ਵਟਸਐਪ ਵੈੱਬ ’ਚ ਜਲਦ ਸ਼ਾਮਲ ਹੋਣਗੇ ਇਹ ਸ਼ਾਨਦਾਰ ਫੀਚਰ
Thursday, Dec 17, 2020 - 08:46 PM (IST)
ਗੈਜੇਟ ਡੈਸਕ—ਵਟਸਐਪ ਯੂਜ਼ਰਸ ਹੁਣ ਜਲਦ ਹੀ ਵੈੱਬ ਵਰਜ਼ਨ ਤੋਂ ਵੀ ਵੁਆਇਸ ਅਤੇ ਵੀਡੀਓ ਕਾਲ ਕਰ ਸਕਣਗੇ। ਰਿਪੋਰਟਸ ਮੁਤਾਬਕ ਵਟਸਐਪ ਵੈੱਬ ’ਤੇ ਜਲਦ ਵੀਡੀਓ ਅਤੇ ਵੁਆਇਸ ਕਾਲਿੰਗ ਫੀਚਰ ਦਾ ਮਜ਼ਾ ਮਿਲੇਗਾ। ਇਸ ਫੀਚਰ ਨੂੰ ਇਕ ਵਾਰ ਫਿਰ ਵਟਸਐਪ ਵੈੱਬ ਦੇ ਬੀਟਾ ਵਰਜ਼ਨ ’ਚ ਦੇਖਿਆ ਗਿਆ ਹੈ। ਵੀਡੀਓ ਅਤੇ ਵੁਆਇਸ ਕਾਲਿੰਗ ਫੀਚਰ ਨੂੰ ਪਹਿਲੇ ਤੋਂ ਜ਼ਿਆਦਾ ਗਿਣਤੀ ’ਚ ਬੀਟਾ ਯੂਜ਼ਰਸ ਨੇ ਦੇਖਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਨੂੰ ਹੋਰ ਜ਼ਿਆਦਾ ਯੂਜ਼ਰਸ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ -ਈਰਾਨ ਨੇ ਕੋਰੋਨਾ ਦੀ ਤੀਸਰੀ ਲਹਿਰ ’ਤੇ ਪਾਇਆ ਕਾਬੂ : ਰੂਹਾਨੀ
Wabetainfo ਦੀ ਰਿਪੋਰਟ ਮੁਤਾਬਕ ਵਟਸਐਪ ਚੁਨਿੰਦਾ ਯੂਜ਼ਰਸ ਲਈ ਇਹ ਫੀਚਰ ਰੋਲ ਆਊਟ ਕਰ ਰਿਹਾ ਹੈ, ਪਰ ਬੀਟਾ ਫੀਚਰ ਹੋਣ ਦੇ ਚੱਲਦੇ ਇਹ ਅਜੇ ਬਹੁਤ ਘੱਟ ਲੋਕਾਂ ਲਈ ਉਪਲੱਬਧ ਹੈ। ਜੇਕਰ ਤੁਹਾਨੂੰ ਅਜੇ ਇਹ ਫੀਚਰ ਨਹੀਂ ਮਿਲਿਆ ਹੈ ਤਾਂ ਜਲਦ ਹੀ ਵਟਸਐਪ ਡੈਸਕਟਾਪ ’ਤੇ ਤੁਹਾਨੂੰ ਇਹ ਫੀਚਰ ਮਿਲ ਸਕਦਾ ਹੈ। Wabetainfo ਵੱਲੋਂ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਮੁਤਾਬਕ ਵਟਸਐਪ ਵੈੱਬ ਦੇ ਬੀਟਾ ਅਪਡੇਟ ’ਚ ਵੁਆਇਸ ਅਤੇ ਵੀਡੀਓ ਕਾਲ ਲਈ ਇਕ ਨਵਾਂ ਆਈਕਨ ਦੇਖਿਆ ਗਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਵਟਸਐਪ ਵੈੱਬ ’ਤੇ ਕੋਈ ਕਾਲ ਆਉਣ ਜਾਂ ਕੀਤੇ ਜਾਣ ’ਤੇ ਹਰ ਵਾਰ ਇਕ ਨਵੀਂ ਵਿੰਡੋ ਖੁਲ੍ਹ ਜਾਵੇਗੀ।
ਇਹ ਵੀ ਪੜ੍ਹੋ -'ਕੋਰੋਨਾ ਸਕਰੀਨਿੰਗ 'ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।