ਸਾਵਧਾਨ! ਗਲਤ ਚਾਰਜਿੰਗ ਕੇਬਲ ਨਾਲ ਹੈਕ ਹੋ ਸਕਦੈ ਤੁਹਾਡਾ ਫੋਨ

8/14/2019 12:37:26 PM

ਗੈਜੇਟ ਡੈਸਕ– ਤੁਸੀਂ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਇਸ ਆਮ ਜਿਹੀ ਚਾਰਜਿੰਗ ਕੇਬਲ ਨਾਲ ਆਈਫੋਨ, ਐਂਡਰਾਇਡ ਫੋਨ, ਮੈਕ ਅਤੇ ਵਿੰਡੋਜ਼ ਸਿਸਟਮ ਹੈਕ ਹੋ ਸਕਦੇ ਹਨ ਪਰ ਇਹ ਸੰਭਵ ਹੈ। ਇਕ ਚਾਰਜਿੰਗ ਜਾਂ ਡਾਟਾ ਕੇਬਲ ਦੀ ਮਦਦ ਨਾਲ ਕੋਈ ਹੈਕਰ ਤੁਹਾਡੇ ਫੋਨ ਜਾਂ ਕੰਪਿਊਟਰ ਨੂੰ ਹੈਕ ਕਰ ਸਕਦਾ ਹੈ ਅਤੇ ਤੁਹਾਡੇ ਸਿਸਟਮ ਨੂੰ ਰਿਮੋਟਲੀ ਆਪਣੇ ਕਬਜੇ ’ਚ ਲੈ ਸਕਦਾ ਹੈ। 

ਇਸ ਦਾ ਦਾਅਵਾ ਐੱਮ.ਜੀ. ਨਾਂ ਦੇ ਇਕ ਹੈਕਰ ਨੇ ਕੀਤਾ ਹੈ। ਹੈਕਰ ਦਾ ਦਾਅਵਾ ਹੈ ਕਿ ਉਸ ਨੇ ਇਕ ਅਜਿਹੀ ਚਾਰਜਿੰਗ ਕੇਬਲ ਤਿਆਰ ਕੀਤੀ ਹੈ ਜੋ ਦੇਖਣ ’ਚ ਆਮ ਆਈਫੋਨ ਚਾਰਜਿੰਗ ਕੇਬਲ ਦੀ ਤਰ੍ਹਾਂ ਹੀ ਹੈ ਪਰ ਇਸ ਕੇਬਲ ’ਚ ਕਈ ਤਰ੍ਹਾਂ ਦੀ ਕੋਡਿੰਗ ਅਤੇ ਸਕ੍ਰਿਪਟ ਹੁੰਦੀ ਹੈ। ਇਸ ਤੋਂ ਬਾਅਦ ਜਿਵੇਂ ਹੀ ਤੁਸੀਂ ਅਜਿਹੀ ਕੇਬਲ ਨੂੰ ਆਪਣੇ ਫੋਨ ਜਾਂ ਕੰਪਿਊਟਰ ਨਾਲ ਕੁਨੈਕਟ ਕਰਦੇ ਹੋ ਤਾਂ  ਹੈਕਰ ਤੁਹਾਡੇ ਫੋਨ ਜਾਂ ਸਿਸਟਮ ਨੂੰ ਆਪਣੇ ਕਬਜੇ ’ਚ ਲੈ ਲੈਂਦਾ ਹੈ। ਇਸ ਲਈ ਉਹ ਤੁਹਾਡੇ ਆਸਪਾਸ ਦੇ ਕਿਸੇ ਵਾਈ-ਫਾਈ ਜਾਂ ਡਿਵਾਈਸ ਦੀ ਮਦਦ ਲੈਂਦਾ ਹੈ। 

 

ਐੱਮ.ਜੀ. ਨੇ ਮੋਡੀਫਾਈ ਕਰਕੇ ਤਿਆਰ ਕੀਤੀ ਗਈ ਇਸ ਕੇਬਲ ਨੂੰ O.MG ਨਾਂ ਦਿੱਤਾ ਹੈ। ਇਸ ਕੇਬਲ ਰਾਹੀਂ ਹੈਕਰ ਤੁਹਾਡੇ ਸਿਸਟਮ ’ਚ ਵਾਇਰਸ ਭੇਜ ਸਕਦਾ ਹੈ ਅਤੇ ਇਸ ਤੋਂ ਇਲਾਵਾ ਤੁਹਾਡੇ ਸਿਸਟਮ ’ਚ ਮੌਜੂਦ ਸਾਰੇ ਜਾਣਕਾਰੀ ਚੋਰੀ ਕਰ ਸਕਦਾ ਹੈ। ਹੈਕਰ ਕੁਝ ਦੇਰ ਲਈ ਤੁਹਾਡੀ ਸਕਰੀਨ ਨੂੰ ਲੌਕ ਕਰ ਦਿੰਦਾ ਹੈ ਅਤੇ ਫਿਰ ਜਿਵੇਂ ਹੀ ਤੁਸੀਂ ਅਨਲੌਕ ਲਈ ਪਾਸਵਰਡ ਲਗਾਉਂਦੇ ਹੋ ਤਾਂ ਹੈਕਰ ਪੂਰੀ ਡਿਟੇਲਸ ਲੈ ਲੈਂਦਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