ਪੰਜਾਬ ''ਚ ਮੀਂਹ ਬਾਰੇ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
Thursday, Aug 07, 2025 - 01:47 PM (IST)

ਚੰਡੀਗੜ੍ਹ : ਹਿਮਾਚਲ ਵਿਚ ਪੈ ਰਹੇ ਮੀਂਹ ਨੇ ਜਿੱਥੇ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ, ਉਥੇ ਹੀ ਸੂਬੇ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਫਿਲਹਾਲ ਪੰਜਾਬ ਵਿਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ 5 ਦਿਨ ਤਕ ਮੌਸਮ ਆਮ ਰਹੇਗਾ। 12 ਅਗਸਤ ਤੋਂ ਫਿਰ ਮੌਸਮ ਬਦਲੇਗਾ ਅਤੇ ਇਸ ਦਿਨ ਭਾਰੀ ਮੀਂਹ ਦਾ ਅਲਰਟ ਹੈ। ਉਥੇ ਹੀ ਜਲ ਸਰੋਤ ਵਿਭਾਗ ਨੇ ਬੁੱਧਵਾਰ ਸ਼ਾਮ 5 ਵਜੇ ਪੌਂਗ ਡੈਮ ਤੋਂ ਲਗਭਗ 23 ਹਜ਼ਾਰ 300 ਕਿਊਸਿਕ ਪਾਣੀ ਛੱਡਿਆ ਹੈ। ਜਦਕਿ ਵੀਰਵਾਰ ਸਵੇਰੇ ਪੌਂਗ ਤੋਂ ਦੁੱਗਣਾ ਪਾਣੀ ਛੱਡਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ, ਨੋਟੀਫਿਕੇਸ਼ਨ ਜਾਰੀ
ਤਾਪਮਾਨ ਵਿਚ ਹਲਕਾ ਵਾਧਾ
ਪੰਜਾਬ ਵਿਚ ਬੁੱਧਵਾਰ ਕੁਝ ਇਲਾਕਿਆਂ ਵਿਚ ਮਾਮੂਲੀ ਮੀਂਹ ਦੇਖਣ ਨੂੰ ਮਿਲਿਆ ਪਰ ਜ਼ਿਆਦਾਤਰ ਜ਼ਿਲ੍ਹੇ ਬਿਨਾੰ ਮੀਂਹ ਦੇ ਰਹੇ। ਜਿਸ ਦੇ ਚੱਲਦੇ ਤਾਪਮਨ ਵਿਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ। ਸੂਬੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 1.8 ਡਿਗਰੀ ਵਧਿਆ ਹੈ ਪਰ ਇਹ ਆਮ ਦੇ ਕਰੀਬ ਹੀ ਰਿਹਾ ਹੈ। ਦੂਜੇ ਪਾਸੇ ਸਮਰਾਲਾ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਕਾਰਡ ਹੋਇਆ ਹੈ। ਜਿੱਥੇ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਤਾਪਮਾਨ 34.5, ਲੁਧਿਆਣਾ 33.6 ਡਿਗਰੀ, ਪਟਿਆਲਾ 33.1 ਡਿਗਰੀ, ਫਰੀਦਕੋਟ ਵਿਚ 34.2 ਡਿਗਰੀ ਦਰਜ ਹੋਇਆ ਹੈ। ਜਦਕਿ ਪਟਿਆਲਾ ਵਿਚ 13.7 ਮਿ.ਮੀ. ਬਾਰਿਸ਼ ਵੀ ਦਰਜ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e