ਆਖ਼ਰ ਕਿਊਂ ਠੱਪ ਹੋਏ ਸਨ Facebook ਤੇ Instagram? ਕੰਪਨੀ ਨੇ ਦਿੱਤਾ ਇਹ ਜਵਾਬ

Wednesday, Mar 06, 2024 - 05:06 PM (IST)

ਗੈਜੇਟ ਡੈਸਕ- ਮੰਗਲਵਾਰ ਦੇਰ ਸ਼ਾਮ ਨੂੰ ਮੈਟਾ ਦੀਆਂ ਦੋ ਪ੍ਰਮੁੱਖ ਸੇਵਾਵਾਂ ਕੰਮ ਨਹੀਂ ਕਰ ਰਹੀਆਂ ਸਨ। ਅਸੀਂ ਗੱਲ ਕਰ ਰਹੇ ਹਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ, ਜੋ ਬੀਤੀ ਰਾਤ ਅਚਾਨਕ ਠੱਪ ਹੋ ਗਈਆਂ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪ੍ਰਭਾਵਿਤ ਹੋਈਆਂ ਸਨ। ਉਪਭੋਗਤਾ ਦੂਜੇ ਪਲੇਟਫਾਰਮਾਂ 'ਤੇ ਆਪਣੀਆਂ ਸੇਵਾਵਾਂ ਦੇ ਬੰਦ ਹੋਣ ਦੀ ਸ਼ਿਕਾਇਤ ਕਰ ਰਹੇ ਸਨ।

ਕਰੋੜਾਂ ਯੂਜ਼ਰਜ਼ ਆਪਣੇ ਫੇਸਬੁੱਕ ਅਕਾਊਂਟ ਨੂੰ ਐਕਸੈਸ ਨਹੀਂ ਕਰ ਸਕੇ। ਇੰਸਟਾਗ੍ਰਾਮ 'ਤੇ ਫੀਡ ਅਪਡੇਟ ਨਹੀਂ ਹੋ ਰਹੀ ਸੀ, ਨਾ ਹੀ ਉਪਭੋਗਤਾ ਰੀਲਾਂ ਨੂੰ ਪਲੇਅ ਕਰ ਪਾ ਰਹੇ ਸਨ। ਇਹ ਸਥਿਤੀ ਕਰੀਬ ਇੱਕ ਘੰਟੇ ਤੱਕ ਜਾਰੀ ਰਹੀ। ਹਾਲਾਂਕਿ ਦੇਰ ਰਾਤ ਕੰਪਨੀ ਨੇ ਆਪਣੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ।

ਲੋਕਾਂ ਦੇ ਦਿਮਾਗ 'ਚ ਸਵਾਲ ਆ ਰਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਘੰਟਿਆਂ ਬੱਧੀ ਕਿਉਂ ਬੰਦ ਕਰ ਦਿੱਤੀਆਂ ਗਈਆਂ? ਬਹੁਤ ਸਾਰੇ ਲੋਕ ਚਿੰਤਤ ਸਨ ਕਿ ਕੀ ਉਨ੍ਹਾਂ ਦਾ ਖਾਤਾ ਹੈਕ ਹੋ ਗਿਆ ਹੈ ਪਰ ਅਸਲ ਕਹਾਣੀ ਵੱਖਰੀ ਹੈ। ਮੈਟਾ ਸੇਵਾਵਾਂ ਬੰਦ ਹੋਣ ਦਾ ਕਾਰਨ ਤਕਨੀਕੀ ਸਮੱਸਿਆ ਸੀ। ਹਾਲਾਂਕਿ ਕੰਪਨੀ ਨੇ ਇਸ ਸਮੱਸਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ।

ਕਿਊਂ ਠੱਪ ਹੋਈਆਂ ਸਨ ਸੇਵਾਵਾਂ

'ਡਾਊਨ ਡਿਟੈਕਟਰ' 'ਤੇ ਹਜ਼ਾਰਾਂ ਲੋਕਾਂ ਨੇ ਵੈੱਬਸਾਈਟਾਂ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਸੀ। ਮੈਟਾ ਦੇ ਬੁਲਾਰੇ ਐਂਡੀ ਸਟੋਨ (Andy Stone) ਨੇ ਕਿਹਾ ਕਿ ਮੰਗਲਵਾਰ ਨੂੰ ਇਸ ਸਮੱਸਿਆ ਨੂੰ ਦੂਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਤੋਂ ਸੇਵਾਵਾਂ ਠੱਪ ਹੋਣ ਕਾਰਨ ਮੁਆਫੀ ਵੀ ਮੰਗੀ ਹੈ। 

ਸਟੋਨ ਨੇ ਲਿਖਿਆ, 'ਅੱਜ ਸਵੇਰੇ (ਅਮਰੀਕੀ ਸਮੇਂ ਮੁਤਾਬਕ) ਤਕਨੀਕੀ ਸਮੱਸਿਆ ਕਾਰਨ ਲੋਕਾਂ ਨੂੰ ਸਾਡੀਆਂ ਕੁਝ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਅਸੀਂ ਜਿੰਨੀ ਜਲਦੀ ਹੋ ਸਕੇ ਇਸ ਮੁੱਦੇ ਨੂੰ ਹੱਲ ਕਰ ਲਿਆ ਹੈ। ਅਸੀਂ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗਦੇ ਹਾਂ।


Rakesh

Content Editor

Related News