ਹੁਣ WhatsApp ''ਤੇ ਵੀ ਵੀਡੀਓ ਕਾਲ ਦੌਰਾਨ ਕਰ ਸਕੋਗੇ ਸਕਰੀਨ ਸ਼ੇਅਰ, ਆ ਰਿਹੈ ਕਮਾਲ ਦਾ ਫੀਚਰ

05/30/2023 4:43:56 PM

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਜਲਦ ਹੀ ਯੂਜ਼ਰਜ਼ ਨੂੰ ਵੀਡੀਓ ਕਾਲ ਦੌਰਾਨ ਸਕਰੀਨ ਸ਼ੇਅਰ ਕਰਨ ਦੀ ਸੁਵਿਧਾ ਮਿਲਣ ਵਾਲੀ ਹੈ। ਕੰਪਨੀ ਇਸ ਲਈ ਨਵੇਂ ਫੀਚਰ ਨੂੰ ਜਾਰੀ ਕਰਨ ਵਾਲੀ ਹੈ। ਨਵੇਂ ਫੀਚਰ ਦੀ ਬੀਟਾ ਟੈਸਟਿੰਗ ਵੀ ਸ਼ੁਰੂ ਹੋ ਰਹੀ ਹੈ। ਇਸ ਫੀਚਰ 'ਚ ਯੂਜ਼ਰਜ਼ ਨੂੰ ਵੀਡੀਓ ਕਾਲ ਕਰਦੇ ਹੋਏ ਕਾਲ 'ਤੇ ਦੂਜੇ ਭਾਗੀਦਾਰਾਂ ਨੂੰ ਆਪਣੀ ਸਕਰੀਨ ਦਾ ਕੰਟੈਂਟ ਦਿਖਾਉਣ ਲਈ ਇਕ ਬਟਨ ਟੈਪ ਕਰਨ 'ਚ ਸਮਰੱਥ ਹੋਣਗੇ।

ਕੀ ਹੈ ਵਟਸਐਪ ਦਾ ਨਵਾਂ ਫੀਚਰ

ਇਸ ਫੀਚਰ ਨੂੰ ਐਂਡਰਾਇਡ ਲਈ ਵਟਸਐਪ ਬੀਟਾ ਵਰਜ਼ਨ 2.23.11.19 'ਤੇ ਫੀਚਰ ਟ੍ਰੈਕਰ WABetaInfo ਦੁਆਰਾ ਸਪਾਟ ਕੀਤਾ ਗਿਆ ਹੈ। ਫੀਚਰ ਟ੍ਰੈਕਰ ਦੁਆਰਾ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਮੁਤਾਬਕ, ਸਟੈਂਡਰਡ ਐਂਡਰਾਇਡ ਰਿਕਾਰਡਿੰਗ/ਫਾਸਟਿੰਗ ਪਾਪਅਪ ਦੀ ਸਹਿਮਤੀ ਤੋਂ ਬਾਅਦ ਸਿੰਗਲ ਟੈਪ 'ਚ ਯੂਜ਼ਰਜ਼ ਨੂੰ ਸਕਰੀਨ ਸ਼ੇਅਰ ਕਰਨ ਦੀ ਸੁਵਿਧਾ ਮਿਲੇਗੀ।

ਸਕਰੀਨ ਸ਼ੇਅਰਿੰਗ ਇਕ ਅਜਿਹੀ ਸੁਵਿਧਾ ਹੈ ਜੋ ਜ਼ੂਮ, ਗੂਗਲ ਮੀਟ, ਮਾਈਕ੍ਰੋਸਾਫਟ ਟੀਮਸ ਅਤੇ ਸਕਾਈਪ ਵਰਗੇ ਐਪ 'ਤੇ ਵੀ ਦਿੱਤੀ ਜਾਂਦੀ ਹੈ। ਯਾਨੀ ਵਟਸਐਪ ਵੀਡੀਓ ਕਾਲ ਦੌਰਾਨ ਵੀ ਇੰਝ ਹੀ ਸਕਰੀਨ ਸ਼ੇਅਰ ਕੀਤੀ ਜਾ ਸਕੇਗੀ। ਜੋ ਯੂਜ਼ਰਜ਼ ਵਟਸਐਪ ਦੇ ਸਟੇਬਲ ਵਰਜ਼ਨ ਦੀ ਵਰਤੋਂ ਕਰ ਰਹੇ ਹਨ, ਉਹ ਉਮੀਦ ਕਰ ਸਕਦੇ ਹਨ ਕਿ ਫੀਚਰ ਤੋਂ ਬਾਅਦ ਦੀ ਤਾਰੀਖ਼ 'ਚ ਉਨ੍ਹਾਂ ਦੇ ਵਰਜ਼ਨ 'ਚ ਰੋਲਆਊਟ ਹੋ ਜਾਵੇਗਾ।

ਇੰਝ ਕੰਮ ਕਰੇਗਾ ਫੀਚਰ

ਤੁਹਾਨੂੰ ਆਪਣੀ ਸਕਰੀਨ ਸ਼ੇਅਰ ਕਰਨ ਦੇ 'ਸਟਾਰਟ ਨਾਓ' ਬਟਨ 'ਤੇ ਟਾਪ ਕਰਨਾ ਹੋਵੇਗਾ। ਇਥੇ ਤੁਹਾਨੂੰ ਰਿਸਕ ਬਾਰੇ ਚਿਤਾਵਨੀ ਦੇਣ ਲਈ ਗੂਗਲ ਕੁਝ ਵਾਰਨਿੰਗ ਡਿਸਪਲੇਅ ਕਰੇਗਾ। ਹੁਣ ਤੁਸੀਂ ਆਪਣੀ ਸਕਰੀਨ ਦੇ ਕੰਟੈਂਟ ਨੂੰ ਦੂਜੇ ਭਾਗੀਦਾਰਾਂ ਨੂੰ ਦਿਖਾ ਸਕਦੇ ਹੋ। ਪ੍ਰੋਸੈਸ ਪੂਰਾ ਹੋਣ 'ਤੇ ਤੁਸੀਂ ਰੈੱਡ ਸਟਾਪ ਸ਼ੇਅਰਿੰਗ 'ਤੇ ਟੈਪ ਕਰ ਸਕਦੇ ਹੋ ਅਤੇ ਸਕਰੀਨ ਸ਼ੇਅਰਿੰਗ ਬੰਦ ਹੋ ਜਾਵੇਗੀ।

ਇਹ ਸੁਵਿਧਾ ਕੁਝ ਸਥਿਤੀਆਂ 'ਚ ਕੰਮ ਆ ਸਕਦੀ ਹੈ, ਜਿਵੇਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਸਮਾਰਟਫੋਨ 'ਚ ਰਿਮੋਟਲੀ ਕੋਈ ਤਕਨੀਕੀ ਦਦ ਪ੍ਰਦਾਨ ਕਰਨਾ। ਯੂਜ਼ਰਜ਼ ਨੂੰ ਇਸ ਫੀਚਰ ਦੀ ਮਦਦ ਨਾਲ ਵੀਡੀਓ ਕਾਲ ਦੌਰਾਨ ਹੋਰ ਮੈਂਬਰਾਂ ਨੂੰ ਆਪਣੀ ਗੈਲਰੀ, ਵੀਡੀਓ, ਪੀਪੀਟੀ ਆਦਿ ਦਿਖਾਉਣ 'ਚ ਵੀ ਮਦਦ ਮਿਲੇਗੀ।


Rakesh

Content Editor

Related News