ਔਰਤਾਂ ਦੀ ਸੁਰੱਖਿਆ ਦੇ ਲਈ ਬੇਹੱਦ ਹੀ ਖਾਸ ਹਨ ਇਹ ਐਪਸ

Wednesday, Mar 08, 2017 - 05:12 PM (IST)

ਔਰਤਾਂ ਦੀ ਸੁਰੱਖਿਆ ਦੇ ਲਈ ਬੇਹੱਦ ਹੀ ਖਾਸ ਹਨ ਇਹ ਐਪਸ

ਜਲੰਧਰ- ਔਰਤਾਂ ਦੀ ਸੁਰੱਖਿਆ ਲਈ ਅੱਜ ਕਈ ਅਜਿਹੇ ਐਪਲਿਕੇਸ਼ਨ ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਕਿਸੇ ਪਰੇਸ਼ਾਨੀ ਦੇ ਸਮੇਂ ਉਨ੍ਹਾਂ ਦੇ  ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਇਸ ਦੀ ਜਾਣਕਾਰੀ ਪਹੁੰਚ ਜਾਵੇਗੀ। ਅਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ''ਤੇ ਅਸੀਂ ਤੁਹਾਨੂੰ ਇਸੇ ਤਰਾਂ ਦੀਆਂ ਐਪਲਿਕੇਸ਼ਨ ਦੇ ਬਾਰੇ ''ਚ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੀ ਵਰਤੋਂ ਔਰਤਾਂ ਸੁਰੱਖਿਅਤ ਰਹਿਣ ਲਈ ਕਰ ਸਕਦੀਆਂ ਹਾਂ।

1. ਸੈਫਟੀਪਿਨ
ਔਰਤਾਂ ਦੀ ਸੁਰੱਖਿਆ ਲਈ ਬਣੇ ਸੈਫਟੀਪਿਨ ਐਪਲਿਕੇਸ਼ਨ ''ਚ ਜੀ. ਪੀ. ਐੱਸ ਟਰੈਕਿੰਗ, ਐਮਰਜੈਂਸੀ ਕਾਂਟੈਕਟ ਨੰਬਰ ਅਤੇ ਸੇਫ ਲੋਕੇਸ਼ਨ ਦਾ ਰਸਤਾ ਦਸਣ ਜਿਹੇ ਸਾਰੇ ਜਰੂਰੀ ਫੀਚਰ ਹਨ। ਇਸ ''ਚ ਸੁਰੱਖਿਅਤ ਅਤੇ ਅਸੁਰਕਸ਼ਿਤ ਜਗ੍ਹਾਵਾਂ ਪਿੰਨ ਦੀ ਹੁੰਦੀਆਂ ਹਨ। ਤੁਸੀਂ ਆਪਣੇ ਆਪ ਵੀ ਇਸ ਤੋਂ ਉਨ੍ਹਾਂ ਸੁਰੱਖਿਅਤ ਜਗ੍ਹਾਵਾਂ ਨੂੰ ਪਿਨ ਕਰ ਸਕਦੇ ਹੋ, ਜਿੱਥੇ ਕੋਈ ਸਮੱਸਿਆ ਹੋਣ ''ਤੇ ਜਾ ਸਕੋ, ਨਾਲ ਹੀ ਤੁਸੀਂ ਇਸ ''ਚ ਅਸੁਰਕਸ਼ਿਤ ਜਗ੍ਹਾਵਾਂ ਨੂੰ ਵੀ ਪਿਨ ਕਰ ਸਕਦੇ ਹੋ, ਤਾਂ ਕਿ ਹੋਰ ਲੋਕਾਂ ਨੂੰ ਵੀ ਉਸ ਤੋਂ ਮਦਦ ਮਿਲ ਸਕੇ।

