ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ

04/03/2023 5:07:06 PM

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਜ਼ ਨੂੰ ਨਵੀਆਂ ਸੁਵਿਧਾਵਾਂ ਅਤੇ ਨਵੇਂ ਫੀਚਰਜ਼ ਦੇਣ ਲਈ ਲਗਾਤਾਰ ਕਈ ਤਰ੍ਹਾਂ ਦੇ ਬਦਲਾ ਕਰ ਰਿਹਾ ਹੈ। ਇਸੇ ਲੜੀ 'ਚ ਹੁਣ ਵਟਸਐਪ ਨੇ ਟੈਕਸਟ ਐਡੀਟਿੰਗ ਫੀਚਰ ਨੂੰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਨੂੰ ਪਹਿਲਾਂ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ 'ਤੇ ਟੈਸਟ ਕੀਤਾ ਜਾ ਰਿਹਾ ਸੀ। ਹਾਲਾਂਕਿ, ਫਿਲਹਾਲ ਇਹ ਫੀਚਰ ਸਿਰਫ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਜਲਦ ਹੀ ਇਸਨੂੰ ਆਈ.ਓ.ਐੱਸ. ਲਈ ਵੀ ਜਾਰੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਕਥਿਤ ਤੌਰ 'ਤੇ ਐਡਿਟ ਮੈਸੇਜ ਫੀਚਰ 'ਤੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਕੀ ਹੈ ਟੈਕਸਟ ਐਡੀਟਿੰਗ ਫੀਚਰ

ਵਟਸਐਪ ਅਪਡੇਟ ਟ੍ਰੈਕਰ WABetaInfo ਨੇ ਆਪਣੀ ਪੋਸਟ 'ਚ ਕਿਹਾ ਕਿ ਵਟਸਐਪ ਦੇ ਨਵੇਂ ਕ੍ਰਿਏਟਿਵ ਟੂਲ, ਯੂਜ਼ਰਜ਼ ਨੂੰ ਨਵੇਂ ਫੀਚਰ ਦੇ ਨਾਲ ਪੇਸ਼ ਕੀਤੇਗਏ ਨਵੇਂ ਟੂਲ ਅਤੇ ਫੋਂਟ ਦੀ ਵਰਤੋਂ ਕਰਕੇ ਫੋਟੋ, ਵੀਡੀਓ ਅਤੇ ਜੀ.ਆਈ.ਐੱਫ. ਨੂੰ ਐਡੀਟਿੰਗ ਕਰਨ ਦੀ ਸੁਵਿਧਾ ਦੇਵੇਗਾ। ਟੈਕਸਟ ਹੁਣ ਐਂਡਰਾਇਡ 2.23.7.17 ਅਪਡੇਟ ਦੇ ਨਾਲ ਚੁਣੇ ਹੋਏ ਬੀਟਾ ਟੈਸਟਰ ਲਈ ਉਪਲੱਬਧ ਹੈ। ਯਾਨੀ ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਫੋਟੋ, ਵੀਡੀਓ, ਜੀ.ਆਈ.ਐੱਫ. ਫਾਈਲ 'ਚ ਵੀ ਫੋਂਟ ਐਡ ਕਰ ਸਕਣਗੇ ਅਤੇ ਉਸਨੂੰ ਆਪਣੀ ਮਰਜ਼ੀ ਨਾਲ ਐਡਿਟ ਵੀ ਕਰ ਸਕਣਗੇ।

ਇਹ ਵੀ ਪੜ੍ਹੋ– WhatsApp ਨੇ 28 ਦਿਨਾਂ 'ਚ 45 ਲੱਖ ਭਾਰਤੀ ਖ਼ਾਤਿਆਂ 'ਤੇ ਲਾਈ ਪਾਬੰਦੀ, ਦੱਸੀ ਗਈ ਇਹ ਵਜ੍ਹਾ

