WhatsApp ਲਿਆਇਆ ਨਵਾਂ ਫੀਚਰ, ਹੁਣ ਗਰੁੱਪ ਚੈਟ ਦੌਰਾਨ ਕਰੋ ਪ੍ਰਾਈਵੇਟ ਰਿਪਲਾਈ

Thursday, Nov 01, 2018 - 02:19 PM (IST)

WhatsApp ਲਿਆਇਆ ਨਵਾਂ ਫੀਚਰ, ਹੁਣ ਗਰੁੱਪ ਚੈਟ ਦੌਰਾਨ ਕਰੋ ਪ੍ਰਾਈਵੇਟ ਰਿਪਲਾਈ

ਗੈਜੇਟ ਡੈਸਕ– ਵਟਸਐਪ ਨੇ ਆਪਣੇ ਐਂਡਰਾਇਡ ਯੂਜ਼ਰਸ ਲਈ ਇਕ ਨਵੀਂ ਬੀਟਾ ਅਪਡੇਟ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤੀ ਹੈ। ਇਸ ਅਪਡੇਟ ਦੀ ਮਦਦ ਨਾਲ ਹੁਣ ਯੂਜ਼ਰਸ ਨੂੰ ਪ੍ਰਾਈਵੇਟ ਰਿਪਲਾਈਟ ਦਾ ਫੀਚਰ ਮਿਲੇਗਾ। ਹਾਲਾਂਕਿ ਇਹ ਕੋਈ ਵੱਡਾ ਫੀਚਰ ਨਹੀਂ ਹੈ ਕਿਉਂਕਿ ਇਹ ਪਹਿਲਾਂ ਹੀ ਕਈ ਇੰਸਟੈਂਟ ਮੈਸੇਜਿੰਗ ਸਰਵਿਸ ’ਚ ਆ ਚੁੱਕਾ ਹੈ।

PunjabKesari

ਨਵੇਂ ਪ੍ਰਾਈਵੇਟ ਰਿਪਲਾਈ ਫੀਚਰ ਦੀ ਮਦਦ ਨਾਲ ਯੂਜ਼ਰਸ ਜੇਕਰ ਗਰੁੱਪ ’ਚ ਚੈਟ ਕਰ ਰਿਹਾ ਹੈ ਤਾਂ ਉਹ ਉਸ ਦੌਰਾਨ ਕਿਸੇ ਦੂਜੇ ਯੂਜ਼ਰ ਨੂੰ ਗਰੁੱਪ ’ਚ ਪ੍ਰਾਈਵੇਟ ਰਿਪਲਾਈ ਕਰ ਸਕਦਾ ਹੈ ਉਹ ਵੀ ਬਿਨਾਂ ਕਿਸੇ ਦੂਜੇ ਯੂਜ਼ਰਸ ਦੀ ਜਾਣਕਾਰੀ ਦੇ। ਇਸ ਤੋਂ ਪਹਿਲਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡਰ ਨੂੰ ਭੇਜਦੇ ਸੀ ਜਾਂ ਉਸ ਨੂੰ ਅਲੱਗ ਤੋਂ ਦੱਸਦੇ ਸੀ। ਹੁਣ ਤੁਸੀਂ ਕਿਸੇ ਵੀ ਮੈਸੇਜ ਨੂੰ ਵਟਸਐਪ ਗਰੁੱਪ ’ਚ ਦੇਖਣ ਲਈ ਤਿੰਨ ਡਾਟ ’ਤੇ ਕਲਿੱਕ ਕਰ ਸਕਦੇ ਹੋ ਅਤੇ ਪ੍ਰਾਈਵੇਟ ਰਿਪਲਾਈ ਆਪਸ਼ਨ ਨੂੰ ਦੇਖ ਸਕਦੇ ਹੋ। ਪ੍ਰਾਈਵੇਟ ਰਿਪਲਾਈ ਆਪਸ਼ਨ ’ਤੇ ਕਲਿੱਕ ਕਰਨ ਤੋਂ ਬਾਅਦ ਸੈਂਡਰ ਦੀ ਚੈਟ ਵਿੰਡੋ ’ਚ ਮੈਸੇਜ ਓਪਨ ਹੋ ਜਾਵੇਗਾ। ਇਹ ਫੀਚਰ ਠੀਕ ਰਿਪਲਾਈ ਮੈਸੇਜ ਦੀ ਤਰ੍ਹਾਂ ਕੰਮ ਕਰੇਗਾ।

PunjabKesari

ਇੰਝ ਕਰੋ ਫੀਚਰ ਦਾ ਇਸਤੇਮਾਲ
1. ਸਭ ਤੋਂ ਪਹਿਲਾਂ ਸੈਂਡਰ ਦੇ ਮੈਸੇਜ ਨੂੰ ਚੁਣੋ ਅਤੇ ਉਸ ਤੋਂ ਬਾਅਦ ਤਿੰਨ ਡਾਟ ’ਤੇ ਕਲਿੱਕ ਕਰੋ। ਇਸ ਦੀ ਮਦਦ ਨਾਲ ਤੁਸੀਂ ਪ੍ਰਾਈਵੇਟ ’ਚ ਰਿਪਲਾਈ ਕਰ ਸਕੋਗੇ।

2. ਫੀਚਰ ਦੀ ਮਦਦ ਨਾਲ ਯੂਜ਼ਰਸ ਗਰੁੱਪ ’ਚ ਚੈਟ ਦੌਰਾਨ ਗਰੁੱਪ ’ਚ ਮੌਜੂਦ ਕਿਸੇ ਵੀ ਆਪਣੇ ਦੋਸਤ ਨੂੰ ਪ੍ਰਾਈਵੇਟ ਮੈਸੇਜ ਕਰ ਸਕਦੇ ਹਨ। ਦੱਸ ਦੇਈਏ ਕਿ ਇਹ ਫੀਚਰ ਦੂਜੇ ਮੈਸੇਜ ਸਰਵਿਸ ’ਚ ਇਨਕਾਗਨਿਟੋ ਮੋਡ ਦੇ ਰੂਪ ’ਚ ਮੌਜੂਦ ਹੈ। ਵਟਸਐਪ ਦਾ ਪ੍ਰਾਈਵੇਟ ਰਿਪਲਾਈ ਫੀਚਰ ਵਰਜਨ 2.18.335 ’ਤੇ ਉਪਲੱਬਧ ਹੈ।


Related News