Whatsapp ਦੇ ਉਪਭੋਗਤਾਵਾਂ ਲਈ ਖੁਸ਼ਖਬਰੀ, ਜਲਦੀ ਹੀ ਡੈਸਕਟਾਪ ਤੋਂ ਕਰ ਸਕੋਗੇ Voice ਅਤੇ Video Call

Thursday, Mar 04, 2021 - 06:22 PM (IST)

ਨਵੀਂ ਦਿੱਲੀ : ਵਾਟਸਐਪ ਨੇ ਆਪਣੇ ਨਵੇਂ ਅਪਡੇਟ ਵਿਚ ਕਈ ਖਾਸ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਹਨ ਜਿਵੇਂ ਕਿ ਡੈਸਕਟਾਪ ਵਰਜਨ ਜਿਸ ਨੂੰ ਅਸੀਂ ਵਟਸਐਪ ਵੈੱਬ ਦੇ ਨਾਮ ਨਾਲ ਵੀ ਜਾਣਦੇ ਹਾਂ। ਇਸ ਵਿਚ ਆਡੀਓ ਅਤੇ ਵੀਡੀਓ ਕਾਲ, ਆਈਓਐਸ ਲਈ ਵੌਇਸ ਐਨੀਮੇਸ਼ਨ, ਵੁਆਇਸ ਮੈਸੇਜ ਲਈ ਰਿਸੀਪਟ ਇਨੇਬਲ ਜਾਂ ਡਿਸਏਬਲ ਕਰਨ ਦੀ ਯੋਗਤਾ ਦੇ ਨਾਲ-ਨਾਲ ਇੰਸਟਾਗ੍ਰਾਮ ਵਰਗੇ ਆਪਣੇ ਆਪ ਡਿਲੀਟ ਹੋਣ ਵਾਲੇ ਮੈਸੇਜ ਜਾਂ ਇਮੇਜ ਸ਼ਾਮਲ ਹਨ। ਵਾਟਸਐਪ ਬੀਟਾ ਪੜਾਅ ਵਿਚ ਇਨ੍ਹਾਂ ਵਿੱਚੋਂ ਕੁਝ ਫ਼ੀਚਰਸ ਦੀ ਜਾਂਚ ਕਰ ਰਿਹਾ ਹੈ, ਜੋ ਜਲਦੀ ਹੀ ਸਾਰੇ ਉਪਭੋਗਤਾਵਾਂ ਲਈ ਉਪਲਬਧ ਹੋ ਜਾਵੇਗਾ।  ਜਾਣੋ WhatsApp ਦੇ ਅਪਡੇਟਸ  ਬਾਰੇ ਵਿਸਥਾਰ ਨਾਲ 

Wabetainfo ਨੇ ਕੀਤਾ ਟਵੀਟ

ਵਾਟਸਐਪ ਦੇ ਫੀਚਰ ਟਰੈਕਰ Webetainfo ਨੇ ਟਵੀਟ ਕਰਕੇ ਦੱਸਿਆ ਹੈ ਕਿ ਵਾਟਸਐਪ ਆਪਣਾ ਡੈਸਕਟਾਪ ਵਰਜ਼ਨ ਨੂੰ ਅਪਡੇਟ ਕਰ ਰਿਹਾ ਹੈ। ਵਾਟਸਐਪ ਇਸਦੇ ਡੈਸਕਟਾਪ ਸੰਸਕਰਣ 2.2104.10 ਵਿਚ, ਵਾਟਸਐਪ ਵੈਬ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਆਡੀਓ ਅਤੇ ਵੀਡੀਓ ਕਾਲ ਕਰਨ ਦੀ ਸਹੂਲਤ ਦੇ ਰਿਹਾ ਹੈ ਅਤੇ ਇਸਦਾ ਬੀਟਾ ਫ਼ੇਜ ਦੀ ਟੈਸਟਿੰਗ ਵੀ ਆਪਣੇ ਆਖਰੀ ਪੜਾਅ ਵਿਚ ਹੈ। ਜਲਦੀ ਹੀ ਉਪਭੋਗਤਾ ਇਨ੍ਹਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਣਗੇ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਸਿਰਫ਼ 51 ਰੁਪਏ ਦੇ ਮੋਬਾਈਲ ਰੀਚਾਰਜ 'ਤੇ ਮਿਲੇਗਾ ਸਿਹਤ ਬੀਮਾ 'ਮੁਫ਼ਤ'

ਫੀਚਰਸ ਟ੍ਰੈਕਰ Webetainfo ਅਨੁਸਾਰ ਜਿਵੇਂ ਹੀ ਤੁਸੀਂ ਵੈਬ ਵਰਜ਼ਨ ਵਿਚ ਕਾਲ ਬਟਨ ਦਬਾਉਂਦੇ ਹੋ, ਵਟਸਐਪ ਤੁਹਾਨੂੰ ਇਕ ਵੱਖਰੀ ਵਿੰਡੋ 'ਤੇ ਲੈ ਜਾਵੇਗਾ। ਜਿੱਥੇ ਤੁਸੀਂ ਕਾਲ ਸਥਿਤੀ ਅਤੇ ਵੀਡੀਓ ਸਹਾਇਤਾ ਪ੍ਰਾਪਤ ਕਰੋਗੇ। ਇਸ ਤੋਂ ਇਲਾਵਾ ਵਾਟਸਐਪ ਆਪਣੇ ਡਿਲੀਟ ਹੋਣ ਵਾਲੇ ਮੈਸੇਜ ਅਤੇ ਪਿਚਰਸ ਫੀਚਰਸ ਵੀ ਇਸ ਅਪਡੇਟ ਵਿਚ ਜੋੜ ਰਿਹਾ ਹੈ। ਆਪਣੇ ਆਪ ਡਿਲੀਟ ਹੋਣ ਵਾਲੇ ਪਿਚਰਸ ਦੀ ਤੁਸੀਂ ਸਕ੍ਰੀਨ ਸ਼ਾਟ ਵੀ ਲੈ ਸਕੋਗੇ। ਇਹ ਫੀਚਰਸ ਵਾਟਸਐਪ ਇੰਸਟਾਗ੍ਰਾਮ ਡਾਇਰੈਕਟ ਤੋਂ ਲੈ ਰਿਹਾ ਹੈ।