ਇਸ ਫੀਚਰ ਦੀ ਮਦਦ ਨਾਲ ਕੀਬੋਰਡ 'ਤੇ ਉਪਲੱਬਧ ਆਪਸ਼ਨਾਂ ਨੂੰ ਟੈਪ ਕਰਕੇ ਫੋਂਟ ਨੂੰ ਸਿਲੈਕਟ ਕਰਨਾ ਕਾਫੀ ਆਸਾਨ ਹੋ ਜਾਵੇਗਾ। ਉੱਥੇ ਹੀ ਯੂਜ਼ਰਜ਼ ਨੂੰ ਟੈਕਸਟ ਦਾ ਐਲਾਈਨਮੈਂਟ ਬਦਲਣ ਦੇ ਨਾਲ-ਨਾਲ ਫੋਟੋ, ਵੀਡੀਓ ਅਤੇ ਜੀ.ਆਈ.ਐੱਫ. ਦੇ ਅੰਦਰ ਟੈਕਸਟ ਨੂੰ ਐਡ ਕਰਨ ਦੀ ਸੁਵਿਧਾ ਵੀ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਜ਼ ਟੈਕਸਟ ਦਾ ਬੈਕਗ੍ਰਾਊਂਡ ਕਲਰ ਵੀ ਬਦਲ ਸਕਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਲੀਸਟੋਗਾ, ਕੂਰੀਅਰ ਪ੍ਰਾਈਮ, ਡੈਮੀਅਨ, ਐਕਸੋ 2 ਅਤੇ ਮਾਰਨਿੰਗ ਬ੍ਰੀਜ਼ ਉਨ੍ਹਾਂ ਨਵੇਂ ਫੋਂਟ 'ਚੋਂ ਹਨ ਜਿਨ੍ਹਾਂ ਨੂੰ ਬੀਟਾ ਟੈਸਟਰ ਲਈ ਉਪਲੱਬਧ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ– ਆ ਰਹੀ ਸਭ ਤੋਂ ਵਧ ਰੇਂਜ ਦੇਣ ਵਾਲੀ ਇਲੈਕਟ੍ਰਿਕ ਕਾਰ, ਸਿੰਗਲ ਚਾਰਜ 'ਤੇ ਤੈਅ ਕਰੇਗੀ 707 KM ਦਾ ਸਫ਼ਰ

WABetainfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ ਆਉਣ ਵਾਲੇ ਕੁਝ ਹਫਤਿਆਂ 'ਚ ਟੈਕਸਟ ਐਡੀਟਿੰਗ ਫੀਚਰ ਨੂੰ ਹੋਰ ਯੂਜ਼ਰਜ਼ ਲਈ ਰੋਲ ਆਊਟ ਕਰਨਾ ਸ਼ੁਰੂ ਕਰ ਦੇਵੇਗਾ। ਇਸੇ ਤਰ੍ਹਾਂ ਦੀ ਸੁਵਿਧਾ ਨੂੰ ਆਈ.ਓ.ਐੱਸ. ਵਰਜ਼ਨ 'ਤੇ ਵੀ ਟੈਸਟ ਕੀਤਾ ਗਿਆ ਹੈ, ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਐਡਿਟ ਟੈਕਸਟ ਫੀਚਰ ਦਾ ਆਈ.ਓ.ਐੱਸ. ਵਰਜ਼ਨ ਜਲਦ ਹੀ ਬੀਟਾ ਲਈ ਉਪਲੱਬਧ ਹੋਵੇਗਾ।

ਇੰਝ ਕੰਮ ਕਰੇਗਾ ਟੈਕਸਟ ਐਡੀਟਿੰਗ ਫੀਚਰ

ਨਵੇਂ ਫੀਚਰ 'ਚ ਯੂਜ਼ਰਜ਼ ਨੂੰ ਟੈਕਸਟ ਨੂੰ ਆਪਣੇ ਹਿਸਾਬ ਨਾਲ ਐਡਿਟ ਕਰਨ ਦੀ ਸੁਵਿਧਾ ਮਿਲੇਗੀ। ਟੈਕਸਟ ਨੂੰ ਐਡਿਟ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਫੋਟੋ, ਵੀਡੀਓ ਅਤੇ ਜੀ.ਆਈ.ਐੱਫ. ਨੂੰ ਓਪਨ ਕਰਨਾ ਹੋਵੇਗਾ ਅਤੇ ਉਸ ਵਿਚ ਟੈਕਸਟ ਐਡ ਕਰਨਾ ਹੋਵੇਗਾ। ਹੁਣ ਟੈਕਸਟ ਨੂੰ ਸਿਲੈਕਟ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਇਕ ਪਾਪ-ਅਪ ਆਈਕਲ ਓਪਨ ਹੋ ਜਾਵੇਗਾ। ਇੱਥੋਂ ਯੂਜ਼ਰਜ਼ ਆਪਣੀ ਪਸੰਦ ਦੇ ਹਿਸਾਬ ਨਾਲ ਕਲਰ, ਐਲਾਈਨਮੈਂਟ ਅਤੇ ਫੋਂਟ ਸਟਾਈਲ ਨੂੰ ਸਿਲੈਕਟ ਕਰ ਸਕਣਗੇ।

ਇਹ ਵੀ ਪੜ੍ਹੋ– ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਦਾ ਕਾਰਾ, ਜੀਜੇ ਨੂੰ ਦਿੱਤੀ ਰੂਹ ਕੰਬਾਊ ਮੌਤ


Rakesh

Content Editor

Related News