ਵਿਸ਼ਵ ਦਾ ਸਭ ਤੋਂ ਪਹਿਲਾ ਸਮਾਰਟ ਤੇ ਤੇਜ਼ ਚਲਣ ਵਾਲਾ e-ਸਕੂਟਰ
Wednesday, Dec 09, 2015 - 04:27 PM (IST)

ਜਲੰਧਰ- ਅੱਜ ਤਕ ਤੁਸੀ ਕਈ ਤਰ੍ਹਾਂ ਦੇ e-ਸਕੂਟਰ ਦੇਖੇ ਹੋਣਗੇ ਜੋ ਬੈਟਰੀ ਦੀ ਮਦਦ ਨਾਲ ਕੁਝ ਕਿਲੋਮੀਟਰ ਦਾ ਰਸਤਾ ਤੈਅ ਕਰਦੇ ਹਨ ਪਰ ਹੁਣ ਇਸ ਤਕਨੀਕ ਨੂੰ ਹੋਰ ਵੀ ਬਿਹਤਰ ਬਣਾਉਂਦੇ ਹੋਏ AppScooter@ ''The dutch Tesla'' ਬਣਾਇਆ ਗਿਆ ਹੈ ਜੋ ਹਲਕਾ ਹੋਣ ਦੇ ਨਾਲ-ਨਾਲ ਤੇਜ਼ ਰਫਤਾਰ ਨਾਲ ਚਲਦਾ ਹੈ।
ਹੁਣ ਤਕ ਮਾਰਕੀਟ ''ਚ ਜੋ ਵੀ e-ਸਕੂਟਰ ਉਪਲੱਬਧ ਕੀਤੇ ਗਏ ਹਨ ਇਨ੍ਹਾਂ ਨੂੰ ਲੋਅ ਕੁਆਲਟੀ ਨਾਲ ਬਣਾਇਆ ਜਾਂਦਾ ਰਿਹਾ ਹੈ ਜਿਸ ਕਰਕੇ ਇਹ ਘੱਟ ਸੁਰੱਖਿਆ ਦੇਣ ਦੇ ਨਾਲ-ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਅਕਰਸ਼ਿਤ ਕਰਨ ''ਚ ਅਸਫਲ ਰਹਿੰਦੇ ਹਨ। ਇਸ ਨਵੇਂ AppScooter@ ਨੂੰ ਇਲੈਕਟ੍ਰਿਕ ਹੀ ਨਹੀਂ ਸਗੋਂ ਸਭ ਤੋਂ ਚੰਗਾ ਵੀ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ''ਚ ਏਅਰੋਸਪੇਸ ਕੰੰਮਪੋਜ਼ਿਟ ਫਰੇਮ ਦਿੱਤਾ ਗਿਆ ਹੈ ਜਿਸ ਨਾਲ ਇਹ ਹਲਕਾ ਹੋਣ ਦੇ ਨਾਲ ਬਾਕੀ e-ਸਕੂਟਰ ਤੋਂ ਤੇਜ਼ ਰਫਤਾਰ ''ਚ ਚਲਦਾ ਹੈ।
ਵਿਸ਼ਵ ''ਚ ਜਿਨ੍ਹੇ ਵੀ e-ਸਕੂਟਰ ਪਾਏ ਜਾਂਦੇ ਹਨ ਉਨ੍ਹਾਂ ''ਚੋਂ ਇਹ ਪਹਿਲੀ ਅਜਿਹੀ ਸਮਾਰਟ ਮਸ਼ੀਨ ਹੈ ਜੋ ਹਾਰਡਵੇਅਰ ਤੇ ਸਾਫਟਵੇਅਰ ਦੀ ਮਦਦ ਨਾਲ ਤਾਲਮੇਲ ''ਚ ਕੰਮ ਕਰਨ ਨਾਲ ਐਪਸ ਨੂੰ ਕਾਕਪਿਟ ''ਤੇ ਪ੍ਰਦਰਸ਼ਨ ਕਰਦਾ ਹੈ। ਇਸ ਨੂੰ ਇਕ ਵਾਰ ਚਾਰਜ ਕਰਨ ''ਤੇ 150km ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ। ਜੇਕਰ ਇਸ ਦੀ ਰਫਤਾਰ ਦੀ ਗੱਲ ਕਰੀਏ ਤਾਂ ਇਹ 0 ਤੋਂ 45km/h ਦੀ ਸਪੀਡ ''ਤੇ 3.5 ਸੈਕਿੰਡ ਤੇ ਪਹੁੰਚ ਜਾਂਦਾ ਹੈ। ਇਸ ਨੂੰ ਹਲਕਾ ਸਸਤਾ ਤੇ ਤੇਜ਼ ਬਣਾਇਆ ਗਿਆ ਹੈ ਜਿਸ ਨਾਲ ਇਹ ਆਉਣ ਵਾਲੇ ਸਮੇਂ ''ਚ ਪੈਟਰੋਲ ਨਾਲ ਚੱਲਣ ਵਾਲੇ ਸਕੂਟਰਸ ਨੂੰ ਪਿਛੇ ਛੱਡ ਦੇਵੇਗਾ ਤੇ ਇਸ ਤਕਨੀਕ ਨਾਲ ਨਵੀਂ ਜਨਰੇਸ਼ਨ ਦੇ ਸਕੂਟਰਸ ਬਣਾਏ ਜਾਣਗੇ ਜੋ ਹਰ ਸੁਵਿਧਾ ਦੇਣ ''ਚ ਪਹਿਲਾਂ ਨਾਲੋਂ ਬਿਹਤਰ ਸਾਬਿਤ ਹੋਣਗੇ।