WhatsApp ਕੁੱਝ ਖਾਸ ਬਦਲਾਅ ਨਾਲ ਲੈ ਕੇ ਆਈ ਹੈ ਵਿੰਡੋਜ਼ ਦੀ ਨਵੀਂ ਅਪਡੇਟ
Friday, Jul 08, 2016 - 03:01 PM (IST)

ਜਲੰਧਰ-ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਐਪ ਵਟਸਐਪ ਨੇ ਆਈ.ਓ.ਐੱਸ. ਅਤੇ ਐਂਡ੍ਰਾਇਡ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰ ਕੇ ਆਪਣੀ ਸਰਵਿਸ ''ਚ ਕਾਫੀ ਸੁਧਾਰ ਲਿਆਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕੰਪਨੀ ਵਿੰਡੋਜ਼ ਯੂਜ਼ਰਜ਼ ਵੱਲ ਧਿਆਨ ਨਹੀਂ ਦੇ ਰਹੀ ਹਾਲਾਂਕਿ ਵਿੰਡੋਜ਼ ਯੂਜ਼ਰਜ਼ ਲਈ ਵੀ ਵਟਸਐਪ ''ਚ ਕਈ ਬਦਲਾਅ ਕੀਤੇ ਗਏ ਹਨ। ਹਾਲ ਹੀ ''ਚ ਵਾਟਸਐਪ ਨੇ ਆਪਣੇ ਵਿੰਡੋਜ਼ ਯੂਜ਼ਰਜ਼ ਨੂੰ ਤੋਹਫੇ ਦੇ ਰੂਪ ''ਚ ਇਕ ਨਵੇਂ ਵਰਜਨ ਨੂੰ ਅਪਡੇਟ ਕੀਤਾ ਹੈ। ਵਟਸਐਪ ਨੇ ਵਿੰਡੋਜ਼ ਪਲੈਟਫਾਰਮ ''ਤੇ ਜੁੜੇ ਯੂਜ਼ਰਜ਼ ਲਈ ਨਵੇਂ ਵਰਜਨ ਦੇ ਨਾਲ ਗੈਲਰੀ ਸਪੋਰਟ ਅਤੇ ਹੋਰ ਫੀਚਰਸ ਵੀ ਦਿੱਤੇ ਹਨ ।
ਵਟਸਐਪ ਦੇ ਨਵੇਂ ਵਰਜਨ v2.6.114 ''ਚ ਕਾਫੀ ਸੁਧਾਰ ਲਿਆਂਦਾ ਗਿਆ ਹੈ। ਇਸ ਨਵੇਂ ਐਪ ਨੂੰ ਫਾਸਟ ਬਣਾਉਂਦੇ ਹੋਏ ਵਿੰਡੋਜ਼ ਯੂਜ਼ਰਜ਼ ਲਈ ਗੈਲਰੀ ''ਚ ਕੁੱਝ ਬਦਲਾਅ ਕੀਤੇ ਗਏ ਹਨ। ਇਸ ਨਾਲ ਗੈਲਰੀ ਨੂੰ ਹੋਰ ਵੀ ਫਾਸਟ ਐਕਸੈੱਸ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਹੁਣ ਯੂਜ਼ਰਜ਼ ਜਦੋਂ ਵੀ ਗੈਲਰੀ ''ਚ ਜਾਣਗੇ ਤਾਂ ਇਸ ''ਚ ਈਮੇਜ ਸੈਕਸ਼ਨ ਦੇ ਬਦਲੇ ਫੋਲਡਰ ਪੇਜ਼ ਓਪਨ ਹੋਵੇਗਾ। ਇਹ ਬਿਲਕੁਲ ਐਂਡ੍ਰਾਇਡ ਐਪ ਦੀ ਤਰ੍ਹਾਂ ਹੀ ਹੋਵੇਗਾ। ਇਸ ਨੂੰ ਡਾਊਨਲੋਡ ਕਰਨ ਲਈ ਵਿੰਡੋਜ ਯੂਜ਼ਰ ਇਸ ਨੂੰ ਵਿੰਡੋਜ਼ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।