ਵਰਕ ਫ੍ਰਾਮ ਹੋਮ ਹਮੇਸ਼ਾ ਲਈ ਠੀਕ ਨਹੀਂ, ਭੁਗਤਨੇ ਪੈ ਸਕਦੇ ਹਨ ਗੰਭੀਰ ਨਤੀਜੇ : ਸੱਤਿਆ ਨਡੇਲਾ

05/18/2020 11:43:46 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਣ ਦੁਨੀਆ ਦੀਆਂ ਤਮਾਮ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਵਰਕ ਫ੍ਰਾਮ ਹੋਮ ਭਾਵ ਘਰੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਹੈ। ਗੂਗਲ ਅਤੇ ਫੇਸਬੁੱਕ ਨੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀ ਸਾਲ 2020 ਦੇ ਆਖਿਰ ਤਕ ਘਰੋਂ ਕੰਮ ਕਰ ਸਕਦੇ ਹਨ, ਉੱਥੇ ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਦੇ ਸੀ.ਈ.ਓ. ਜੈਕ ਡਾਰਸੀ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਚਾਹੁਣ ਤਾਂ ਰਿਟਾਈਰਮੈਂਟ ਤਕ ਘਰੋਂ ਕੰਮ ਕਰ ਸਕਦੇ ਹਨ ਪਰ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਤਮਾਮ ਕੰਪਨੀਆਂ ਦੇ ਸੀ.ਈ.ਓ. ਨਾਲ ਰਾਏ ਰੱਖਦੇ ਹਨ।

ਸੱਤਿਆ ਨਡੇਲਾ ਦਾ ਮੰਨਣਾ ਹੈ ਕਿ ਹਮੇਸ਼ਾ ਲਈ ਘਰੋਂ ਕੰਮ ਕਰਨਾ ਠੀਕ ਨਹੀਂ ਹੈ । ਨਡੇਲਾ ਮੁਤਾਬਕ ਅਜਿਹਾ ਕਰਨ ਨਾਲ ਕਰਮਚਾਰੀਆਂ ਦੇ ਸਮਾਜਿਕ ਸੰਪਰਕ ਅਤੇ ਮਾਨਸਕ ਸਿਹਤ 'ਤੇ ਗੰਭੀਰ ਨਤੀਜੇ ਪੈ ਸਕਦੇ ਹਨ। ਸੱਤਿਆ ਨਡੇਲਾ ਨੇ ਦਿ ਨਿਊਯਾਰਕ ਟਾਈਮਸ ਨਾਲ ਖਾਸ ਗੱਲਬਾਤ 'ਚ ਕਿਹਾ ਕਿ ਵੀਡੀਓ ਕਾਨਫਰੰਸ ਕਿਸੇ ਵੀ ਕੀਮਤ 'ਤੇ ਆਫਿਸ ਦੀ ਮੀਟਿੰਗ ਦੀ ਜਗ੍ਹਾ ਨਹੀਂ ਲੈ ਸਕਦੇ।

ਨਡੇਲਾ ਨੇ ਦਿ ਨਿਊਯਾਰਕ ਟਾਈਮਸ ਨੂੰ ਕਿਹਾ ਕਿ ਘਰੋਂ ਕੰਮ ਕਰਨ ਕਾਰਣ ਕਰਮਚਾਰੀ ਆਪਣੇ ਸਮਾਜ ਤੋਂ ਦੂਰ ਹੋ ਸਕਦਾ ਹੈ। ਉਸ ਦੇ ਸਮਾਜਕ ਸੂਤਰ ਖਤਮ ਹੋ ਸਕਦੇ ਹਨ। ਇਸ ਤੋਂ ਇਲਾਵਾ ਘਰੋਂ ਕੰਮ ਕਰਨਾ ਕਰਮਚਾਰੀਆਂ ਦੇ ਲਈ ਮਾਨਸਕ ਅਤੇ ਸਰੀਰਿਕ ਤੌਰ 'ਤੇ ਵੀ ਖਤਰਨਾਕ ਹੈ। ਅਸੀਂ ਭਲੇ ਹੀ ਅੱਜ ਮਹਾਮਾਰੀ ਕਾਰਣ ਘਰੋਂ ਕੰਮ ਕਰ ਰਹੇ ਹਨ ਪਰ ਹਮੇਸ਼ਾ ਲਈ ਇਹ ਠੀਕ ਨਹੀਂ ਹੈ।

ਦੱਸਣਯੋਗ ਹੈ ਕਿ ਸੱਤਿਆ ਨਡੇਲਾ ਨੇ ਪਿਛਲੇ ਮਹੀਨੇ ਮਹਾਮਾਰੀ ਦੇ ਕਾਰਣ ਦੁਨੀਆ 'ਚ ਬਹੁਤ ਕੁਝ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਬਦਲਾਅ ਅਗਲੇ ਦੋ ਸਾਲ 'ਚ ਦਿਖਣ ਵਾਲੇ ਸਨ, ਉਹ ਸਿਰਫ ਦੋ ਮਹੀਨੇ 'ਚ ਦਿਖ ਗਏ। ਪ੍ਰਭਾਵ ਕਾਰਣ ਡਿਜ਼ੀਟਲ ਤੌਰ 'ਤੇ ਦੁਨੀਆ 'ਚ ਕਾਫੀ ਤੇਜ਼ੀ ਨਾਲ ਬਦਲਾਅ ਹੋਇਆ ਹੈ।


Karan Kumar

Content Editor

Related News