ਕਿਸ ''ਚ ਹੈ ਜ਼ਿਆਦਾ ਦਮ BSA Gold Star ਜਾਂ Royal Enfield Interceptor, ਜਾਣੋ ਫੀਚਰਸ ਤੇ ਕੀਮਤ

Wednesday, Aug 21, 2024 - 05:13 AM (IST)

ਕਿਸ ''ਚ ਹੈ ਜ਼ਿਆਦਾ ਦਮ BSA Gold Star ਜਾਂ Royal Enfield Interceptor, ਜਾਣੋ ਫੀਚਰਸ ਤੇ ਕੀਮਤ

ਆਟੋ ਡੈਸਕ- ਬ੍ਰਿਟਿਸ਼ ਆਟੋਮੇਕਰ BSA ਨੇ 15 ਅਗਸਤ ਨੂੰ ਭਾਰਤ ਵਿੱਚ ਆਪਣੀ ਰਾਇਲ ਬਾਈਕ ਗੋਲਡ ਸਟਾਰ 650 ਲਾਂਚ ਕੀਤੀ। ਹਾਲਾਂਕਿ ਇਹ ਬਾਈਕ 2021 ਤੋਂ ਗਲੋਬਲ ਮਾਰਕੀਟ 'ਚ ਹੈ ਪਰ ਹੁਣ ਇਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਜੇਕਰ ਇਸ BSA ਬਾਈਕ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਇਸ ਦਾ ਮੁਕਾਬਲਾ Royal Enfield Interceptor 650 ਨਾਲ ਹੋਵੇਗਾ। 

ਗੋਲਡ ਸਟਾਰ 650 ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 2.99 ਲੱਖ ਰੁਪਏ ਰੱਖੀ ਗਈ ਹੈ। ਇਸ ਮੋਟਰਸਾਈਕਲ ਦੇ ਟਾਪ-ਐਂਡ ਮਾਡਲ ਦੀ ਕੀਮਤ 3.35 ਲੱਖ ਰੁਪਏ ਤੱਕ ਜਾਂਦੀ ਹੈ। ਇਸ ਤੋਂ ਇਲਾਵਾ Royal Enfield Interceptor 650 ਦਾ ਬੇਸ ਮਾਡਲ ਬਾਜ਼ਾਰ 'ਚ 3 ਲੱਖ 3 ਹਜ਼ਾਰ ਰੁਪਏ 'ਚ ਉਪਲੱਬਧ ਹੈ। ਇੰਟਰਸੈਪਟਰ 650 ਦੇ ਟਾਪ ਮਾਡਲ ਦੀ ਐਕਸ-ਸ਼ੋਰੂਮ ਕੀਮਤ 3.31 ਲੱਖ ਰੁਪਏ ਹੈ।

PunjabKesari

ਦੋਵਾਂ ਬਾਈਕਾਂ ਦਾ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ
ਦੋਵਾਂ ਬਾਈਕਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ BSA ਅਤੇ Royal Enfield ਦੋਵੇਂ ਬਾਈਕਸ ਰੈਟਰੋ ਡਿਜ਼ਾਈਨ 'ਚ ਆਉਂਦੀਆਂ ਹਨ। ਗੋਲਡ ਸਟਾਰ ਦੇ ਡਿਜ਼ਾਈਨ 'ਚ ਤੁਹਾਨੂੰ ਕਲਾਸਿਕ ਲੁੱਕ ਦੇਖਣ ਨੂੰ ਮਿਲੇਗੀ, ਜਦਕਿ ਇੰਟਰਸੈਪਟਰ 650 ਰੋਡਸਟਰ ਡਿਜ਼ਾਈਨ ਦੇ ਨਾਲ ਬਾਜ਼ਾਰ 'ਚ ਮੌਜੂਦ ਹੈ। ਰਾਇਲ ਐਨਫੀਲਡ ਬਾਈਕ 'ਚ LED ਹੈੱਡਲੈਂਪਸ ਲਗਾਏ ਗਏ ਹਨ ਅਤੇ ਪਹੀਆਂ ਨੂੰ ਵੀ ਅਲਾਏ ਵ੍ਹੀਲਸ ਨਾਲ ਬਦਲਿਆ ਗਿਆ ਹੈ।

ਦੋਨਾਂ ਬਾਈਕਸ ਦੇ ਇੰਜਣਾਂ ਵਿੱਚ ਅੰਤਰ
BSA ਗੋਲਡ ਸਟਾਰ 650 ਵਿੱਚ ਇੱਕ 652 ਸੀਸੀ, ਲਿਕਵਿਡ-ਕੂਲਡ, DOHC, 4-ਵਾਲਵ ਇੰਜਣ ਹੈ। ਇਸ ਬਾਈਕ 'ਚ ਲਗਾਇਆ ਗਿਆ ਇੰਜਣ 6,000 rpm 'ਤੇ 45hp ਦੀ ਪਾਵਰ ਦਿੰਦਾ ਹੈ ਅਤੇ 4,000 rpm 'ਤੇ 55 Nm ਦਾ ਟਾਰਕ ਜਨਰੇਟ ਕਰਦਾ ਹੈ।

ਰਾਇਲ ਐਨਫੀਲਡ ਇੰਟਰਸੈਪਟਰ 650 ਇੱਕ 648 ਸੀਸੀ, ਪੈਰਲਲ-ਟਵਿਨ, 4-ਸਟ੍ਰੋਕ, ਸਿੰਗਲ ਓਵਰਹੈੱਡ ਕੈਮ, ਏਅਰ/ਆਇਲ-ਕੂਲਡ, ਫਿਊਲ ਇੰਜੈਕਟਿਡ ਇੰਜਣ ਦੁਆਰਾ ਸੰਚਾਲਿਤ ਹੈ। ਇਹ ਇੰਜਣ 7,150 rpm 'ਤੇ 47 bhp ਦੀ ਪਾਵਰ ਦਿੰਦਾ ਹੈ ਅਤੇ 5,250 rpm 'ਤੇ 52 Nm ਦਾ ਟਾਰਕ ਜਨਰੇਟ ਕਰਦਾ ਹੈ। 

PunjabKesari

ਗੋਲਡ ਸਟਾਰ 'ਚ ਇੰਜਣ ਦੇ ਨਾਲ 5-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਗੋਲਡ ਸਟਾਰ 650 ਦੀ ਫਿਊਲ ਟੈਂਕ ਦੀ ਸਮਰੱਥਾ 12 ਲੀਟਰ ਹੈ। ਰਾਇਲ ਐਨਫੀਲਡ ਬਾਈਕ ਦਾ ਇੰਜਣ 6-ਸਪੀਡ ਟ੍ਰਾਂਸਮਿਸ਼ਨ ਨਾਲ ਮੇਲ ਖਾਂਦਾ ਹੈ। ਇਹ ਬਾਈਕ 13.7 ਲੀਟਰ ਦੀ ਫਿਊਲ ਸਮਰੱਥਾ ਦੇ ਨਾਲ ਬਾਜ਼ਾਰ 'ਚ ਉਪਲੱਬਧ ਹੈ।


author

Inder Prajapati

Content Editor

Related News