ਇਹ ਹਨ ਦੁਨੀਆ ਦੇ 5 ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰਜ਼, ਫੀਚਰਸ ਜਾਣ ਉੱਡ ਜਾਣਗੇ ਹੋਸ਼

07/15/2018 1:34:06 PM

ਜਲੰਧਰ— ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰਜ਼ ਦੀ ਸੂਚੀ ਆ ਗਈ ਹੈ। ਇਸ ਵਿਚ ਦੁਨੀਆ ਦੇ 500 ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰਜ਼ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਸੁਪਰ ਕੰਪਿਊਟਰਜ਼ ਦਾ ਇਸਤੇਮਾਲ ਮੌਸਮ, ਆਰਟੀਫਿਸ਼ੀਅਲ ਇੰਟੈਲੀਜੈਂਸ ਆਦਿ ਲਈ ਕੀਤਾ ਜਾਂਦਾ ਹੈ। ਇਥੇ ਅਸੀਂ ਤੁਹਾਨੂੰ ਅਜਿਹੇ 5 ਸਭ ਤੋਂ ਸਕਤੀਸ਼ਾਲੀ ਕੰਪਿਊਟਰਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਕਾਫੀ ਪ੍ਰਸਿੱਧ ਹਨ। 

IBM Power System AC922
ਆਈ.ਬੀ.ਐੱਮ. ਪਾਵਰ ਸਿਸਟਮ ਏਸੀ922 ਨੂੰ ਅਮਰੀਕਾ ਦੀ ਓਕ ਰਿਜ ਨੈਸ਼ਨਲ ਪ੍ਰਯੋਗਸ਼ਾਲਾ 'ਚ ਇੰਸਟਾਲ ਕੀਤਾ ਗਿਆ ਹੈ। ਇਸ ਨੂੰ ਆਈ.ਬੀ.ਐੱਮ. ਕੰਪਨੀ ਨੇ ਬਣਾਇਆ ਹੈ। ਇਸ ਦੇ ਫੋਰਸ ਦੀ ਗੱਲ ਕਰੀਏ ਤਾਂ ਇਹ 2,282,544 ਹੈ। ਇਸ ਕੰਪਿਊਟਰ ਦੀ ਮੈਮਰੀ 2,801,664 ਜੀ.ਬੀ. ਹੈ। ਇਸ ਤੋਂ ਇਲਾਵਾ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿਚ ਆਈ.ਬੀ.ਐੱਮ. ਪਾਵਰ 922ਸੀ 3.07 ਗੀਗਾਹਰਟਜ਼ ਪ੍ਰੋਸੈਸਰ ਹੈ। ਆਪਰੇਟਿੰਗ ਸਿਸਟਮ RHEL 7.4 ਲੱਗਾ ਹੈ। 


Sunway TaihuLight
ਇਸ ਲਿਸਟ 'ਚ ਦੂਜੇ ਨੰਬਰ 'ਤੇ Sunway TaihuLight ਕੰਪਿਊਟਰ ਹੈ। ਇਸ ਨੂੰ ਚੀਨ ਦੇ ਨੈਸ਼ਨਲ ਸੁਪਰ ਕੰਪਿਊਟਰ ਸੈਂਟਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਕੰਪਿਊਟਰ ਨੂੰ ਫੁਜੀਤਸੁ ਕੰਪਨੀ ਨੇ ਬਣਾਇਆ ਹੈ। ਇਸ ਦੀ ਮੈਂਬਰੀ 417,792 ਜੀ.ਬੀ. ਹੈ। ਇਸ ਤੋਂ ਇਲਾਵਾ ਇਸ ਕੰਪਿਊਟਰ ਦਾ ਆਪਰੇਟਿੰਗ ਸਿਸਟਮ ਲੀਨਕਸ ਹੈ। 

Sierra - IBM Power System S922LC
ਅਮਰੀਕਾ ਦੇ ਲਾਰੇਂਸ ਲਿਵਰਮੋਰ ਨੈਸ਼ਨਲ ਪ੍ਰਯੋਗਸ਼ਾਲਾ 'ਚ ਸਥਾਪਿਤ ਇਸ ਕੰਪਿਊਟਰ ਸਿਸਟਮ ਨੂੰ ਆਈ.ਬੀ.ਐੱਮ. ਕੰਪਨੀ ਨੇ ਬਣਾਇਆ ਹੈ। ਇਸ ਵਿਚ 1,383,400 ਜੀ.ਬੀ. ਮੈਮਰੀ ਅਤੇ ਆਈ.ਬੀ.ਐੱਮ. ਪਾਵਰ 922ਸੀ 3.1 ਗੀਗਾਹਰਟਜ਼ ਦਾ ਪ੍ਰੋਸੈਸਰ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਰੈੱਡ ਹਾਟ ਇੰਟਰਪ੍ਰਾਈਜ਼ ਲੀਨਕਸ ਹੈ। 


Tianhe-2A - TH-IVB-FEP Cluster
ਚੀਨ ਦੇ ਗੁਆਂਗਝਾਓ ਸ਼ਹਿਰ 'ਚ ਸਥਿਤ ਨੈਸ਼ਨਲ ਸੁਪਰ ਕੰਪਿਊਟਰ ਸੈਂਟਰ 'ਚ ਇਸ ਕੰਪਿਊਟਰ ਨੂੰ ਲਗਾਇਆ ਗਿਆ ਹੈ। ਇਸ ਨੂੰ ਐੱਨ.ਯੂ.ਟੀ.ਟੀ. ਕੰਪਨੀ ਨੇ ਬਣਾਇਆ ਹੈ। ਇਸ ਵਿਚ 2,277,376 ਜੀ.ਬੀ. ਮੈਮਰੀ ਹੈ। ਇਸ ਤੋਂ ਇਲਾਵਾ ਪ੍ਰੋਸੈਸਰ Intel Xeon E5-2692v2 12C 2.2GHz ਅਤੇ ਆਪਰੇਟਿੰਗ ਸਿਸਟਮ Kylin Linux ਹੈ। 

NUDT Cores
ਇਸ ਕੰਪਿਊਟਰ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਂ ਫੁਜੀਤਸੁ ਹੈ। ਇਸ ਕੰਪਿਊਟਰ 'ਚ 417792 ਜੀ.ਬੀ. ਮੈਮਰੀ ਹੈ। ਲੀਨੈਕਸ 'ਤੇ ਕੰਮ ਕਰਨ ਵਾਲੇ ਇਸ ਕੰਪਿਊਟਰ 'ਚ Xeon Gold 6148 20C 2.4GHz ਪ੍ਰੋਸੈਸਰ ਹੈ।


Related News