WhatsApp ਬਿਜ਼ਨੈੱਸ ਐਪ ’ਚ ਹੋਣ ਜਾ ਰਿਹੈ ਵੱਡਾ ਬਦਲਾਅ, ਹਟਣ ਵਾਲਾ ਹੈ ਇਹ ਫੀਚਰ
Tuesday, Jun 29, 2021 - 02:17 PM (IST)
ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਵੱਡਾ ਇੰਸਟੈਂਟ ਐਂਡ-ਟੂ-ਐਂਡ ਐਨਕ੍ਰਿਪਸ਼ਨ ਵਾਲਾ ਮੈਸੇਜਿੰਗ ਪਲੇਟਫਾਰਮ ਲਗਾਤਾਰ ਨਵੇਂ-ਨਵੇਂ ਫੀਚਰ ਜਾਰੀ ਕਰ ਰਿਹਾ ਹੈ। ਵਟਸਐਪ ਆਪਣੇ ਕਿਸੇ ਵੀ ਫੀਚਰ ਨੂੰ ਪਹਿਲਾਂ ਬੀਟਾ ਵਰਜ਼ਨ ’ਤੇ ਰਿਲੀਜ਼ ਕਰਦਾ ਹੈ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਸਾਰਿਆਂ ਲਈ ਜਾਰੀ ਕੀਤਾ ਜਾਂਦਾ ਹੈ। ਵਟਸਐਪ ਦੇ ਬੀਟਾ ਵਰਜ਼ਨ ’ਤੇ ਹੁਣ ਇਕ ਹੋਰ ਫੀਚਰ ਦੀ ਟੈਸਟਿੰਗ ਹੋ ਰਹੀ ਹੈ ਜੋ ਕਿ ਆਨਲਾਈਨ ਸਟੇਟਸ ਨਾਲ ਜੁੜਿਆ ਹੈ। ਵਟਸਐਪ ਦੇ ਨਵੇਂ ਫੀਚਰ ਦੀ ਟੈਸਟਿੰਗ ਵਟਸਐਪ ਬਿਜ਼ਨੈੱਸ ਐਪ ’ਤੇ ਹੋ ਰਹੀ ਹੈ।
ਇਹ ਵੀ ਪੜ੍ਹੋ– 50 ਦੇਸ਼ਾਂ ਨੇ ਕੋਵਿਨ ਐਪ ’ਚ ਦਿਲਚਸਪੀ ਦਿਖਾਈ, ਭਾਰਤ ਸਾਫਟਵੇਅਰ ਸਾਂਝਾ ਕਰਨ ਲਈ ਤਿਆਰ
ਵਟਸਐਪ ਬਿਜ਼ਨੈੱਸ ਐਪ ਦੀ ਨਵੀਂ ਅਪਡੇਟ ’ਚ ਕੋਈ ਨਵਾਂ ਫੀਚਰ ਨਹੀਂ ਜੋੜਿਆ ਜਾ ਰਿਹਾ ਸਗੋਂ ਆਨਲਾਈਨ ਸਟੇਟਸ ਫੀਚਰ ਨੂੰ ਹਟਾਇਆ ਜਾ ਰਿਹਾ ਹੈ। ਆਮਤੌਰ ’ਤੇ ਜਦੋਂ ਤੁਸੀਂ ਕਿਸੇ ਵਟਸਐਪ ਯੂਜ਼ਰਸ ਨਾਲ ਚੈਟ ਕਰਦੇ ਹੋ ਤਾਂ ਉਸ ਦਾ ਸਟੇਟਸ ਆਨਲਾਈਨ ਦਿਸਦਾ ਹੈ ਪਰ ਨਵੀਂ ਅਪਡੇਟ ਤੋਂ ਬਾਅਦ ਵਟਸਐਪ ਦੇ ਬਿਜ਼ਨੈੱਸ ਅਕਾਊਂਟ ’ਚੋਂ ਇਹ ਫੀਚਰ ਗਾਇਬ ਹੋ ਜਾਵੇਗਾ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਤੋਂ ਪਹਿਲਾਂ ਸੈਮਸੰਗ Galaxy A22 ਦੀ ਕੀਮਤ ਲੀਕ
ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ, ਐਂਡਰਾਇਡ ਦੇ ਬੀਟਾ ਵਰਜ਼ਨ ’ਤੇ ਹੋ ਰਹੀ ਹੈ। ਸਾਲ 2018 ’ਚ ਵਟਸਐਪ ਨੇ ਬਿਜ਼ਨੈੱਸ ਐਪ ਨੂੰ ਲਾਂਚ ਕੀਤਾ ਸੀ ਅਤੇ ਉਸੇ ਦੌਰਾਨ ਆਨਲਾਈਨ ਸਟੇਟਸ ਫੀਚਰ ਨੂੰ ਵੀ ਐਪ ਨਾਲ ਜੋੜਿਆ ਗਿਆ ਸੀ ਪਰ ਹੁਣ ਤਿੰਨ ਸਾਲਾਂ ਬਾਅਦ ਕੰਪਨੀ ਉਸ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ। ਵਟਸਐਪ ਦੀ ਇਸ ਨਵੀਂ ਅਪਡੇਟ ਦੀ ਜਾਣਕਾਰੀ WABetaInfo ਨੇ ਦਿੱਤੀ ਹੈ।
ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ
WABetaInfo ਮੁਤਾਬਕ, ਵਟਸਐਪ ਬਿਜ਼ਨੈੱਸ ਐਪ ਦੇ ਐਂਡਰਾਇਡ ਬੀਟਾ ਵਰਜ਼ਨ 2.21.13.17 ’ਤੇ ਇਸ ਫੀਚਰ ਨੂੰ ਵੇਖਿਆ ਜਾ ਸਕਦਾ ਹੈ। ਇਸ ਅਪਡੇਟ ਤੋਂ ਬਾਅਦ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਕੋਈ ਬਿਜ਼ਨੈੱਸ ਅਕਾਊਂਟ ਆਨਲਾਈਨ ਹੈ ਜਾਂ ਆਫਲਾਈਨ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਨਵੀਂ ਅਪਡੇਟ ਤੋਂਬਾਅਦ ਤੁਹਾਨੂੰ ‘ਆਨਲਾਈਨ ਸਟੇਟਸ’ ਦੇ ਨਾਲ ‘ਲਾਸਟ ਸੀਨ’ ਵੀ ਨਹੀਂ ਦਿਸੇਗਾ। ਵਟਸਐਪ ਨੇ ਅਧਿਕਾਰਤ ਤੌਰ ’ਤੇ ਇਸ ਫੀਚਰ ਨੂੰ ਲਾਂਚ ਕਰਨ ਨੂੰ ਲੈ ਕੇ ਅਜੇ ਤਕ ਕੁਝ ਨਹੀਂ ਕਿਹਾ।