ਸਾਲ 2017 ''ਚ ਲਾਂਚ ਹੋਇਆ ਦੁਨੀਆ ਦਾ ਸਭ ਤੋਂ ਮਹਿੰਗਾ ਆਈਫੋਨ ਐੱਕਸ

Friday, Dec 29, 2017 - 10:32 AM (IST)

ਸਾਲ 2017 ''ਚ ਲਾਂਚ ਹੋਇਆ ਦੁਨੀਆ ਦਾ ਸਭ ਤੋਂ ਮਹਿੰਗਾ ਆਈਫੋਨ ਐੱਕਸ

ਜਲੰਧਰ - ਸਾਲ 2017 'ਚ ਟੈਕ ਅਤੇ ਮੋਬਾਇਲ ਇੰਡਸਟਰੀ 'ਚ ਕਈ ਵੱਡੇ ਬਦਲਾਵ ਆਏ। ਇਸ ਸਾਲ ਕਈ ਸਸਤੇ ਅਤੇ ਮਹਿੰਗੇ ਸਮਾਰਟਫੋਨਜ਼ ਵੀ ਲਾਂਚ ਹੋਏ। ਅਮਰੀਕੀ ਟੈਕਨਾਲੋਜੀ ਦਿੱਗਜ਼ ਕੰਪਨੀ ਐਪਲ ਨੇ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ 12, ਸਤੰਬਰ ਨੂੰ ਹੋਏ ਈਵੈਂਟ 'ਚ ਆਈਫੋਨ ਐੱਕਸ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਆਈਫੋਨ ਐੱਕਸ ਨੂੰ ਲਾਂਚ ਕੀਤਾ। ਇਸ ਦੀ ਕੀਮਤ 1,02,000 ਰੁਪਏ ਸੀ। ਇਸ ਦੀ ਇੰਨੀ ਜ਼ਿਆਦਾ ਕੀਮਤ ਹੋਣ ਦੇ ਬਾਵਜੂਦ ਵੀ ਇਸ ਨੂੰ ਦੁਨੀਆਭਰ 'ਚ ਜ਼ਬਰਦਸਤ ਰਿਸਪਾਂਸ ਮਿਲਿਆ। ਆਈਫੋਨ ਐੱਕਸ ਨੂੰ ਖਰੀਦਣ ਲਈ ਯੂਜ਼ਰਸ ਲੰਬੀਆਂ ਲਾਈਨਾਂ 'ਚ ਨਜ਼ਰ ਆਏ। ਇਸ ਦੀ ਪਹਿਲੀ ਸੇਲ ਆਉਣ ਨਾਲ ਹੀ ਇਹ ਅੱਧੇ ਘੰਟੇ 'ਚ ਹੀ ਆਊਟ ਆਫ ਸਟਾਕ ਹੋ ਗਿਆ। 

ਆਈਫੋਨ ਐਕਸ ਦੀਆਂ ਖੂਬੀਆਂ -
OLED ਡਿਸਪੇਲਅ - 
ਆਈਫੋਨ ਐੱਕਸ ਨਾਲ ਕੰਪਨੀ ਨੇ ਕਾਫੀ ਕੁਝ ਨਵਾਂ ਕੀਤਾ। ਇਸ ਨੂੰ ਦੁਨੀਆਭਰ 'ਚ ਜ਼ਬਰਦਸਤ ਰਿਸਪਾਂਸ ਮਿਲਿਆ। ਕੰਪਨੀ ਨੇ ਇਸ 'ਚ 5.8 ਇੰਚ ਦੀ OLED ਬੇਜ਼ਲ ਲੈਸ ਡਿਸਪਲੇਅ ਦਿੱਤੀ ਹੈ। ਇਸ ਨੂੰ ਸੁਪਰ ਰੇਟੀਨਾ ਡਿਸਪੇਲਅ ਦਾ ਨਾਂ ਦਿੱਤਾ ਹੈ। ਇਹ ਫੇਸ ਆਈ. ਡੀ. ਵਾਇਰਲੈੱਸ ਚਾਰਜਿੰਗ ਨਾਲ ਲੈਸ ਹੈ।

 

 

ਫੇਸ ਆਈ. ਡੀ. ਤਕਨੀਕ -
ਐਪਲ iPhone X 'ਚ ਟੱਚ ਆਈ. ਡੀ. ਨੂੰ ਰਿਪਲੇਸ ਕਰ ਕੇ ਫੇਸ ਆਈ. ਡੀ. ਦੇ ਨਾਲ ਲਾਂਚ ਕੀਤਾ ਗਿਆ ਹੈ। ਹੁਣ iPhone X ਫੇਸ ਨੂੰ ਵੇਖ ਕੇ ਅਨਲਾਕ ਕੀਤਾ ਜਾਵੇਗਾ। ਐਪਲ ਦੇ ਮੁਤਾਬਕ ਫੇਸ ਆਈ. ਡੀ. ਟੱਚ ਆਈ. ਡੀ ਦੇ ਮੁਕਾਬਲੇ ਜ਼ਿਆਦਾ ਸਕਿਓਰ ਹੈ। ਇਸ ਤੋਂ ਹੋਮ ਬਟਨ ਹਟਾ ਦਿੱਤਾ ਗਿਆ। 