ਇਸ ਦੇ ਨਾਲ ਹੀ ਇੱਕ ਰਿਪੋਰਟ ਅਨੁਸਾਰ ਵਟਸਐਪ ਆਈ.ਓ.ਐਸ. ਵਿਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਿਹਾ ਹੈ, ਜਿਸ ਵਿਚ ਨਵੀਂ ਵੌਇਸ ਮੈਸੇਜ ਐਨੀਮੇਸ਼ਨ ਵੀ ਸ਼ਾਮਲ ਹੈ ਅਤੇ ਤੁਸੀਂ ਇਸ ਦੇ ਰਿਸੀਵ ਰਿਸੀਪਟ ਆਨ-ਆਫ਼ ਵੀ ਕਰ ਸਕਦੇ ਹੋ। ਰਿਪੋਰਟ ਅਨੁਸਾਰ,ਵਟਸਐਪ ਦਾ ਇਹ ਨਵਾਂ ਵਾਟਸਐਪ ਅਪਡੇਟ ਐਪਲ ਐਪ ਸਟੋਰ ਉੱਤੇ ਕੁਝ ਬਦਲਾਵ ਦੇ ਨਾਲ ਆ ਗਿਆ ਹੈ।

ਇਹ ਕਿਵੇਂ ਕੰਮ ਕਰੇਗਾ

Mashable ਅਨੁਸਾਰ, ਇਸ ਵਿੱਚ ਇੱਕ ਐਨੀਮੇਸ਼ਨ ਪ੍ਰੋਗ੍ਰੈਸ ਬਾਰ ਇਸ ਵਿਚ ਸ਼ਾਮਲ ਕੀਤਾ ਗਿਆ ਹੈ ਜਿਵੇਂ ਹੀ ਭੇਜਿਆ ਆਡੀਓ ਮੈਸੇਜ ਰਿਸੀਵ ਹੋਵੇਗਾ ਅਤੇ ਮੈਸੇਜ ਪੂਰਾ ਹੋਵੇਗਾ ਉਸ ਤੋਂ ਬਾਅਦ ਇਹ ਆਪਣੇ ਆਪ ਸਟਾਰਟ ਹੋ ਜਾਵੇਗਾ। ਹਾਲਾਂਕਿ ਇਹ ਫੀਚਰ ਇਸ ਵੇਲੇ ਸਿਰਫ iOS ਸੰਸਕਰਣ 13 ਅਤੇ ਇਸ ਤੋਂ ਵੱਧ ਦੇ ਮਾਡਲਾਂ ਲਈ ਉਪਲਬਧ ਹਨ।

ਇਹ ਵੀ ਪੜ੍ਹੋ: TVS ਨੇ ਲਾਂਚ ਕੀਤਾ ਨਵਾਂ ਸਟਾਰ ਸਿਟੀ ਪਲੱਸ, ਜਾਣੋ ਕੀਮਤ ਅਤੇ ਖ਼ਾਸੀਅਤ

ਇਸ ਵਿਚ ਇਕ ਹੋਰ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਤੁਸੀਂ ਭੇਜੇ ਗਏ  ਵਿਆਇਸ ਮੈਸੇਜ ਰਿਸੀਵ ਰਿਸੀਪਟ ਨੂੰ ਬੰਦ ਕਰ ਸਕਦੇ ਹੋ, ਤਾਂ ਜੋ ਭੇਜਣ ਵਾਲੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਇਹ ਵੁਆਇਸ ਮੈਸੇਜ ਸੁਣਿਆ ਹੈ ਜਾਂ ਨਹੀਂ। ਇਸਦੇ ਲਈ ਤੁਹਾਨੂੰ ਵਟਸਐਪ ਸੈਟਿੰਗ 'ਤੇ ਜਾਣਾ ਪਏਗਾ, ਅਕਾਉਂਟ ਅਤੇ ਪ੍ਰਾਈਵੇਸੀ(Account and Privacy) ਵਿਚ "ਰੀਡ ਰੀਸੀਪਟ/read receipts" ਵਿਕਲਪ ਬਦਲਣਾ ਪਏਗਾ। ਇਸ ਤੋਂ ਇਲਾਵਾ WhatsApp ਇਸ ਦੀਆਂ ਵਿਸ਼ੇਸ਼ਤਾਵਾਂ ਵਿਚ ਕਸਟਮ ਥਰਡ ਪਾਰਟੀ ਐਨੀਮੇਟਡ ਸਟਿੱਕਰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜੇ OLX 'ਤੇ ਮਿਲ ਰਹੀ ਹੈ ਬਹੁਤ ਸਸਤੀ ਕਾਰ, ਤਾਂ ਹੋ ਸਕਦੈ 'ਦਾਲ ਵਿਚ ਕੁਝ ਕਾਲਾ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News