WhatsApp Web ’ਤੇ ਵੀ ਮਿਲੇਗਾ ਹੁਣ ਵੌਇਸ ਤੇ ਵੀਡੀਓ ਕਾਲਿੰਗ ਦਾ ਮਜ਼ਾ!

10/20/2020 12:54:49 PM

ਗੈਜੇਟ ਡੈਸਕ– ਜੇਕਰ ਤੁਹਾਨੂੰ ਵੀ ਸ਼ਿਕਾਇਤ ਹੈ ਕਿ ਵਟਸਐਪ ਦੇ ਵੈੱਬ ਵਰਜ਼ਨ ’ਤੇ ਵੌਇਸ ਤੇ ਵੀਡੀਓ ਕਾਲਿੰਗ ਦੀ ਸੁਵਿਧਾ ਕਿਉਂ ਨਹੀਂ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਵਟਸਐਪ ਜਲਦ ਹੀ ਆਪਣੇ ਵੈੱਬ ਜਾਂ ਡੈਸਕਟਾਪ ਵਰਜ਼ਨ ਲਈ ਵੀਡੀਓ ਕਾਲਿੰਗ ਦਾ ਫੀਚਰ ਜਾਰੀ ਕਰਨ ਵਾਲਾ ਹੈ। ਵਟਸਐਪ ਦੇ ਇਸ ਆਉਣ ਵਾਲੇ ਫੀਚਰ ਬਾਰੇ ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੀ ਸਾਈਟ WABetaInfo ਨੇ ਦਿੱਤੀ ਹੈ। 

 

ਰਿਪੋਰਟ ਮੁਤਾਬਕ, ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਵਟਸਐਪ ਵੈੱਬ ਦੇ ਬੀਟਾ ਵਰਜ਼ਨ 2.2043.7 ’ਤੇ ਹੋ ਰਹੀ ਹੈ। ਦੱਸ ਦੇਈਏ ਕਿ ਵਟਸਐਪ ਦੇ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਐਪ ’ਤੇ ਪਹਿਲਾਂ ਤੋਂ ਹੀ ਆਡੀਓ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਹੈ। ਵਟਸਐਪ ਦੇ ਵੈੱਬ ਵਰਜ਼ਨ ’ਤੇ ਵੀਡੀਓ ਕਾਲਿੰਗ ਦੀ ਸੁਵਿਧਾ ਆਉਣ ਤੋਂ ਬਾਅਦ ਜ਼ੂਮ ਅਤੇ ਗੂਗਲ ਮੀਟ ਵਰਗੇ ਵੀਡੀਓ ਕਾਲਿੰਗ/ਮੀਟਿੰਗਸ ਪਲੇਟਫਾਰਮਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। 

WABetaInfo ਮੁਤਾਬਕ, ਵਟਸਐਪ ਦੇ ਡੈਸਕਟਾਪ ਵਰਜ਼ਨ ’ਤੇ ਵੀਡੀਓ ਕਾਲ ਆਉਣ ’ਤੇ ਇਕ ਪਾਪਅਪ ਵਿੰਡੋ ਖੁਲ੍ਹੇਗੀ ਜਿਥੋਂ ਕਾਲ ਨੂੰ ਰਿਸੀਵ ਜਾਂ ਰਿਜੈਕਟ ਕਰ ਸਕੋਗੇ। ਰਿਸੀਵ ਅਤੇ ਰਿਜੈਕਟ ਤੋਂ ਇਲਾਵਾ ਇਕ ਇਗਨੋਰ ਬਟਨ ਵੀ ਮਿਲੇਗਾ। ਉਥੇ ਹੀ ਕਾਲ ਕਰਨ ਲਈ ਇਕ ਪਾਪ ਅਪ ਵਿੰਡੋ ਓਪਨ ਹੋਵੇਗੀ ਜਿਸ ਵਿਚ ਕਾਲਿੰਗ, ਡਿਕਲਾਈਨ ਵਰਗੇ ਕਈ ਆਪਸ਼ਨ ਮਿਲਣਗੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫੇਸਬੁੱਕ ਮੈਸੇਂਜਰ ਰੂਮ ਦੀ ਸੁਪੋਰਟ ਵਟਸਐਪ ਦੇ ਡੈਸਕਟਾਪ ਵਰਜ਼ਨ ’ਤੇ ਆਈ ਹੈ। 


Rakesh

Content Editor

Related News