ਦੁਨੀਆਂ ਦਾ ਸਭ ਤੋਂ ਜ਼ਿਆਦਾ ਗਰਮੀ-ਰੋਧਕ ਪਦਾਰਥ ਮਿਲਿਆ
Monday, Dec 26, 2016 - 11:22 AM (IST)

ਜਲੰਧਰ- ਵਿਗਿਆਨੀਆਂ ਨੇ ਇਸ ਤਰ੍ਹਾਂ ਦੇ ਪਦਾਰਥ ਦੀ ਪਛਾਣ ਕਰ ਲਈ ਹੈ, ਜੋ ਲਗਭਗ 4000 ਡਿਗਰੀ ਸੈਲਸੀਅਸ ਦੇ ਤਾਪਮਾਨ ਨੂੰ ਸਹਿਣ ਕਰ ਸਕਦੇ ਹਨ। ਇਹ ਖੋਜ ਬਿਹਤਰ ਤੇਜ਼ ਹਾਈਪਰਸੋਨਿਕ ਪੁਲਾੜ ਵਾਹਨਾਂ ਲਈ ਬਿਹਤਰ ਗਰਮੀ-ਰੋਧਕ ਕਵਚ ਬਣਾਉਣ ਦਾ ਰਸਤਾ ਖੋਲ ਸਕਦੀ ਹੈ। ਬ੍ਰਿਟੇਨ ਦੇ ਇੰਪੀਅਲ ਕਾਲਜ ਲੰਡਨ ਦੇ ਖੋਜਕਾਰਾਂ ਨੇ ਖੋਜ ਕੀਤੀ ਹੈ ਕਿ ਹੈਫਨੀਅਮ ਕਾਰਬਾਈਡ ਦਾ ਪਿਘਲਾਓ ਦਰਜਾ ਹੁਣ ਤੱਕ ਦਰਜ ਕਿਸੇ ਵੀ ਪਦਾਰਥ ਦੇ ਪਿਘਲਾਓ ਦਰਜੇ ਤੋਂ ਜ਼ਿਆਦਾ ਹੈ।
ਟੈਂਟੇਲਮ ਕਾਰਬਾਈਡ ਅਤੇ ਹੈਫਨੀਅਮ ਕਾਰਬਰਾਈਡ ''ਰੀਫ੍ਰੇਕਟ੍ਰੀ ਸੀਰੇਮਿਕਸ'' ਹੈ, ਇਸ ਦਾ ਅਰਥ ਇਹ ਹੈ ਕਿ ਇਹ ਅਸਾਧਾਰਨ ਰੂਪ ਤੋਂ ਗਰਮੀ ਦੇ ਰੋਧਕ ਹੈ। ਜ਼ਿਆਦਾਤਰ ਗਰਮੀ ਨੂੰ ਸਹਿਣ ਕਰ ਸਕਣ ਦੀ ਇੰਨੀ ਸਮਰੱਥਾ ਦਾ ਅਰਥ ਹੈ ਕਿ ਇਸ ਦਾ ਇਸਤੇਮਾਲ ਤੇਜ਼ ਗਤੀ ਦੇ ਵਾਹਨਾਂ ''ਚ ਗਰਮੀ ਸੁਰੱਖਿਆ ਪ੍ਰਣਾਲੀ ''ਚ ਅਤੇ ਪਰਮਾਣੂ ਰਿਐਕਟਰ ਦੇ ਬਹੁਤ ਗਰਮ ਵਾਤਾਵਰਣ ''ਚ ਇੰਧਨ ਦੇ ਕਵਰ ਦੇ ਰੂਪ ''ਚ ਕੀਤਾ ਜਾ ਸਕਦਾ ਹੈ।
ਇਨ੍ਹਾਂ ਦੋਵੇਂ ਹੀ ਮਿਸ਼ਰਣ ਦੇ ਪਿਘਲਾਓ ਦੇ ਟੈਸਟਿੰਗ ਲੈਬੋਰਟਰੀ ''ਚ ਕਰਨ ਲਈ ਟੈਕਨਾਲੋਜੀ ਉਪਲੱਬਧ ਨਹੀਂ ਸੀ। ਅਜਿਹੇ ਟੈਸਟਿੰਗ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਇਹ ਕਿੰਨੇ ਜ਼ਿਆਦਾ ਗਰਮ ਵਾਤਾਵਰਣ ''ਚ ਕੰਮ ਕਰ ਸਕਦੇ ਹਨ। ਖੋਜਕਾਰਾਂ ਨੇ ਇਨ੍ਹਾਂ ਦੋਵੇਂ ਮਿਸ਼ਰਣਾਂ ਦੀ ਗਰਮੀ ਸਹਿਣ ਕਰਨ ਦੀ ਸਮਰੱਥਾ ਦੇ ਟੈਸਟਿੰਗ ਲਈ ਲੇਜ਼ਰ ਦਾ ਇਸਤੇਮਾਲ ਕਰਕੇ ਤੇਜ਼ ਗਰਮੀ ਪੈਦਾ ਕਰਨ ਵਾਲੀ ਇਕ ਨਵੀਂ ਟੈਕਨਾਲੋਜੀ ਵਿਕਸਿਤ ਕੀਤੀ ਹੈ। ਉਨ੍ਹਾਂ ਨੇ ਪਾਇਆ ਹੈ ਕਿ ਜੇਕਰ ਇਨ੍ਹਾਂ ਦੋਵਾਂ ਮਿਸ਼ਰਣਾਂ ਨੂੰ ਮਿਕਸ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਪਿਘਲਾਓ ਦਰਜਾ 3905 ਡਿਗਰੀ ਸੈਲਸੀਅਸ ਸੀ ਪਰ ਦੋਵੇਂ ਮਿਸ਼ਰਣਾਂ ਨੂੰ ਵੱਖ-ਵੱਖ ਗਰਮ ਕੀਤੇ ਜਾਣ ''ਤੇ ਉਨ੍ਹਾਂ ਦਾ ਪਿਘਲਾਓ ਹੁਣ ਤੱਕ ਜਾਣਿਆ ਪਦਾਰਥਾਂ ਦੇ ਪਿਘਲਾਓ ਤੋਂ ਜ਼ਿਆਦਾ ਪਾਏ ਗਏ।
ਟੈਂਟੇਲਮ ਕਾਰਬਾਈਡ 3768 ਡਿਗਰੀ ਸੈਲਸੀਅਸ ''ਤੇ ਗਲ ਗਿਆ, ਜਦੋਂ ਤੱਕ ਹੈਫਨੀਅਮ ਕਾਰਬਾਈਡ ਦਾ ਪਿਘਲਾਓ 3958 ਡਿਗਰੀ ਸੈਲਸੀਅਸ ਸੀ। ਇਹ ਸਿੱਟਾ ਨਵੀਂ ਪੀੜ੍ਹੀ ਦੇ ਹਾਈਪਰਸੋਨਿਕ ਵਾਹਨਾਂ, ਮਤਲਬ ਹੁਣ ਤੱਕ ਦੇ ਸਭ ਤੋਂ ਤੇਜ਼ ਪੁਲਾੜ ਯਾਨ ਲਈ ਰਾਹ ਪੱਧਰਾ ਕਰ ਸਕਦਾ ਹੈ।