ਵਟਸਐਪ ਦੀ ਥਾਂ ਮੇਰੀ ਐਪ ਵਰਤਣ ਜੈੱਫ : ਟੈਲੀਗ੍ਰਾਮ ਫਾਊਂਡਰ

01/31/2020 9:29:21 PM

ਗੈਜੇਟ ਡੈਸਕ—ਪ੍ਰਾਈਵੇਟ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਫਾਊਂਡਰ ਪਾਵੇਲ ਦੁਰੋਵ ਨੇ ਮਸ਼ਹੂਰ ਸ਼ਾਪਿੰਗ ਸਾਈਟ ਐਮਾਜ਼ੋਨ ਦੇ ਫਾਊਂਡਰ ਅਤੇ ਸੀ.ਈ.ਓ. ਜੈੱਫ ਬੇਜ਼ੋਸ ਨੂੰ ਇਕ ਸਲਾਹ ਦਿੱਤੀ ਹੈ। ਪਾਵੇਲ ਨੇ ਕਿਹਾ ਕਿ ਜੈੱਫ ਨੂੰ ਫੇਸਬੁੱਕ ਦੀ ਓਨਰਸ਼ਿਪ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐਪ ਦੀ ਜਗ੍ਹਾ ਉਨ੍ਹਾਂ ਦੀ ਐਪ ਟੈਲੀਗ੍ਰਾਮ ਇਸਤੇਮਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਈ ਮੈਲੀਸ਼ਸ ਬੈਕਡੋਰ ਬਗਸ ਨਾਲ ਉਨ੍ਹਾਂ ਨੂੰ ਨਿੱਜਾਤ ਮਿਲ ਸਕੇਗੀ। ਦੱਸ ਦੇਈਏ ਕਿ ਹਾਲ ਹੀ 'ਚ ਜੈੱਫ ਦਾ ਫੋਨ ਹੈਕ ਹੋਇਆ ਸੀ ਅਤੇ ਉਨ੍ਹਾਂ ਦੇ ਵਟਸਐਪ ਮੈਸੇਜ ਵੀ ਲੀਕ ਗਏ ਸਨ।

ਫੇਸਬੁੱਕ ਵੱਲੋਂ ਐਪਲ ਦੇ ਆਪਰੇਟਿੰਗ ਸਿਸਟਮ ਨੂੰ ਜੈੱਫ ਦੇ ਫੋਨ ਹੈਕ ਨਾਲ ਹੋਣ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਵਟਸਐਪ ਦਾ ਐਂਡ-ਟੂ-ਐਂਡ ਇਨਕ੍ਰਿਪਸ਼ਨ ਹੈਕ ਨਹੀਂ ਕੀਤਾ ਜਾ ਸਕਦਾ। ਜਾਂਚ ਕਰਨ ਵਾਲਿਆਂ ਨੇ ਪਾਇਆ ਸੀ ਕਿ ਜੈੱਫ ਦਾ ਆਈਫੋਨ ਵਟਸਐਪ 'ਤੇ 4.4 ਐੱਮ.ਬੀ. ਦੀ ਇਕ ਮੈਲੀਸ਼ਸ ਵੀਡੀਓ ਭੇਜ ਕੇ ਹੈਕ ਕੀਤਾ ਗਿਆ ਸੀ। ਇਸ ਤਰੀਕੇ ਨਾਲ ਕਰੀਬ 1,400 ਜਰਨਲਿਸਟ ਅਤੇ ਹਿਊਮਨ ਰਾਈਟ ਐਕਟੀਵਿਟਸ ਦੇ ਡਿਵਾਈਜ਼ਸ ਨੂੰ ਵੀ ਇਜ਼ਰਾਈਲ ਦੇ ਐੱਨ.ਐੱਸ.ਓ. ਗਰੁੱਪ ਨੇ ਪਿਛਲੇ ਸਾਲ ਪੇਗਾਸਸ ਸਾਫਟਵੇਅਰ ਦੀ ਮਦਦ ਨਾਲ ਹੈਕ ਕੀਤਾ ਸੀ ਅਤੇ ਡਾਟਾ ਚੋਰੀ ਕੀਤਾ ਸੀ।

ਸਾਰੇ ਡਿਵਾਈਸੇਜ਼ ਖਤਰੇ 'ਚ
ਟੈਲੀਗ੍ਰਾਮ ਫਾਊਂਡਰ ਦੁਰੋਵ ਨੇ ਵੀਰਵਾਰ ਨੂੰ ਆਪਣੇ ਬਲਾਗ ਪੋਸਟ 'ਚ ਲਿਖਿਆ ਕਿ ਵਟਸਐਪ ਦੀ ਇਹ ਕਰਪਟ ਵੀਡੀਓ ਨਾਲ ਜੁੜੀ ਖਾਮੀ ਸਿਰਫ ਆਈ.ਓ.ਐੱਸ. ਹੀ ਨਹੀਂ ਬਲਕਿ ਐਂਡ੍ਰਾਇਡ ਅਤੇ ਵਿੰਡੋਜ਼ ਫੋਨ ਡਿਵਾਈਸੇਜ਼ 'ਚ ਵੀ ਮੌਜੂਦ ਹੈ। ਇਸ ਦਾ ਮਤਲਬ ਉਨ੍ਹਾਂ ਸਾਰਿਆਂ ਮੋਬਾਇਲ ਡਿਵਾਈਸੇਜ਼ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਿਨ੍ਹਾਂ 'ਚ ਵਟਸਐਪ ਇੰਸਟਾਲ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਸਕਿਓਰਟੀ ਫਾਲਟ ਆਈ.ਓ.ਐੱਸ. ਅਤੇ ਅਤੇ ਕਿਸੇ ਮੈਸੇਜਿੰਗ ਐਪ 'ਚ ਮੌਜੂਦ ਨਹੀਂ ਹੈ। ਜੇਕਰ ਜੈੱਫ ਬੇਜ਼ੋਸ ਨੇ ਵਟਸਐਪ ਦੀ ਜਗ੍ਹਾ ਟੈਲੀਗ੍ਰਾਮ ਦਾ ਇਸਤੇਮਾਲ ਕੀਤਾ ਹੁੰਦਾ ਤਾਂ ਉਨ੍ਹਾਂ ਦਾ ਡਿਵਾਈਸ ਹੈਕ ਕਰ ਕੋਈ ਉਨ੍ਹਾਂ ਨੂੰ ਬਲੈਕਮੇਲ ਨਾ ਕਰ ਪਾਉਂਦਾ।


Karan Kumar

Content Editor

Related News