 

 

ਨਵੇਂ ਐਨੀਮੋਜੀ - 
ਐਨੀਮੇਟਡ ਇਮੋਜੀ ਤੁਹਾਡੀ ਅਵਾਜ਼ ਅਤੇ ਚਿਹਰੇ ਦੇ ਰਿਐਕਸ਼ਨਸ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ robots, pigs, poo ਜਿਹੇ ਹੋਰ ਵੀ Animoji ਬਣਾ ਸਕਦੇ ਹੈ। iOS 11 ਕੋਡ 'ਚ Animoji ਨੂੰ 'custom animated messages that use your voice and reflect your facial expressions' ਕਿਹਾ ਗਿਆ ਹੈ। ਯੂਜ਼ਰਸ ਇਸ ਨੂੰ iPhone ਦੇ ਮੈਸੇਜ ਐਪ 'ਚ ਹੀ ਬਣਾ ਸਕਦੇ ਹਨ। ਇਹ iPhone X ਲਈ ਐਕਸਕਲੂਜ਼ਿਵ ਹੈ, ਕਿਉਂਕਿ ਇਸ 'ਚ ਫੇਸ-ਟਰੈਕਿੰਗ 3ਡੀ ਸੈਂਸਰ ਹਾਰਡਵੇਅਰ ਦੀ ਲੋੜ ਹੋਵੇਗੀ।

 

PunjabKesari

 

ਬਾਓਨਿਕ ਚਿੱਪ ਅਤੇ ਨਿਊਰਲ ਇੰਜਣ -
iPhone X 'ਚ 111 ਚਿੱਪਸੈੱਟ ਦਿੱਤਾ ਗਿਆ ਹੈ। ਇਸ 'ਚ ਦੋ ਪਰਫਾਰਮੇਨਸ ਕੋਰ, ਚਾਰ ਹਾਈ ਐਫੀਸ਼ਿਐਂਸੀ ਕੋਰ ਅਤੇ ਪਹਿਲਾ ਐਪਲ ਦਾ ਆਪਣਾ GPU ਦਿੱਤਾ ਗਿਆ ਹੈ। ਐਪਲ iPhone X ਦੇ ਨਾਲ ਵਾਇਲੈੱਸ ਚਾਰਜਿੰਗ ਫੀਚਰ ਵੀ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਾਇਰਲੈੱਸ ਚਾਰਜਿੰਗ ਨੂੰ 1irPower  ਦਾ ਨਾਮ ਦਿੱਤਾ ਹੈ।  ਹਾਲਾਂਕਿ ਇਹ AirPower  ਚਾਰਜਿੰਗ ਪੈਡ ਅਗਲੇ ਸਾਲ ਤੋਂ ਹੀ ਮਿਲਣਾ ਸ਼ੁਰੂ ਹੋਵੇਗਾ।

 

PunjabKesari

 

ਕੈਮਰਾ - 
iPhone X 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਟੋਗਰਾਫੀ ਲਈ ਆਈਫੋਨ ਐਕਸ 'ਚ (iPhone X) 'ਚ 12-ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਨ੍ਹਾਂ 'ਚ ਆਪਟਿਕਲ ਇਮੇਜ ਸਟੈਬੀਲਾਇਜੇਸ਼ਨ ਵੀ ਦਿੱਤਾ ਗਿਆ ਹੈ। ਪ੍ਰਾਇਮਰੀ ਕੈਮਰੇ 'ਚ ਅਪਰਚਰ f/1.8 ਹੈ, ਜਦ ਕਿ ਟੈਲੀਫੋਟੋ ਲੈਨਜ਼ ਦਾ ਅਪਰਚਰ f/2.4 ਹੈ। ਦੋਨੋਂ ਕੈਮਰਿਆਂ ਦੇ 'ਚ ਡਿਊਲ ਟੋਨ ਐੱਲ. ਈ. ਡੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ ਵੀਡੀਓਗਰਾਫੀ ਲਈ 4K ਵੀਡੀਓ ਰਿਕਾਰਡਿੰਗ ਦੀ ਆਪਸ਼ਨ ਵੀ ਦਿੱਤੀ ਗਈ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 7-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਫੋਨ 'ਚ ਪੋਰਟਰੇਟ ਮੋਡ ਫੀਚਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ।

 


Related News