ਚੰਡੀਗੜ੍ਹ Court ''ਚ ਬੰਬ...! ਧਮਕੀ ਭਰੀ E-Mail ਮਗਰੋਂ ਖ਼ਾਲੀ ਕਰਵਾਈ ਗਈ ਅਦਾਲਤ, ਪੈ ਗਈਆਂ ਭਾਜੜਾਂ
Monday, Jan 05, 2026 - 06:24 PM (IST)
ਚੰਡੀਗੜ੍ਹ (ਕੁਲਦੀਪ): ਚੰਡੀਗੜ੍ਹ ਦੇ ਸੈਕਟਰ 43 ਜ਼ਿਲ੍ਹਾ ਅਦਾਲਤ ਵਿਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਸੈਸ਼ਨ ਜੱਜ ਦੇ ਸਰਕਾਰੀ ਈ-ਮੇਲ 'ਤੇ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੂਚਨਾ ਮਿਲਦਿਆਂ ਹੀ ਪ੍ਰਾਸਸ਼ਨ ਨੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਅਲਰਟ ਕੀਤਾ ਤੇ ਅਹਿਤਿਆਤ ਵਜੋਂ ਪੂਰੇ ਅਦਾਲਤ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ।
ਮੌਕੇ 'ਤੇ ਬੰਬ ਸਕੁਐਡ, ਥਾਣਾ ਸੈਕਟਰ 36 ਦੀ ਪੁਲਸ, QRT ਟੀਮ ਤੇ ਹੋਰ ਖ਼ੁਫ਼ੀਆ ਏਜੰਸੀਆਂ ਪਹੁੰਚੀਆਂ। ਸੁਰੱਖਿਆ ਟੀਮਾਂ ਨੇ ਪੂਰੇ ਅਦਾਲਤ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਲਈ। ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਚੀਜ਼ ਜਾਂ ਵਿਸਫ਼ੋਟਕ ਨਹੀਂ ਮਿਲਿਆ।
ਜਾਂਚ ਪੂਰੀ ਹੋਣ ਮਗਰੋਂ ਅਫ਼ਸਰਾਂ ਨੇ ਇਸ ਨੂੰ ਅਫ਼ਵਾਹ ਕਰਾਰ ਦਿੱਤਾ। ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਾ ਪਾਏ ਜਾਣ 'ਤੇ ਪ੍ਰਸ਼ਾਸਨ ਤੇ ਅਦਾਲਤ ਕੰਪਲੈਕਸ ਵਿਚ ਮੌਜੂਦ ਲੋਕਾਂ ਨੇ ਰਾਹਤ ਦਾ ਸਾਹ ਲਿਆ। ਫ਼ਿਲਹਾਲ ਪੁਲਸ ਈ-ਮੇਲ ਭੇਜਣ ਵਾਲੇ ਦੀ ਪਛਾਣ ਤੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।
