WhatApp 'ਤੇ ਫੋਟੋ-ਵੀਡੀਓ ਤੇ GIF ਭੇਜਣਾ ਹੋਵੇਗਾ ਮਜ਼ੇਦਾਰ, ਜਲਦ ਆ ਰਿਹੈ ਸ਼ਾਨਦਾਰ ਫੀਚਰ
Monday, Mar 13, 2023 - 02:18 PM (IST)
ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਜ਼ ਲਈ ਨਵੀਆਂ ਸੁਵਿਧਾਵਾਂ ਅਤੇ ਨਵੇਂ ਫੀਚਰਜ਼ ਦੇਣ ਲਈ ਲਗਾਤਾਰ ਕਈ ਤਰ੍ਹਾਂ ਦੇ ਬਦਲਾਅ ਕਰ ਰਿਹਾ ਹੈ। ਇਸੇ ਕੜੀ 'ਚ ਵਟਸਐਪ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਡਰਾਇੰਗ ਟੂਲ 'ਚ ਵਾਧੂ ਆਪਸ਼ਨ ਲਿਆਏਗਾ। ਇਸ ਟੂਲ ਦੀ ਮਦਦ ਨਾਲ ਟੈਕਸਟ ਨੂੰ ਐਡਿਟ ਕਰਨ ਲਈ ਯੂਜ਼ਰਜ਼ ਨੂੰ ਨਵੀਆਂ ਸੁਵਿਧਾਵਾਂ ਮਿਲਣਗੀਆਂ। ਇਸ ਫੀਚਰ ਨੂੰ ਆਈ.ਓ.ਐੱਸ. ਡਿਵਾਈਸ 'ਚ ਲੇਟੈਸਟ ਬੀਟਾ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਦੱਸ ਦੇਈਏ ਕਿ ਹਾਲ ਹੀ 'ਚ ਵਟਸਐਪ ਦੇ ਨਵੇਂ ਅਣਚਾਹੇ ਕਾਲ ਨੂੰ ਸਾਈਲੈਂਟ ਕਰਨ ਦੇ ਫੀਚਰ ਨੂੰ ਜਾਰੀ ਕਰਨ ਦੀ ਜਾਣਕਾਰੀ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ– iPhone 14 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਇੰਝ ਚੁੱਕੋ ਆਫ਼ਰ ਦਾ ਫਾਇਦਾ
ਨਵਾਂ ਟੈਕਸਟ ਐਡਿਟਿੰਗ ਫੀਚਰ
ਵਟਸਐਪ ਦੇ ਨਵੇਂ ਫੀਚਰ ਨੂੰ ਟ੍ਰੈਕ ਕਰਨ ਵਾਲੀ ਕੰਪਨੀ WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਫੀਚਰ ਟ੍ਰੈਕਰ WABetaInfo ਦੀ ਹਾਲੀਓ ਰਿਪੋਰਟ ਮੁਤਾਬਕ, ਵਟਸਐਪ ਇਕ ਨਵੇਂ ਟੈਕਸਟ ਐਡਿਟਰ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਡਰਾਇੰਗ ਟੂਲ 'ਚ ਨਵੇਂ ਫੋਂਟ ਅਤੇ ਟੈਕਸਟ ਫਾਰਮੇਟਿੰਗ ਲਿਆਏਗਾ।
ਇਹ ਵੀ ਪੜ੍ਹੋ– ਅਜਨਾਲਾ ਘਟਨਾ ਮਗਰੋਂ ਕੇਂਦਰ ਦੀ ਸਖ਼ਤੀ, ਖਾਲਿਸਤਾਨ ਸਮਰਥਕ 6 ਯੂ-ਟਿਊਬ ਚੈਨਲ ਕਰਵਾਏ ਬਲਾਕ
ਇਸ ਫੀਚਰ ਦੀ ਮਦਦ ਨਾਲ ਕੀਬੋਰਡ 'ਤੇ ਉਪਲੱਬਧ ਆਪਸ਼ਨਾਂ ਨੂੰ ਟੈਪ ਕਰਕੇ ਫੋਟ ਸਿਲੈਕਟ ਕਰਨਾ ਕਾਫੀ ਆਸਾਨ ਹੋ ਜਾਵੇਗਾ। ਉੱਥੇ ਹੀ ਯੂਜ਼ਰਜ਼ ਨੂੰ ਟੈਕਸਟ ਦਾ ਐਲਾਈਨਮੈਂਟ ਬਦਲਣ ਦੇ ਨਾਲ-ਨਾਲ ਫੋਟੋ, ਵੀਡੀਓ ਅਤੇ GIF ਦੇ ਅੰਦਰ ਟੈਕਸਟ ਨੂੰ ਐਡ ਕਰਨ ਦੀ ਸੁਵਿਧਾ ਵੀ ਮਿਲੇਗੀ। ਇਸਤੋਂ ਇਲਾਵਾ ਯੂਜ਼ਰਜ਼ ਟੈਕਸਟ ਦਾ ਬੈਕਗ੍ਰਾਊਂਡ ਕਲਰ ਵੀ ਬਦਲ ਸਕਣਗੇ।
ਇਸ ਫੀਚਰ ਨੂੰ ਟੈਸਟਲਾਈਟ ਪ੍ਰੋਗਰਾਮ ਰਾਹੀਂ iOS 23.5.0.72 ਅਪਡੇਟ ਲਈ ਵਟਸਐਪ ਬੀਟਾ 'ਤੇ ਡਿਵੈਲਪ ਕਰਨ ਦੌਰਾਨ ਦੇਖਿਆ ਗਿਆ ਸੀ। ਹਾਲਾਂਕਿ, ਫਿਲਹਾਲ ਬੀਟਾ ਟੈਸਟਰ ਟੈਕਸਟ ਟੂਲ ਦਾ ਇਸਤੇਮਾਲ ਨਹੀਂ ਕਰ ਸਕਣਗੇ ਕਿਉਂਕਿ ਇਹ ਅਜੇ ਵੀ ਡਿਵੈਲਪਿੰਗ ਪੜਾਅ 'ਚ ਹੈ। ਟੈਸਟਿੰਗ ਤੋਂ ਬਾਅਦ ਜਲਦ ਇਸ ਫੀਚਰ ਨੂੰ ਜਾਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– Airtel ਨੇ ਗਾਹਕਾਂ ਨੂੰ ਦਿੱਤਾ ਝਟਕਾ: ਹੁਣ ਇਨ੍ਹਾਂ ਸਰਕਲਾਂ 'ਚ ਵੀ ਮਹਿੰਗਾ ਕੀਤਾ ਸਭ ਤੋਂ ਸਸਤਾ ਪਲਾਨ