ਜਲਦੀ ਹੀ ਭਾਰਤ ''ਚ ਉਪਲੱਬਧ ਹੋਵੇਗਾ ਵਿਸ਼ਵ ਦਾ ਸਭ ਤੋਂ ਪਤਲਾ ਲੈਪਟਾਪ

Saturday, Apr 09, 2016 - 11:11 AM (IST)

ਜਲਦੀ ਹੀ ਭਾਰਤ ''ਚ ਉਪਲੱਬਧ ਹੋਵੇਗਾ ਵਿਸ਼ਵ ਦਾ ਸਭ ਤੋਂ ਪਤਲਾ ਲੈਪਟਾਪ

ਜਲੰਧਰ— ਗਲੋਬਲ ਪ੍ਰਿੰਟਿੰਗ ਅਤੇ ਪਰਸਨਲ ਕੰਪਿਊਟਰ ਦੀ ਮੁੱਖ ਕੰਪਨੀ ਐੱਚ.ਪੀ. ਨੇ ਵੀਰਵਾਰ ਨੂੰ ਵਿਸ਼ਵ ਦਾ ਸਭ ਤੋਂ ਪਤਲਾ ਲੈਪਟਾਪ ਐੱਚ.ਪੀ. ਸਪੈਕਟਰ ਲਾਂਚ ਕੀਤਾ ਹੈ ਜਿਸ ਦਾ ਭਾਰ 1.1 ਕਿਲੋਗ੍ਰਾਮ ਹੈ ਅਤੇ ਇਹ ਟ੍ਰਿਪਲ-ਏ ਬੈਟਰੀ (10.4 ਐੱਮ.ਐੱਮ) ਤੋਂ ਵੀ ਪਤਲਾ ਹੈ। ਇਸ ਵਿਚ ਇੰਟੈਲ ਕੋਰ ਆਈ5 ਅਤੇ ਆਈ7 ਪ੍ਰੋਸੈਸਰ ਲੱਗਾ ਹੈ। 1,249 ਡਾਲਰ ਦੀ ਕੀਮਤ ਵਾਲੇ ਇਸ ਪੈਲਟਾਪ ਦੀ ਭਾਰਤ ''ਚ ਕੀਮਤ ਬਾਰੇ ਜਾਣਕਾਰੀ ਨਹੀਂ ਬੈ ਪਰ ਇਹ ਭਾਰਤੀ ਬਾਜ਼ਾਰ ''ਚ ਜੂਨ ਤੱਕ ਉਪਲੱਬਧ ਹੋਵੇਗਾ। 

ਇਸ ਡਿਵਾਈਸ ''ਚ 13.3-ਇੰਚ ਦੀ ਫੁੱਲ ਐੱਚ.ਡੀ. ਏਜ-ਟੂ-ਏਜ ਡਿਸਪਲੇ ਦਿੱਤੀ ਗਈ ਹੈ ਜਿਸ ਨਾਲ ਗੋਰਿਲਾ ਗਲਾਸ ਦੀ ਵਰਤੋਂ ਕੀਤੀ ਗਈ ਹੈ। ਐੱਚ.ਪੀ. ਨੇ ਇਸ ਡਿਵਾਈਸ ''ਚ 512ਜੀ.ਬੀ. ਦੀ ਲਾਈਟਲਿੰਗ ਫਾਸਟ ਪੀ.ਸੀ.ਆ.ੀ ਸਾਲਿਡ ਸਟੇਟ ਡ੍ਰਾਈਵ ਅਤੇ 8ਜੀ.ਬੀ. ਮੈਮਰੀ (ਰੈਮ) ਦਿੱਤੀ ਗਈ ਹੈ। ਸਪੈਕਟਰ ''ਚ ਹਾਈਬ੍ਰਿਡ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਦੋ ਹਿੱਸਿਆਂ ''ਚ ਵੰਡਿਆ ਗਿਆ ਹੈ ਤਾਂ ਜੋ ਇਸ ਨੂੰ ਪਤਲਾ ਬਣਾਇਆ ਜਾ ਸਕੇ। 

ਇਸ ਨੋਟਬੁੱਕ ''ਚ ਕਾਰਬਨ ਫਾਈਬਰ ਬਟਨ ਦਿੱਤੇ ਗਏ ਹਨ ਜੋ ਲਾਈਟਵੇਟ ਹੋਣ ਦੇ ਨਾਲ-ਨਾਲ ਮਜਬੂਤ ਵੀ ਹੈ। ਇਸ ਵਿਚ ਤਿੰਨ ਯੂ.ਐੱਸ.ਬੀ. ਟਾਈਪ ਸੀ.ਟੀ.ਐੱਮ. ਅਤੇ ਦੋ ਥੰਡਰਬੋਲਟ ਟੀ.ਐੱਮ. ਕਨੈਕਟਰ ਲੱਗੇ ਹਨ। ਐੱਚ.ਪੀ. ਨੇ ਪਪੈਕਟਰ ''ਚ ਇੰਟੈਲ ਹਾਈਪਰਬੇਰਿਕ ਕੂਲਿੰਗ ਸਿਸਟਮ ਦਿੱਤਾ ਹੈ ਜੋ ਪਾਵਰਫੁੱਲ ਪ੍ਰੋਸੈਸਰ ਦੇ ਕੰਮ ਕਰਦੇ ਸਮੇਂ ਇਸ ਨੂੰ ਥੰਡਾ ਰੱਖਣ ''ਚ ਮਦਦ ਕਰਦੇ ਹਨ। 


Related News