ਦੁਨੀਆਂ ਦਾ ਪਹਿਲਾ ਚੱਲਣ ਅਤੇ ਨੱਚਣ ਵਾਲਾ ਰੋਬੋਟ ਸਮਾਰਟਫੋਨ

Thursday, May 26, 2016 - 04:51 PM (IST)

ਦੁਨੀਆਂ ਦਾ ਪਹਿਲਾ ਚੱਲਣ ਅਤੇ ਨੱਚਣ ਵਾਲਾ ਰੋਬੋਟ ਸਮਾਰਟਫੋਨ
ਜਲੰਧਰ- ਦੁਨੀਆਂ ਦਾ ਪਹਿਲਾ ਰੋਬੋਟਿਕ ਮੋਬਾਇਲ ਫੋਨ "ਰੋਬੋਹਾਨ" (RoBoHon) ਇਕ ਪਾਕਿਟ ਸਾਈਜ਼ ਚੱਲਣ ਅਤੇ ਨੱਚਣ ਵਾਲਾ ਰੋਬੋਟ ਹੈ ਜਿਸ ਦੀ ਵਿਕਰੀ ਨੂੰ ਜਾਪਾਨ ''ਚ ਸ਼ੁਰੂ ਕੀਤਾ ਜਾ ਰਿਹਾ ਹੈ। ਇਨਸਾਨ ਦੀ ਸ਼ੇਪ ਵਰਗਾ ਇਹ ਸਮਾਰਟਫੋਨ ਜਾਪਾਨ ਦੀ ਇਲੈਕਟ੍ਰਾਨਿਕਸ ਕੰਪਨੀ "ਸ਼ਾਰਪ ਐਂਡ ਇੰਜੀਨੀਅਰ ਟੋਮੋਟਾਕਾ ਟਾਕਾਹਾਸ਼ੀ" ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਕ ਰਿਪੋਰਟ ਅਨੁਸਾਰ ਇਹ ਉਹੀ ਕੰਪਨੀ ਹੈ ਜਿਸ ਨੇ ਦੁਨੀਆਂ ਦਾ ਪਹਿਲਾ ਰੋਬੋਟ ਐਸਟ੍ਰੋਨੱਟ ਕੀਰੋਬੋ ਤਿਆਰ ਕੀਤਾ ਸੀ। ਹੁਣ ਕੰਪਨੀ ਵੱਲੋਂ ਰੋਬੋਹਾਨ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਨੂੰ 198,000 ਯੇਨ (1,800 ਡਾਲਰ) ''ਚ ਵੇਚਿਆ ਜਾ ਰਿਹਾ ਹੈ। 
 
ਇਸ ਲਾਂਚ ਦੇ ਤਹਿਤ ਓਸਾਕਾ ਦੀ ਕੰਪਨੀ ਵੱਲੋਂ ਟੋਕਿਓ ''ਚ ਰੋਬੋਹਾਨ ਕੈਫੇ ਖੋਲਿਆ ਗਿਆ ਹੈ ਜਿੱਥੇ ਵਿਜ਼ੀਟਰਸ 7 ਜੂਨ ਤੱਕ ਰੋਬੋਟ ਨੂੰ ਟੈੱਸਟ ਕਰ ਸਕਦੇ ਹਨ। ਜਾਪਾਨ ਦੀ ਇਲੈਕਟ੍ਰਾਨਿਕ ਮੈਨਿਊਫੈਕਚਰਰ ਵੱਲੋਂ ਇਕ ਮਹੀਨੇ ''ਚ 5,000 ਯੁਨਿਟਸ ਬਣਾਏ ਜਾਂਦੇ ਹਨ। ਕਹਿਣ ਨੂੰ ਇਸ ਦੀ ਵਰਤੋਂ ਇਕ ਮੋਬਾਇਲ ਫੋਨ ਵਜੋਂ ਕੀਤੀ ਜਾਵੇਗੀ ਪਰ ਇਹ 19.5 ਸੈ.ਮੀ. ਲੰਬਾ ਹਿਊਮਨੋਇਡ ਰੋਬੋਟ ਜਿਸ ਦਾ ਭਾਰ 390 ਗ੍ਰਾਮ ਹੈ, ਨੂੰ ਇਕ ਪ੍ਰਾਜੈਕਟਰ ਦੀ ਤਰ੍ਹਾਂ ਵੀਡੀਓ , ਫੋਟੋਜ਼ ਜਾਂ ਮੈਪਸ ਨੂੰ ਡਿਸਪਲੇ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਇਹ ਰੋਬੋਹਾਨ ਲੋਕਾਂ ਦੇ ਚਿਹਰੇ ਨੂੰ ਫਰੰਟ ਕੈਮਰੇ ਦੀ ਮਦਦ ਨਾਲ ਰਿਕੋਗਨਾਈਜ਼ ਕਰ ਕੇ ਉਨ੍ਹਾਂ ਦਾ ਨਾਂ ਅਤੇ ਪਤਾ ਵੀ ਦੱਸ ਸਕਦਾ ਹੈ।  

Related News