WhatsApp ''ਚ ਆ ਰਹੀ ਨਵੀਂ ਅਪਡੇਟ, ਹੁਣ HD ਤਸਵੀਰਾਂ ਤੇ ਵੀਡੀਓ ਵੀ ਕਰ ਸਕੋਗੇ ਸ਼ੇਅਰ

Thursday, Jun 08, 2023 - 02:46 PM (IST)

ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਦੇ ਲੱਖਾਂ ਯੂਜ਼ਰਜ਼ ਨੂੰ ਲੰਬੇ ਸਮੇਂ ਤੋਂ ਵੱਡੀ ਫਾਈਲ ਅਤੇ ਉਸਦੀ ਕੁਆਲਿਟੀ ਨੂੰ ਲੈ ਕੇ ਸਮੱਸਿਆ ਹੈ। ਵਟਸਐਪ 'ਚ ਅੱਜ ਵੀ 16 ਐੱਮ.ਬੀ. ਤੋਂ ਵੱਡੀ ਫਾਈਲ ਨੂੰ ਸ਼ੇਅਰ ਕਰਨ ਦੀ ਸਹੂਲਤ ਨਹੀਂ ਹੈ। ਇਸਤੋਂ ਇਲਾਵਾ ਵਟਸਐਪ 'ਤੇ ਅੱਜ ਵੀ ਤੁਸੀਂ ਐੱਚ.ਡੀ. ਕੁਆਲਿਟੀ 'ਚ ਤੁਸੀਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਨਹੀਂ ਕਰ ਸਕਦੇ ਪਰ ਜਲਦ ਹੀ ਇਹ ਸਮੱਸਿਆ ਦੂਰ ਹੋਣ ਵਾਲੀ ਹੈ।

ਰਿਪੋਰਟ ਮੁਤਾਬਕ, ਵਟਸਐਪ ਇਕ ਨਵੀਂ ਅਪਡੇਟ 'ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਸੀਂ ਐੱਚ.ਡੀ. ਕੁਆਲਿਟੀ 'ਚ ਤਸਵੀਰਾਂ ਸ਼ੇਅਰ ਕਰ ਸਕੋਗੇ। ਨਵੇਂ ਫੀਚਰ ਦੀ ਟੈਸਟਿੰਗ ਐਂਡਰਾਇਡ ਅਤੇ ਆਈ.ਓ.ਐੱਸ. ਐਪ 'ਤੇ ਹੋ ਰਹੀ ਹੈ। ਡਿਫਾਲਟ ਰੂਪ ਨਾਲ ਵਟਸਐਪ ਸ਼ੇਅਰ ਹੋਣ ਵਾਲੀਆਂ ਤਸਵੀਰਾਂ ਅਤੇ ਵੀਡੀਓ ਨੂੰ ਕੰਪ੍ਰੈਸ ਕਰਦਾ ਹੈ ਜਿਸ ਨਾਲ ਉਸਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ।

ਸੋਸ਼ਲ ਮੀਡੀਆ ਵਿਸ਼ਲੇਸ਼ਕ Matt Navarra ਨੇ ਵਟਸਐਪ ਦੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਕ ਟਵੀਟ ਕੀਤਾ ਹੈ ਜਿਸ ਵਿਚ ਵਟਸਐਪ ਦੇ ਇਸ ਆਉਣ ਵਾਲੇ ਫੀਚਰ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ਵਿਚ ਨਵੇਂ ਐੱਚ.ਡੀ. ਬਟਨ ਨੂੰ ਦੇਖਿਆ ਜਾ ਸਕਦਾ ਹੈ।

WABetaInfo ਨੇ ਵੀ ਵਟਸਐਪ ਦੇ ਇਸ ਫੀਚਰ ਨੂੰ ਆਈ.ਓ.ਐੱਸ. ਦੇ ਬੀਟਾ ਵਰਜ਼ਨ 23.11.0.76 ਅਤੇ ਐਂਡਰਾਇਡ ਦੇ ਬੀਟਾ ਵਰਜ਼ਨ 2.23.12.13 'ਤੇ ਦੇਖਿਆ ਜਾ ਸਕਦਾ ਹੈ। ਇਸ ਫੀਚਰ ਦੇ ਨਾਲ ਫਿਲਹਾਲ ਇਕ ਸਮੱਸਿਆ ਇਹ ਹੈ ਕਿ ਐੱਚ.ਡੀ. ਤਸਵੀਰਾਂ ਤੁਸੀਂ ਸਿਰਫ ਸ਼ੇਅਰ ਕਰ ਸਕਦੇ ਹੋ। ਆਪਣੇ ਸਟੇਟਸ 'ਤੇ ਅਪਲੋਡ ਨਹੀਂ ਕਰ ਸਕਦੇ। ਨਵੇਂ ਫੀਚਰ ਨੂੰ ਜਲਦ ਹੀ ਸਾਰਿਆਂ ਲਈ ਜਾਰੀ ਕੀਤਾ ਜਾ ਸਕਦਾ ਹੈ।


Rakesh

Content Editor

Related News