ਵਟਸਐਪ ਨਹੀਂ ਕਰੇਗਾ ਇੰਨ੍ਹਾਂ ਸਮਾਰਟਫੋਨਜ਼ ''ਤੇ ਕੰਮ

01/03/2018 9:39:59 AM

ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਮੋਬਾਇਲ ਮੈਸੇਜਿੰਗ ਐਪ ਵਟਸਐਪ ਉਨ੍ਹਾਂ ਸਮਾਰਟ ਫੋਨਜ਼ 'ਤੇ ਨਵੇਂ ਸਾਲ 'ਚ ਕੰਮ ਕਰਨਾ ਬੰਦ ਕਰ ਦੇਵੇਗਾ ਜੋ 'ਬਲੈਕਬੇਰੀ ਓ. ਐੱਸ., ਬਲੈਕਬੇਰੀ 10, ਵਿੰਡੋਜ਼ ਫੋਨ 8.0' ਅਤੇ ਹੋਰ ਪੁਰਾਣੇ ਪਲੇਟਫਾਰਮ 'ਤੇ ਚੱਲਦੇ ਹਨ।

ਇਕ ਕਰਮਚਾਰੀ ਨੇ ਕੰਪਨੀ ਦੀ ਵੈੱਬਸਾਈਟ ਦੇ ਸਪੋਰਟ ਨੋਟ 'ਚ ਲਿਖਿਆ, ਇਹ ਪਲੇਟਫਾਰਮਸ ਸਾਨੂੰ ਉਹ ਸਮਰੱਥਾ ਪ੍ਰਦਾਨ ਨਹੀਂ ਕਰਦੇ ਹਨ, ਜਿੰਨ੍ਹਾਂ ਦੀ ਸਾਨੂੰ ਐਪ ਦੇ ਫੀਚਰ ਦਾ ਵਿਸਥਾਰ ਕਰਨ ਲਈ ਭਵਿੱਖ 'ਚ ਜ਼ਰੂਰਤ ਹੋਵੇਗੀ। ਨੋਟ 'ਚ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਪਲੇਟਫਾਰਮਸ 'ਤੇ ਅਧਾਰਿਤ ਕਿਸੇ ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਨਵੇਂ ਓ. ਐੱਸ. ਵਰਜ਼ਨ 'ਚ ਅਪਗ੍ਰੇਡ ਕਰ ਲਿਓ, ਜਾਂ ਫਿਰ ਐਂਡ੍ਰਾਇਡ ਓ. ਐੱਸ. 4.0 ਪਲੱਸ, ਆਈਫੋਨ ਜੋ ਆਈ. ਓ. ਐੱਸ. 7 ਪਲੱਸ ਅਤੇ ਵਿੰਡੋਜ਼ ਫੋਨ 8.1 ਪਲੱਸ 'ਤੇ ਚੱਲਣ ਵਾਲੇ ਸਮਾਰਟਫੋਨ ਦੀ ਵਰਤੋਂ ਕਰੋ।


Related News