ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ
Tuesday, Sep 05, 2023 - 07:24 PM (IST)
ਗੈਜੇਟ ਡੈਸਕ- ਵਟਸਐਪ ਇਕ ਨਵੇਂ ਮਲਟੀ-ਅਕਾਊਂਟ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਨਵੇਂ ਫੀਚਰ ਨੂੰ ਯੂਜ਼ਰਜ਼ ਦੀ ਮੰਗ ਕਾਰਨ ਲਿਆਇਆ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਜ਼ ਨੂੰ ਕਲੋਨ ਜਾਂ ਦੂਜੇ ਐਪਸ ਦੀ ਲੋੜ ਨਹੀਂ ਹੋਵੇਗੀ। ਵਟਸਐਪ ਯੂਜ਼ਰਜ਼ ਇਕ ਹੀ ਡਿਵਾਈਸ 'ਚ ਵੱਖ-ਵੱਖ ਅਕਾਊਂਟ ਚਲਾ ਸਕਣਗੇ।
ਇਕ ਹੀ ਡਿਵਾਈਸ 'ਚ ਇਕ ਤੋਂ ਵੱਧ ਵਟਸਐਪ ਅਕਾਊਂਟ ਨੂੰ ਇਸਤੇਮਾਲ ਕਰਨ ਤੋਂ ਇਲਾਵਾ ਵਟਸਐਪ ਦਾ ਮਲਟੀਪਲ ਅਕਾਊਂਟ ਫੀਚਰ ਵੱਖ-ਵੱਖ ਖਾਤਿਆਂ ਰਾਹੀਂ ਗੱਲਬਾਤ ਅਤੇ ਨੋਟੀਫਿਕੇਸ਼ਨ ਨੂੰ ਵੱਖ ਰੱਖਣ ਦੇ ਕੰਮ ਨੂੰ ਆਸਾਨ ਬਣਾ ਦੇਵੇਗਾ। ਫਿਲਹਾਲ ਅਜੇ ਤੁਸੀਂ ਆਪਣੇ ਵਟਸਐਪ ਐਪ 'ਚ ਸਿਰਫ ਇਕ ਵਾਧੂ ਅਕਾਊਂਟ ਜੋੜ ਸਕੋਗੇ ਪਰ ਭਵਿੱਖ ਦੇ ਅਪਡੇਟ 'ਚ ਇਹ ਮਿਆਦ ਵੱਧ ਸਕਦੀ ਹੈ।
ਇਹ ਵੀ ਪੜ੍ਹੋ– iPhone 15 ਆਉਣ ਤੋਂ ਪਹਿਲਾਂ iPhone 13 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਜਾਣੋ ਕੀ ਹੈ ਆਫ਼ਰ
ਇਨ੍ਹਾਂ ਯੂਜ਼ਰਜ਼ ਲਈ ਉਪਲੱਬਧ ਹੈ ਨਵਾਂ ਫੀਚਰ
ਨਵੇਂ ਅਪਡੇਟ (ਐਂਡਰਾਇਡ 2.23.18.21 ਲਈ ਵਟਸਐਪ ਬੀਟਾ), ਜਿਸ ਵਿਚ ਕਈ ਅਕਾਊਂਟ ਨੂੰ ਇਕ ਹੀ ਡਿਵਾਈਸ 'ਤੇ ਜੋੜਨ ਦੀ ਸਮਰੱਥਾ ਹੈ, ਕਥਿਤ ਤੌਰ 'ਤੇ ਵਟਸਐਪ ਦੇ ਐਂਡਰਾਇਡ ਬੀਟਾ ਲਈ ਜਾਰੀ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਹ ਫੀਚਰ ਸਾਰਿਆਂ ਲਈ ਉਪਲੱਬਧ ਹੋ ਸਕਦਾ ਹੈ।
ਜੇਕਰ ਤੁਸੀਂ ਐਂਡਰਾਇਡ 'ਤੇ ਵਟਸਐਪ ਦੇ ਪਬਲਿਕ ਵਰਜ਼ਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਸੀਂ ਅਜੇ ਅਪਡੇਟ ਦਾ ਅਨੁਭਵ ਨਹੀਂ ਕਰ ਸਕੋਗੇ। ਫਿਲਹਾਲ ਇਸ ਫੀਚਰ ਦੀ ਬੀਟਾ ਟੈਸਟਿੰਗ ਚੱਲ ਰਹੀ ਹੈ, ਇਸ ਲਈ ਸੰਭਾਵਨਾ ਹੈ ਕਿ ਮੇਟਾ ਇਸਨੂੰ ਜਲਦੀ ਹੀ ਸਾਰਿਆਂ ਲਈ ਪੇਸ਼ ਕਰੇਗੀ। ਇਸ ਵਿਚਕਾਰ ਜੇਕਰ ਤੁਸੀਂ ਇੰਤਜ਼ਾਰ ਨਹੀਂ ਕਰਾ ਚਾਹੁੰਦੇ ਤਾਂ ਤੁਹਾਡੇ ਕੋਲ ਬੀਟਾ ਟੈਸਟਰ ਦੇ ਰੂਪ 'ਚ ਸਾਈਨ-ਅਪ ਕਰਨ ਦਾ ਆਪਸ਼ਨ ਹੈ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