀਕਰ' ਡਿਵਾਇਸ ਲਾਂਚ ਕਰੇਗੀ। ਜੋ ਆਈ. ਓ. ਐੱਸ 'ਤੇ ਸਿਰੀ ਦੇ ਸਮਾਨ ਪ੍ਰਦਰਸ਼ਨ ਕਰੇਗਾ, ਜਿਸ ਦੇ ਨਾਲ ਉਹ ਯੂਜ਼ਰਸ ਦੀ ਅਵਾਜ਼ ਨੂੰ ਕੰਟਰੋਲ ਕਰਨ ਨਾਲ ਕਈ ਕੰਮਾਂ ਨੂੰ ਪੂਰਾ ਕਰਨ ਲਈ ਸਿਸਟਮ ਨੂੰ ਆਗਿਆ ਦੇਵੇਗਾ। ਉਥੇ ਹੀ ਹੁਣ ਕੰਪਨੀ ਨੇ ਇਸ ਡਿਵਾਇਸ ਨੂੰ ਹੋਮਪੌਡ ਹੋਮ ਸਪੀਕਰ ਨਾਮ ਨਾਲ ਲਾਂਚ ਕਰ ਦਿੱਤਾ ਹੈ। ਇਹ ਡਿਵਾਇਸ ਮੈਕ ਪ੍ਰੋ ਦੀ ਤਰ੍ਹਾਂ ਵੇਲਨ ਅਕਾਰ ਡਿਜ਼ਾਇਨ ਦਾ ਬਣਿਆ ਹੈ। ਹੋਮਪੌਡ ਉੱਨਤ ਅਵਾਜ਼ ਲਈ ਇਕ 3ਡੀ ਮੈਸ਼ ਫੈਬ੍ਰਿੱਕ ਦਿੱਤਾ ਗਿਆ ਹੈ। ਇਹ ਐਪਲ ਦੇ ਏ8 ਚਿੱਪ ਨਾਲ ਲੈਸ ਹੈ ਅਤੇ ਐਪਲ ਦੁਆਰਾ spatial Awareness  ਦੇ ਬਾਰੇ 'ਚ ਦਸਦਾ ਹੈ।

PunjabKesari

ਹੋਮਪੌਡ 'ਚ ਹੋਰ ਜ਼ਿਆਦਾ ਆਵਾਜ਼ ਆਡੀਓ ਆਉਟਪੁੱਟ ਲਈ 7 ਟਵੀਟਰ ਅਤੇ ਇਕ subwoofer ਨੂੰ ਐਡ ਕੀਤਾ ਗਿਆ ਹੈ। ਇਹ ਸਪੀਕਰ ਸਿਸਟਮ ਐਪਲ ਮਿਊਜ਼ੀਕ ਸਰਵਿਸ ਨਾਲ ਸਿੰਕ 'ਚ ਕੰਮ ਕਰਦਾ ਹੈ ਅਤੇ ਇਸ ਦੇ ਰਾਹੀਂ ਨਾਲ ਯੂਜ਼ਰਸ-ਪਸੰਦੀਦਾ ਸੰਗੀਤ ਨੂੰ ਪਲੇ ਕਰਨ 'ਚ ਸਮਰੱਥ ਹੁੰਦੇ ਹਨ। ਇਹ ਡਿਵਾਇਸ ਸਿਰੀ ਅਨੇਬਲ ਹੈ ਅਤੇ ਇਸ 'ਚ 6 ਮਾਈਕ੍ਰੋਫੋਨ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਯੂਜ਼ਰਸ 'Hey, Siri' ਕਮਾਂਡ ਦੀ ਵਰਤੋਂ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹਨ। ਯੂਜ਼ਰਸ ਆਪਣੀ ਸਹੂਲਤ ਅਤੇ ਇਸਤੇਮਾਲ ਮੁਤਾਬਕ ਸਿਰੀ ਨੂੰ ਕਮਾਂਡ ਦੇ ਸਕਦੇ ਹਨ। ਜਿਸ 'ਚ ਕਮਾਂਡ ਰਾਹੀਂ ਨਾਲ ਉਹ ਗਾਣ ਸੁੱਣਨ ਤੋਂ ਇਲਾਵਾ ਕੋਈ ਸਵਾਲ ਵੀ ਪੁੱਛ ਸਕਦੇ ਹਨ। ਸਿਰੀ ਦੇ ਨਾਲ, ਹੋਮਪਾਡ ਇਕ ਹੋਮ ਸਪੀਕਰ ਦੇ ਰੂਪ 'ਚ ਦੋਗੁਣਾ ਹੋ ਜਾਂਦਾ ਹੈ। ਇਸ ਦੀ ਕੰਮ ਕਰਨ ਦੀ ਸਮਰਥਾ ਮੌਜੂਦਾ ਹੋਮ ਸਪੀਕਰਸ ਜਿਹੇ ਐਮਾਜ਼ਨ ਈਕੋ ਜਾਂ ਗੂਗਲ ਹੋਮ ਵਰਗੀ ਹੀ ਹੈ। ਤੁਸੀਂ ਇਸ 'ਚ ਰਿਮਾਇੰਡਰ ਸੈੱਟਅਪ ਕਰ ਸਕਦੇ ਹੋ, ਗਾਣੇ ਪਲੇ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ। ਇਹ ਐਪਲ ਦੇ IOS ਅਧਾਰਿਤ HomeKit ਨੂੰ ਸਪੋਰਟ ਕਰਦਾ ਹੈ।

 

PunjabKesari

ਐਪਲ ਹੋਮਪੌਡ ਦੀ ਕੀਮਤ 349 ਡਾਲਰ ਹੈ ਅਤੇ ਇਹ ਵਾਈਟ ਅਤੇ ਗਰੇ ਰੰਗ ਆਪਸ਼ਨ 'ਚ ਉਪਲੱਬਧ ਹੋਵੇਗਾ। ਫਿਲਹਾਲ ਇਹ ਆਪਣੇ ਘਰੇਲੂ ਦੇਸ਼ 'ਚ ਹੀ ਉਪਲੱਬਧ ਹੋਵੇਗਾ ਅਤੇ ਇਸ ਦੀ ਸੇਲ ਦਸੰਬਰ ਤੋਂ ਸ਼ੁਰੂ ਹੋਵੇਗੀ। ਉਥੇ ਹੀ ਉਮੀਦ ਹੈ ਕਿ ਵਿਆਪਕ ਤੌਰ 'ਤੇ ਇਹ ਸਾਲ 2018 ਦੀ ਸ਼ੁਰੂਆਤ 'ਚ ਲਾਂਚ ਹੋ ਸਕਦਾ ਹੈ।


Related News