ਔਰਤਾਂ ਦੇ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੀਆਂ ਹਨ ਇਹ ਐਪਸ

Wednesday, Mar 08, 2017 - 02:01 PM (IST)

ਔਰਤਾਂ ਦੇ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੀਆਂ ਹਨ ਇਹ ਐਪਸ

ਜਲੰਧਰ : ਰੋਜ਼ ਦੀ ਜਿੰਦਗੀ ''ਚ ਸਮਾਰਟਫੋਨ ਦੀ ਜ਼ਰੂਰਤ ਕਾਫ਼ੀ ਵੱਧ ਗਈ ਹੈ। ਸਮਾਰਟਫੋਨ ''ਚ ਦਿੱਤੀ ਜਾਣ ਵਾਲੀ ਵੱਖ-ਵੱਖ ਕੈਟਾਗਰੀ ਦੀ ਐਪਸ ਜਿਹੇ ਸੋਸ਼ਲ ਮੀਡੀਆ, ਸ਼ਾਪਿੰਗ ਅਤੇ ਫੋਟੋ ਐਡੀਟਿੰਗ ਆਦਿ ਔਰਤਾਂ ਦੇ ਦੈਨਿਕ ਜੀਵਨ ਨੂੰ ਕਾਫ਼ੀ ਆਸਾਨ ਬਣਾਉਂਦੀਆਂ ਹਨ। ਤਾਂ ਆਓ ਜੀ ਜਾਣਦੇ ਹਾਂ ਇਨ੍ਹਾਂ ਐਪਸ ਦੇ ਬਾਰੇ ''ਚ-

Snapseed : 
ਇਹ ਫੋਟੋ ਐਡੀਟਿੰਗ ਐਪ ਉਨ੍ਹਾਂ ਔਰਤਾਂ ਲਈ ਹੈ ਜੋ ਬਿਨਾਂ ਐਡੀਟਿੰਗ ਕੀਤੇ ਸੋਸ਼ਲ ਮੀਡੀਆ ''ਤੇ ਤਸਵੀਰਾਂ ਸ਼ੇਅਰ ਕਰਦੀਆਂ ਹਨ। ਇਸ ਐਪ ''ਚ ਇਕ ਤੋਂ ਵੱਧ ਕੇ ਇਕ ਇਫੈਕਟਸ ਦਿੱਤੇ ਗਏ ਹਨ ਜੋ ਤੁਹਾਡੀ ਤਸਵੀਰ ਨੂੰ ਬਿਹਤਰ ਬਣਾਉਣ ''ਚ ਮਦਦ ਕਰਣਗੇ।

Nykaa : 
ਇਸ ਐਪ ਨੂੰ ਖਾਸ ਤੌਰ ''ਤੇ ਔਰਤਾਂ ਲਈ ਬਣਾਇਆ ਗਿਆ ਹੈ। ਇਸ ਐਪ ''ਚ ਬਿਊਟੀ ਪ੍ਰੋਡਕਟ ਦੀਆਂ ਜਰੂਰਤਾਂ ਨੂੰ ਧਿਆਨ ''ਚ ਰੱਖ ਦੇ ਹੋਏ ਇਫੈਕਟ ਮੌਜੂਦ ਹਨ। ਇਸ ਐਪ ''ਚ ਇਕ ਆਫਰ ਟੈਬ ਵੀ ਦਿੱਤੀ ਗਈ ਹੈ ਜਿੱਥੇ ਤੁਹਾਨੂੰ ਸ਼ਾਨਦਾਰ ਡੀਲਸ ਅਤੇ ਡਿਸਕਾਊਂਟਸ ਮਿਲਣਗੇ। 

Practo : 
ਡਾਕਟਰ ਦਾ ਪਤਾ ਲਗਾਉਣ ਲਈ ਇਹ ਐਪ ਬਹੁਤ ਮਦਦਗਾਰ ਸਾਬਤ ਹੋਵੇਗੀ। ਇਸ ਐਪ ''ਚ ਕਈ ਕੈਟਾਗਰੀ ਦੇ ਸਪੈਸ਼ਲਿਸਟਸ ਦੀ ਸੂਚੀ ਹੈ ਜੋ ਰੋਗ ਨਾਲ ਸਬੰਧਤ ਇਲਾਜ ਕਰਨ ਵਾਲੇ ਡਾਕਟਰ ਦਾ ਪਤਾ ਲਗਾਉਣ ''ਚ ਮਦਦ ਕਰੇਗੀ।

HealthifyMe :
ਔਰਤਾਂ ਲਈ ਇਹ ਇਕ ਬਿਹਤਰੀਨ ਫਿਟਨੈੱਸ ਐਪ ਹੈ। ਇਹ ਐਪ ਸਮਾਰਟਬਰਾਂਡ ਜਿਵੇਂ 6itbit, Mi Band, Google Bit ਅਤੇ YUFIT ਦੇ ਨਾਲ ਅਸਾਨੀ ਨਾਲ ਸਿੰਕ ਕੀਤੀ ਜਾ ਸਕਦੀ ਹੈ। 

Uber : 
ਨੌਕਰੀ ਕਰਨ ਵਾਲੀਆਂ ਮਹਿਲਾਵਾਂ ਲਈ ਇਹ ਐਪ ਕਾਫ਼ੀ ਮਹੱਤਵਪੂਰਨ ਹੈ। ਇਸ ਸਰਵਿਸ ''ਚ ਕਈ ਫੀਚਰਸ ਸ਼ਾਮਿਲ ਹੈ ਜੋ ਕੈਬ ਦੇ ਸਫਰ ਨੂੰ ਹੋਰ ਵੀ ਸੁਰੱਖਿਅਤ ਬਣਾਉਂਦੀ ਹਨ। ਐਪ ''ਚ Share your ETA ਫੀਚਰ ਦਿੱਤਾ ਗਿਆ ਹੈ ਜੋ ਯੂਜ਼ਰਸ ਨੂੰ ਦੋਸਤਾਂ ਅਤੇ ਪਰਿਵਾਰ ਦੇ ਨਾਲ ਰਿਅਲ ਟਾਇਮ ''ਚ ਲੋਕੇਸ਼ਨ ਸ਼ੇਅਰ ਕਰਨ ''ਚ ਮਦਦ ਕਰਦਾ ਹੈ।


Related News