2. ਰੱਖਿਆ- ਵੀਮੇਨ ਸੈਫਟੀ ਅਲਰਟ
ਔਰਤਾਂ ਦੀ ਸੁਰੱਖਿਆ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਇਹ ਐਪ ਤੁਹਾਡੀ ਲੋਕੇਸ਼ਨ ਅਤੇ ਸਮੱਸਿਆ ਨੂੰ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੱਕ ਅਸਾਨੀ ਨਾਲ ਪਹੁੰਚਾਣ ''ਚ ਸਮਰੱਥ ਹੈ ਉਹ ਵੀ ਕੇਵਲ ਇਕ ਬਟਨ ਦੇ ਰਾਹੀ। ਇਸ ਨੂੰ ਇਸਤੇਮਾਲ ਕਰਨਾ ਵੀ ਬੇਹੱਦ ਆਸਾਨ ਹੈ। ਇਸ ''ਚ ਐਂਡ੍ਰਾਇਡ ਫੋਨ ''ਚ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਉਨ੍ਹਾਂ ਲੋਕਾਂ ਦੇ ਕਾਂਟੈਕਟ ਦਾ ਸੰਗ੍ਰਹਿ ਕਰਨਾ ਹੈ। ਜੋ ਕਿ ਤੁਹਾਡੀ ਲੋਕੇਸ਼ਨ ਵੇਖ ਸਕਦੇ ਹਨ। ਇਸ ਦੀ ਖਾਸਿਅਤ ਹੈ ਕਿ ਇਸ ਐਪ ਨੂੰ ਓਪੇਨ ਕੀਤੇ ਬਿਨਾਂ ਤੁਸੀਂ ਵਾਲਿਊਮ ਬਟਨ ਨੂੰ ਤਿੰਨ ਸੇਕਿੰਡ ਤੱਕ ਪ੍ਰੇਸ ਕਰਕੇ ਰੱਖਣ ''ਤੇ ਇਹ ਅਲਰਟ ਮੈਸੇਜ ਭੇਜਣ ''ਚ ਸਮਰੱਥ ਹਨ।

 

3. ਹਿੰਮਤ ਐਪ
ਦਿੱਲੀ ਪੁਲਿਸ ਦੁਆਰਾ ਔਰਤਾਂ ਦੀ ਸੁਰੱਖਿਆ ਲਈ ਲਾਂਚ ਕੀਤਾ ਗਿਆ ਇਹ ਐਪਲੀਕੇਸ਼ਨ ਗੂਗਲ ਪਲੇ ਸਟੋਰ ''ਤੇ ਬਿਲਕੁੱਲ ਮੁਫਤ ਹੈ। ਇਸ ਦੇ ਲਈ ਯੂਜ਼ਰਸ ਨੂੰ ਪਹਿਲਾਂ ਦਿੱਲੀ ਪੁਲਸ ਦੀ ਵੈੱਬਸਾਈਟ ''ਤੇ ਰਜਿਸਟਰੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇੱਕ ਓ. ਟੀ. ਪੀ ਮਿਲੇਗਾ ਜਿਸ ਨੂੰ ਕੰਫਿਗਰ ਕਰਦੇ ਵਕਤ ਪਾਉਣਾ ਹੋਵੇਗਾ। ਹਿੰਮਤ ਐੱਪ ''ਚ ਐੱਸ. ਓ. ਐੱਸ ਅਲਰਟ ਦਿੱਤਾ ਗਿਆ ਹੈ। ਜੋ ਕਿ ਤੁਹਾਡੀ ਲੋਕੇਸ਼ਨ ਦੀ ਜਾਣਕਾਰੀ ਅਤੇ ਆਡੀਓ-ਵੀਡੀਓ ਪੁਲਸ ਕੰਟਰੋਲ ਰੂਮ ''ਚ ਪਹੁੰਚਾਂਉਦਾ ਹੈ।

4. ਵੀਮੇਨ ਸੈਫਟੀ
ਇਹ ਐਪਲੀਕੇਸ਼ਨ ਅਸਾਨੀ ਨਾਲ ਅਸੁਰਕਸ਼ਿਤ ਜਗ੍ਹਾਵਾਂ ਦੀ ਜਾਣਕਾਰੀ ਦੇਣ ''ਚ ਸਮਰੱਥ ਹੈ। ਇਸ ''ਚ ਕੇਵਲ ਇਕ ਬਟਨ ਕਲਿਕ ਕਰ ਕੇ ਤੁਸੀਂ ਆਪਣੀ ਲੋਕੇਸ਼ਨ ਦੀ ਜਾਣਕਾਰੀ ਭੇਜ ਸਕਦੇ ਹੋ। ਇਸ ''ਚ ਵੀ ਹੋਰ ਸੁਰੱਖਿਆ ਐਪ ਦੀ ਤਰ੍ਹਾਂ ਹੀ ਪਹਿਲਾਂ ਤੋਂ ਕੁੱਝ ਨੰਬਰ ਸੇਵ ਕਰਨੇ ਹੋਣਗੇ ਜਿਨ੍ਹਾਂ ''ਤੇ ਐੱਸ. ਐੱਮ. ਐੱਸ ਰਾਹੀ ਇਹ ਤੁਹਾਡੀ ਲੋਕੇਸ਼ਨ ਅਤੇ ਗੂਗਲ ਮੈਪਸ ਦਾ ਲਿੰਕ ਭੇਜਦਾ ਹੈ।


Related News