ਅੱਜ ਰਾਤ ਤੋਂ ਇਨ੍ਹਾਂ ਸਮਾਰਟਫੋਨਸ ''ਚ ਬੰਦ ਹੋ ਜਾਵੇਗਾ ਵਟਸਐਪ

12/31/2017 3:00:48 PM

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਅੱਜ ਦੇ ਸਮੇਂ 'ਚ ਦੁਨੀਆ ਭਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਅੰਕੜਿਆਂ ਦੇ ਹਿਸਾਬ ਨਾਲ ਵਟਸਐਪ ਯੂਜ਼ਰਸ ਦੀ ਗਿਣਤੀ 10 ਬਿਲੀਅਨ ਤੱਕ ਪਹੁੰਚ ਗਈ ਹੈ। ਪਰ ਇਹ ਖਬਰ ਵਟਸਐਪ ਯੂਜ਼ਰਸ ਲਈ ਹੈਰਾਨ ਕਰਨ ਵਾਲੀ ਹੋ ਸਕਦੀ ਹੈ। ਵਟਸਐਪ ਨੇ ਐਲਾਨ ਕੀਤਾ ਹੈ ਕਿ 31 ਦਸੰਬਰ, 2017 ਤੋਂ ਵਟਸਐਪ ਕਈ ਆਪਰੇਟਿੰਗ ਸਿਸਟਮ ਲਈ ਆਪਣੀ ਸਪੋਰਟ ਬੰਦ ਕਰਨ ਜਾ ਰਿਹਾ ਹੈ। ਇਸ ਬਦਲਾਅ ਤੋਂ ਬਾਅਦ ਅੱਜ ਅੱਧੀ ਰਾਤ ਤੋਂ ਵਟਸਐਪ ਕੁਝ ਖਾਸ ਸਮਾਰਟਫੋਨ ਅਤੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਨਹੀਂ ਕਰੇਗਾ। 
ਵਟਸਐਪ ਨੇ ਆਪਣੇ ਬਲਾਗ ਪੋਸਟ 'ਚ ਜਾਣਕਾਰੀ ਦਿੱਤੀ ਹੈ ਕਿ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਅਤੇ ਵਿੰਡੋਜ਼ ਫੋਨ 8.0 ਓ.ਐੱਸ. 'ਤੇ ਵਟਸਐਪ 31 ਦਸੰਬਰ 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। 

ਉਥੇ ਹੀ ਯੂ.ਕੇ. ਦੀ ਵੈੱਬਸਾਈਟ ਮੁਤਾਬਕ ਵਟਸਐਪ ਇਨ੍ਹਾਂ ਓ.ਐੱਸ. ਲਈ ਸਪੋਰਟ ਬੰਦ ਕਰ ਦੇਵੇਗਾ। 

- ਬਲੈਕਬੇਰੀ ਓ.ਐੱਸ.
- ਬਲੈਕਬੇਰੀ 10
- ਵਿੰਡੋਜ਼ 8.0 
- ਵਿੰਡੋਜ਼ ਫੋਨ 7 
- ਆਈਫੋਨ 3ਜੀਐੱਸ/ਆਈ.ਓ.ਐੱਸ. 6
- ਨੋਕੀਆ ਐੱਸ 40 (31 ਦਸੰਬਰ 2018 ਤੱਕ)
- ਐਂਡਰਾਇਡ 2.1 ਅਤੇ ਐਂਡਰਾਇਡ 2.2 (1 ਫਰਵਰੀ 2020 ਤੱਕ)


Related News