ਵੋਡਾਫੋਨ ਦੇ ਯੂਜ਼ਰਸ ਲਈ ਦਿੱਲੀ ਹਵਾਈ ਅੱਡੇ ''ਤੇ ਵਾਈ-ਫਾਈ ਮੁਫਤ
Wednesday, Oct 05, 2016 - 12:01 PM (IST)
ਨਵੀਂ ਦਿੱਲੀ- ਵੋਡਾਫੋਨ ਯੂਜ਼ਰਸ ਹੁਣ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ''ਤੇ ਇਕ ਗੀਗਾ ਬਾਈਟ (ਜੀ. ਬੀ.) ਤੱਕ ਮੁਫਤ ਵਾਈ-ਫਾਈ ਦਾ ਫਾਇਦਾ ਚੁੱਕ ਸਕਣਗੇ। ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ (ਪ੍ਰਾ.) ਲਿਮਟਿਡ (ਡਾਇਲ) ਅਤੇ ਦੂਰਸੰਚਾਰ ਸੇਵਾਦਾਤਾ ਵੋਡਾਫੋਨ ਇੰਡੀਆ ਨੇ ਇਸ ਸੰਬੰਧ ''ਚ ਇਕ ਸਮਝੌਤਾ ਕੀਤਾ ਹੈ। ਇਹ ਸਹੂਲਤ ਹਵਾਈ ਅੱਡੇ ਦੇ ਦੋਵਾਂ ਟਰਮੀਨਲਾਂ (ਟਰਮੀਨਲ 1 ਅਤੇ ਟਰਮੀਨਲ 3) ''ਤੇ ਹਵਾਈ ਮੁਸਾਫਰਾਂ ਲਈ ਉਪਲੱਬਧ ਹੋਵੇਗੀ। ਦੋਵਾਂ ਕੰਪਨੀਆਂ ਨੇ ਦੱਸਿਆ ਕਿ 3 ਮਹੀਨਿਆਂ ਦੇ ਸਫਲ ਪ੍ਰੀਖਣ ਤੋਂ ਬਾਅਦ ਇਹ ਸੇਵਾ ਲਾਂਚ ਕੀਤੀ ਗਈ ਹੈ।
