ਕੋਈ ਦੂਜਾ ਨਹੀਂ ਖੋਲ੍ਹ ਸਕੇਗਾ ਤੁਹਾਡਾ ਵਟਸਐਪ, ਆ ਰਿਹੈ ਨਵਾਂ ਫੀਚਰ

Wednesday, Jan 09, 2019 - 12:54 PM (IST)


ਗੈਜੇਟ ਡੈਸਕ– ਤੁਹਾਡੇ ਵਟਸਐਪ ਅਕਾਊਂਟ ਦੀ ਪ੍ਰਾਈਵੇਸੀ ਨੂੰ ਲੈ ਕੇ ਕੰਪਨੀ ਵੱਡਾ ਕਦਮ ਚੁੱਕਣ ਜਾ ਰਹੀ ਹੈ। ਵਟਸਐਪ ’ਚ ਜਲਦੀ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ ਜਿਸ ਨਾਲ ਕੋਈ ਦੂਜਾ ਤੁਹਾਡਾ ਵਟਸਐਪ ਨਹੀਂ ਖੋਲ੍ਹ ਸਕੇਗਾ। ਵਟਸਐਪ ਸਿਰਫ ਤੁਹਾਡੇ ਫਿੰਗਰਪ੍ਰਿੰਟ ਨਾਲ ਖੁਲ੍ਹੇਗਾ। ਵਟਸਐਪ ਦੇ ਨਵੇਂ ਫੀਚਰ ’ਤੇ ਨਜ਼ਰ ਰੱਖਣ ਵਾਲੇ WABetaInfo ਦੀ ਰਿਪੋਰਟ ਮੁਤਾਬਕ, ਐਂਡਰਾਇਡ ਯੂਜ਼ਰਜ਼ ਨੂੰ ਜਲਦੀ ਹੀ ਨਵਾਂ ਵਟਸਐਪ ਫਿੰਗਰਪ੍ਰਿੰਟ ਅਥੰਟੀਕੇਸ਼ਨ ਆਪਸ਼ਨ ਮਿਲਣ ਵਾਲਾ ਹੈ, ਜੋ ਕਿ ਇਸ ਦੀ ਸਕਿਓਰਿਟੀ ਨੂੰ ਵਧਾ ਦੇਵੇਗਾ। ਨਾਲ ਹੀ ਯੂਜ਼ਰਜ਼ ਦੀ ਚੈਟ ਵੀ ਪੂਰੀ ਤਰ੍ਹਆੰ ਸੁਰੱਖਿਅਤ ਰਹੇਗੀ। 

PunjabKesari

ਨਵੀਂ ਅਪਡੇਟ ’ਚ ਨਜ਼ਰ ਆਇਆ ਫਿੰਗਰਪ੍ਰਿੰਟ ਫੀਚਰ
WABetaInfo ਦੀ ਰਿਪੋਰਟ ਮੁਤਾਬਕ, ਮੈਸੇਜਿੰਗ ਐਪ ਨੇ ਐਂਡਰਾਇਡ 2.19.3 ਅਪਡੇਟ ਲਈ ਵਟਸਐਪ ਬੀਟਾ ਰੋਲ ਆਊਟ ਕੀਤਾ ਹੈ, ਜਿਸ ਵਿਚ ਐਂਡਰਾਇਡ ਯੂਜ਼ਰਜ਼ ਲਈ ਨਵਾਂ ਫਿੰਗਰਪ੍ਰਿੰਟ ਅਥੰਟੀਕੇਸ਼ਨ ਫੀਚਰ ਦਿਖਾਈ ਦਿੱਤਾ ਹੈ। ਰਿਪਰੋਟ ’ਚ ਕਿਹਾ ਗਿਆ ਹੈ ਕਿ ਆਈ.ਓ.ਐੱਸ. ਲਈ ਫੇਸ ਆਈ.ਡੀ. ਅਤੇ ਟੱਚ ਆਈ.ਡੀ. ਇੰਟੀਗ੍ਰੇਸ਼ਨ ’ਤੇ ਕੰਮ ਕਰਨ ਤੋਂ ਬਾਅਦ ਐਪ ਨੇ ਐਂਡਰਾਇਡ ਯੂਜ਼ਰਜ਼ ਲਈ ਵਟਸਐਪ ਫਿੰਗਰਪ੍ਰਿੰਟ ਅਥੰਟੀਕੇਸ਼ਨ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

