ਵਟਸਐਪ, ਸਕਾਈਪ ਵੀ ਮੰਨਣ TRAI ਰੈਗੂਲੇਟਰੀ : ਟੈਲੀਕਾਮ ਆਪ੍ਰੇਟਰ
Tuesday, Jun 07, 2016 - 02:17 PM (IST)

ਜਲੰਧਰ : ਟੈਲੀਕਾਮ ਕੰਪਨੀਆਂ ਚਾਹ ਰਹੀਆਂ ਹਨ ਕਿ ਓਵਰ ਦਿ ਟਾਪ (ਓ. ਟੀ. ਟੀ.) ਕਮਿਊਨੀਕੇਸ਼ਨ ਸਰਵਿਸਾਂ ਜਿਵੇਂ ਕਿ ਵਟਸਐਪ ਤੇ ਸਕਾਈਪ, ਜੋ ਕਿ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਵੁਆਇਸ ਕਾਲ ਕਰਵਿਸ ਆਦਿ ਪ੍ਰੋਵਾਈਡ ਕਰਵਉਂਦੀਆਂ ਹਨ, ਨੂੰ ਵੀ ਟੀ. ਆਰ. ਏ. ਆਈ. ਰੈਗੂਲੇਟਰੀ ਦੇ ਅੰਡਰ ਲਿਆਇਆ ਜਾਵੇ। ਇਹ ਗੱਲ ਸਭ ਦੇ ਸਾਹਮਣੇ ਹੈ ਕਿ (ਓ. ਟੀ. ਟੀ.) ਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਰਾਂ ਵੱਲੋਂ ਦਿੱਤੀ ਜਾਂਦੀ ਵੀ. ਓ. ਆਈ. ਪੀ. (ਵੁਆਇਸ ਓਵਰ ਇੰਟਰਨੈੱਟ ਪ੍ਰੋਟੋਕੋਲ) ਸਰਵਿਸ ਜੀ. ਐੱਸ. ਐੱਮ ਇੰਡਸਟ੍ਰੀ ''ਚ ਸੈਲਿਊਲਰ ਸਰਵਿਸ ਪ੍ਰੋਵਾਈਡਰਾਂ ਵੱਲੋਂ ਦਿੱਤੀ ਜਾਂਦੀ ਕਾਲਿੰਗ ਸਰਵਿਸ ਦਾ ਇਕ ਵੱਡਾ ਬਦਲ ਹੈ।
ਸੈਲਿਊਲਰ ਸਰਵਿਸ ਪ੍ਰੋਵਾਈਡਰਾਂ ਦਾ ਕਹਿਣਾ ਹੈ ਕਿ (ਓ. ਟੀ. ਟੀ.) ਵੱਲੋਂ ਇਹ ਸਰਵਿਸਾਂ ਬਿਨਾਂ ਕਿਸੇ ਲਾਈਸੈਂਸ ਦੇ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਭਾਰਤੀ ਟੈਲੀਗ੍ਰਾਫ ਐਕਟ ਦੇ ਖਿਲਾਫ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੀ. ਆਰ. ਏ. ਆਈ. ਇਕੋ ਸਰਵਿਸ ਪ੍ਰੋਵਾਈਡ ਕਰਵਾਉਣ ਵਾਲੀਆਂ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਰੇਟ ਨਿਰਧਾਰਿਤ ਨਹੀਂ ਕਰ ਸਕਦੀਆਂ। ਟੈਲੀਕਾਮ ਕੰਪਨੀਆਂ ਇੰਝ ਕਿਉਂ ਕਰ ਰਹੀਆਂ ਹਨ ਇਸ ਦਾ ਕਾਰਨ ਸਾਫ ਦਿਖਦਾ ਹੈ ਕਿ ਵਟਸਐਪ, ਸਕਾਈਪ ਵਰਗੀਆਂ ਐਪਸ ਕਾਲਿੰਗ ਲਈ ਇੰਟਰਨੈੱਟ ਦੀ ਵਰਤੋਂ ਕਰਦੀਆਂ ਹਨ, ਜੋ ਕਿ ਕੋਈ ਵੀ ਯੂਜ਼ਰ ਡਾਟਾ ਪਲੈਨ ਦੀ ਮਦਦ ਨਾਲ ਯੂਜ਼ ਕਰ ਸਕਦਾ ਹੈ ਪਰ ਟੈਲੀਕਾਮ ਕੰਪਨੀਆਂ ਨੂੰ 80 ਫੀਸਦੀ ਤੱਕ ਦਾ ਰੈਵੀਨਿਊ ਵੁਆਇਸ ਸਰਵਿਸ ਤੋਂ ਹੀ ਹੁੰਦਾ ਹੈ, ਜੋ ਕਿ (ਓ. ਟੀ. ਟੀ.) ਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਰ ਘੱਟ ਖਰਚ ''ਤੇ ਮੁਹੱਈਆ ਕਰਵਾ ਰਹੇ ਹਨ।