WhatsApp ''ਤੇ ਆਇਆ ਨਵਾਂ ਅਪਡੇਟ, ਜਾਣੋ ਕੀ ਹੈ ਖਾਸ

Wednesday, Mar 09, 2016 - 03:31 PM (IST)

WhatsApp ''ਤੇ ਆਇਆ ਨਵਾਂ ਅਪਡੇਟ, ਜਾਣੋ ਕੀ ਹੈ ਖਾਸ

ਜਲੰਧਰ— ਦੁਨੀਆ ਦਾ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਵਾਟਸਐਪ ਨੇ ਪਿਛਲੇ ਦਿਨਾਂ ਐਂਡ੍ਰਾਇਡ ਲਈ ਅਪਡੇਟ ਜਾਰੀ ਕੀਤਾ ਸੀ ਜਿਸ ''ਚ Documents ਸ਼ੇਅਰਿੰਗ ਦਾ ਖਾਸ ਫੀਚਰ ਦਿੱਤਾ ਗਿਆ। ਹੁਣ ਕੰਪਨੀ ਨੇ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ ਜਿਸ ''ਚ ਵਾਟਸਐਪ ਸੈਟਿੰਗਸ ਪੇਜ ਦੇ ਡਿਜ਼ਾਇਨ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਸ ਨੂੰ ਐਡ੍ਰਾਇਡ ਦੇ ਮਟੀਰਿਅਲ ਡਿਜ਼ਾਇਨ ਦੇ ਤਰਜ ''ਤੇ ਬਣਾਇਆ ਹੈ। ਇਸ ਤੋਂ ਇਲਾਵਾ ਪ੍ਰੋਫਾਇਲ ਸੈਟਿੰਗਸ ਦੇ ਡਿਜ਼ਾਇਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਇਸ ''ਚ  ਸਕਵੇਅਰ ਪ੍ਰੋਫਾਇਲ ਫੋਟੋ ਦੀ ਜਗ੍ਹਾ ਰਾਊਂਡ ਇਮੇਜ ਹੈ। ਇਸ ਨੂੰ ਬਦਲਨ ਲਈ ਇੱਥੇ ਕੈਮਰਾ ਆਇਕਨ ਦਿੱਤਾ ਗਿਆ ਹੈ।  ਇਸ ਅਪਡੇਟ ਦੇ ਨਾਲ ਅਪ-ਪੇਮੈਂਟ ਇਨਫੋ ਹੱਟਾ ਲਿਆ ਗਿਆ ਹੈ ਕਿਉਂਕਿ ਪਿਛਲੇ ਸਾਲ ਹੀ ਇਸ ਨੂੰ ਹਮੇਸ਼ਾ ਲਈ ਫ੍ਰੀ ਕਰ ਦਿੱਤਾ ਗਿਆ ਸੀ।  ਸੈਟਿੰਗਸ ''ਚ 4ata usage ਸੈਕਸ਼ਨਸ ਐਡ ਕੀਤਾ ਗਿਆ ਹੈ ਜੋ ਪਹਿਲਾਂ Network usage  ਦੇ ਨਾਮ ਤੋਂ ਸੀ।

ਦੱਸ ਦਈਏ ਕਿ ਇਹ ਅਪਡੇਟ ਗੂਗਲ ਪਲੇ ਸਟੋਰ ਤੱਕ ਆਉਣ ''ਚ ਹੁਣੇ ਕੁਝ ਸਮਾਂ ਲਗੇਗਾ। ਹਾਲਾਂਕਿ ਇਸ ਨੂੰ APK Mirror ਵੈੱਬਸਾਈਟ ਤੋਂ ਮੈਨੂਅਲੀ v2 .12.506 ਡਾਊਨਲੋਡ ਕੀਤਾ ਜਾ ਸਕਦਾ ਹੈ। ਹਾਲ ਹੀ ''ਚ ਫੇਸਬੁੱਕ ਮੈਸੇਂਜਰ ਨੇ ਵੀ ਅਪਡੇਟ ਜਾਰੀ ਕੀਤਾ ਹੈ ਜਿਸ ''ਚ ਮਟੀਰਿਅਲ ਡਿਜ਼ਾਇਨ ਦਿੱਤਾ ਗਿਆ ਹੈ।


Related News