PunjabKesari

ਵਟਸਐਪ ’ਚ ਹੋਵੇਗਾ ਨਵਾਂ ਸੈਕਸ਼ਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਵਟਸਐਪ ’ਚ ਇਕ ਨਵਾਂ ਸੈਕਸ਼ਨ ਹੋਵੇਗਾ ਜਿਸ ਵਿਚ ਫਿੰਗਰਪ੍ਰਿੰਟ ਅਥੰਟੀਕੇਸ਼ਨ ਫੀਚਰ ਅਨੇਬਲ ਕਰਨ ਦਾ ਆਪਸ਼ਨ ਹੋਵੇਗਾ। ਇਹ ਫੀਚਰ ਬਿਲਕੁਲ ਆਈ.ਓ.ਐੱਸ. ਦੀ ਤਰ੍ਹਾਂ ਕੰਮ ਕਰੇਗਾ ਅਤੇ ਐਪਲ ਦੇ ਆਪਰੇਟਿੰਗ ਸਿਸਟਮ ’ਚ ਵੀ ਉਪਲੱਬਧ ਕਰਵਾਇਆ ਜਾਵੇਗਾ। ਇਸ ਦਾ ਮਤਲਬ ਹੈ ਕਿ ਵਟਸਐਪ ਯੂਜ਼ਰਜ਼ ਲਈ ਸਕਿਓਰਿਟੀ ਵਧਾਈ ਗਈ ਹੈ ਅਤੇ ਯੂਜ਼ਰਜ਼ ਨੂੰ ਹਰ ਵਾਰ ਐਪ ਖੋਲ੍ਹਣ ਸਮੇਂ ਆਪਣੇ ਫਿੰਗਰਪ੍ਰਿੰਟ ਦਾ ਇਸਤੇਮਾਲ ਕਰਨਾ ਹੋਵੇਗਾ। 

 

ਡਿਵੈਲਪਰ ਕਰ ਰਹੇ ਹਨ ਟੈਸਟਿੰਗ
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਟਸਐਪ ਤੁਹਾਡੇ ਫਿੰਗਰਪ੍ਰਿੰਟ ਨੂੰ ਡਿਟੈਕਟ ਨਹੀਂ ਕਰ ਪਾਉਂਦਾ ਤਾਂ ਤੁਸੀਂ ਆਪਣੇ ਫੋਨ ਦੇ ਕ੍ਰੇਡੈਂਸ਼ੀਅਲ ਦਾ ਇਸਤੇਮਾਲ ਕਰਦੇ ਹੋਏ ਐਪ ਨੂੰ ਖੋਲ੍ਹ ਸਕੋਗੇ। ਫਿਲਹਾਲ ਵਟਸਐਪ ਦੇ ਨਵਾਂ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ। ਅਤੇ ਐਂਡਰਾਇਡ ਮਾਰਸ਼ਮੈਲੋ ਅਤੇ ਇਸ ਤੋਂ ਉਪਰ ਦੇ ਸਾਰੇ ਵਟਸਐਪ ਯੂਜ਼ਰਜ਼  ਉਪਲੱਬਧ ਕਰਵਾਇਆ ਜਾਵੇਗਾ। ਐਂਡਰਾਇਡ 2.19.3 ਅਪਡੇਟ ਲਈ ਨਵਾਂ ਵਟਸਐਪ ਬੀਟਾ ਬਿਹਤਰ ਆਡੀਓ ਪਿਕਰ ਦੇ ਨਾਲ ਆਏਗਾ, ਜਿਸ ਵਿਚ ਯੂਜ਼ਰ ਆਡੀਓ ਫਾਈਲਸ ਨੂੰ ਭੇਜਣ ਤੋਂ ਪਹਿਲਾਂ ਇਸ ਦਾ ਪ੍ਰਿਵਿਊ ਕਰ ਸਕਣਗੇ।


Related News