WhatsApp ’ਚ ਆ ਰਹੀ ਇਕ ਹੋਰ ਨਵੀਂ ਅਪਡੇਟ, ਕੈਮਰੇ ਲਈ ਮਿਲੇਗਾ ਸ਼ਾਰਟਕਟ ਬਟਨ
Saturday, Aug 27, 2022 - 02:26 PM (IST)
ਗੈਜੇਟ ਡੈਸਕ– ਵਟਸਐਪ ’ਚ ਨਵੇਂ ਫੀਚਰਜ਼ ਦੀ ਝੜੀ ਲੱਗ ਗਈ ਹੈ। ਕੰਪਨੀ ਯੂਜ਼ਰਸ ਦੇ ਇਨ-ਐਪ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਇਕ ਤੋਂ ਬਾਅਦ ਇਕ ਨਵੇਂ-ਨਵੇਂ ਫੀਚਰ ਅਤੇ ਅਪਡੇਟ ਰੋਲਆਊਟ ਕਰ ਰਹੀ ਹੈ। ਵਟਸਐਪ ’ਚ ਹੁਣ ਇਕ ਹੋਰ ਨਵੀਂ ਅਪਡੇਟ ਆ ਰਹੀ ਹੈ ਜਿਸ ਰਾਹੀਂ ਕੰਪਨੀ ਐਪ ’ਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਵਟਸਐਪ ਜਲਦ ਹੀ ਮੇਨ ਐਪ ਦੇ ਇੰਟਰਫੇਸ ’ਚ ਕੈਮਰਾ ਸ਼ਾਰਟਕਟ ਦੇਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ– ਵਟਸਐਪ ਤੇ ਫੇਸਬੁੱਕ ਨੂੰ ਦਿੱਲੀ HC ਵੱਲੋਂ ਵੱਡਾ ਝਟਕਾ, ਜਾਰੀ ਰਹੇਗੀ CCI ਦੀ ਜਾਂਚ
ਵਟਸਐਪ ਦੀ ਨਵੀਂ ਅਪਡੇਟ ਤੋਂ ਬਾਅਦ ਐਂਡਰਾਇਡ ਫੋਨ ’ਚ ਕੈਮਰੇ ਦਾ ਸ਼ਾਰਟਕਟ ਉਪਰਲੇ ਪਾਸੇ ਅਤੇ ਸਰਚ ਬਾਰ ਦੇ ਨਾਲ ਹੀ ਮਿਲ ਜਾਵੇਗਾ। ਐਂਡਰਾਇਡ ਦੇ ਬੀਟਾ ਵਰਜ਼ਨ ’ਚ ਇਸਦੀ ਟੈਸਟਿੰਗ ਹੋ ਰਹੀ ਹੈ। ਅਜਿਹੇ ’ਚ ਇਹ ਕਹਿਣਾ ਮੁਸ਼ਕਿਲ ਹੈ ਕਿ ਕਦੋਂ ਇਸਦੀ ਫਾਈਨਲ ਅਪਡੇਟ ਜਾਰੀ ਹੋਵੇਗੀ। ਦੱਸ ਦੇਈਏ ਕਿ ਵਟਸਐਪ ਇਕ ਕਮਿਊਨਿਟੀ ਫੀਚਰ ’ਤੇ ਵੀ ਕੰਮ ਕਰ ਰਹੀ ਹੈ। ਇਸਤੋਂ ਇਲਾਵਾ ਵਟਸਐਪ ਇਕ ਹੋਰ ਨਵੇਂ ਫੀਚਰ ’ਤੇ ਕੰਮ ਕਰ ਰਹੀ ਹੈ ਜਿਸਦੇ ਆਉਣ ਤੋਂ ਬਾਅਦ ਚੈਟ ਲਿਸਟ ’ਚੋਂ ਹੀ ਕਿਸੇ ਦੇ ਸਟੇਟਸ ਨੂੰ ਵੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ– ਭਾਰਤ ’ਚ ਸਭ ਤੋਂ ਪਹਿਲਾਂ ਇਨ੍ਹਾਂ 13 ਸ਼ਹਿਰਾਂ ’ਚ ਲਾਂਚ ਹੋਵੇਗਾ 5G, ਵੇਖੋ ਸੂਚੀ ’ਚ ਤੁਹਾਡਾ ਸ਼ਹਿਰ ਹੈ ਜਾਂ ਨਹੀਂ
ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਨਵੇਂ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.22.19.7 ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਨਵਾਂ ਬੀਟਾ ਵਰਜ਼ਨ ਗੂਗਲ ਪਲੇਅ ਸਟੋਰ ’ਤੇ ਅਪਡੇਟ ਹੋ ਗਿਆ ਹੈ, ਜਿੱਥੋਂ ਬੀਟਾ ਯੂਜ਼ਰ ਉਸਨੂੰ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ– ਵਾਰ-ਵਾਰ ਫੋਨ ਚਾਰਜ ਕਰਨ ਤੋਂ ਮਿਲੇਗਾ ਛੁਟਕਾਰਾ, ਇੰਝ ਵਧੇਗੀ ਫੋਨ ਦੀ ਬੈਟਰੀ ਲਾਈਫ