ਫੇਸਬੁੱਕ ''ਚ ਜਲਦੀ ਹੀ ਪੇਸ਼ ਹੋ ਸਕਦੈ ਵਟਸਐਪ ਵਾਲਾ ਫੀਚਰ

09/10/2017 12:46:19 PM

ਜਲੰਧਰ- ਦੁਨੀਆ ਦੀ ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਜਲਦੀ ਹੀ ਬਿਜ਼ਨੈੱਸ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਵਾਲੀ ਹੈ। ਇਸ ਦੀ ਮਦਦ ਨਾਲ ਉਹ ਫੇਸਬੁੱਕ ਦੀ ਵਰਤੋਂ ਕਰਦੇ ਹੋਏ ਆਪਣਾ ਮੈਸੱਜ ਵਟਸਐਪ 'ਤੇ ਭੇਜ ਸਕਦੇ ਹਨ। ਇਸ ਲਈ ਫੇਸਬੁੱਕ ਐਡ 'ਚ Send Whatsapp Message ਨਾਂ ਦਾ ਆਪਸ਼ਨ ਦਿੱਤਾ ਜਾਵੇਗਾ। 
ਵਟਸਐਪ ਬੁਲਾਰੇ ਨੇ ਦੱਸਿਆ ਕਿ ਉਹ ਲੋਕਾਂ ਲਈ ਕੁਝ ਨਵਾਂ ਕਰਨ ਜਾ ਰਹੇ ਹਨ ਤਾਂ ਜੋ ਉਹ ਬਿਜ਼ਨੈੱਸ ਨਾਲ ਸੰਬੰਧਿਤ ਗੱਲਾਂ ਨੂੰ ਵਟਸਐਪ 'ਤੇ ਲੈ ਕੇ ਆ ਸਕਣ। ਵਟਸਐਪ ਨੇ ਇਹ ਵੀ ਕਿਹਾ ਕਿ ਉਹ ਅਜੇ ਇਸ ਫੀਚਰ 'ਤੇ ਟੈਸਟਿੰਗ ਕਰ ਰਹੇ ਹਨ ਅਤੇ ਹੁਣ ਤੱਕ ਵਿਗਿਆਪਨਾਂ ਨੂੰ ਵੇਚਿਆ ਨਹੀਂ ਗਿਆ ਹੈ ਅਤੇ ਨਾ ਹੀ ਉਨ੍ਹਾਂ ਦਾ ਮੁਲ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਇਹ ਵਿਗਿਆਪਨ ਮੈਸੇਜ ਉਨ੍ਹਾਂ ਹੀ ਲੋਕਾਂ ਕੋਲ ਪਹੁੰਚੇਗਾ ਜੋ ਵਿਗਿਆਪਨ ਪ੍ਰਾਪਤ ਕਰਨ ਲਈ ਸਹਿਮਤ ਹੋਣਗੇ।


Related News