WhatsApp ’ਚ ਹੁਣ ਤਾਰੀਖ਼ ਦੇ ਹਿਸਾਬ ਨਾਲ ਵੇਖ ਸਕੋਗੇ ਪੁਰਾਣੇ ਮੈਸੇਜ, ਆ ਰਿਹੈ ਜ਼ਬਰਦਸਤ ਫੀਚਰ

Wednesday, Sep 14, 2022 - 09:12 PM (IST)

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਤੇ ਤੁਹਾਨੂੰ ਜਲਦ ਤਾਰੀਖ਼ ਦੇ ਹਿਸਾਬ ਨਾਲ ਪੁਰਾਣੇ ਮੈਸੇਜ ਵੇਖਣ ਦਾ ਆਪਸ਼ਨ ਮਿਲਣ ਵਾਲਾ ਹੈ। ਵਟਸਐਪ ਦੇ ਨਵੇਂ ਫੀਚਰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਇਸ ਆਉਣ ਵਾਲੇ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਵਟਸਐਪ ਦੇ ਇਸ ਫੀਚਰ ਨੂੰ ਸਰਚ ਮੈਸੇਜ ਬਾਈ ਡੇਟ ਨਾਂ ਦਿੱਤਾ ਗਿਆ ਹੈ। ਹਾਲਾਂਕਿ, ਵਟਸਐਪ ਨੇ ਅਜੇ ਤਕ ਇਸਦਾ ਅਧਿਕਾਰਤ ਐਲਾਨ ਨਹੀਂ ਕੀਤਾ। ਦੱਸ ਦੇਈਏ ਕਿ ਹਾਲ ਹੀ ’ਚ ਵਟਸਐਪ ਦੇ ਲਿੰਕਡ ਡਿਵਾਈਸ ਤੋਂ ਖੁਦ ਨੂੰ ਮੈਸੇਜ ਭੇਜਣ ਦੇ ਫੀਚਰ ਦੀ ਵੀ ਖ਼ਬਰ ਆਈ ਸੀ। 

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ

ਇੰਝ ਕੰਮ ਕਰੇਗਾ ਫੀਚਰ

WABetaInfo ਦੀ ਰਿਪੋਰਟ ਮੁਤਾਬਕ, ਮੇਟਾ ਦੀ ਮਲਕੀਅਤ ਵਾਲੀ ਕੰਪਨੀ ਇਸ ਫੀਚਰ ’ਤੇ ਕੰਮ ਕਰ ਰਹੀ ਹੈ। ਇਹ ਫੀਚਰ ਜਲਦ ਹੀ ਯੂਜ਼ਰਜ਼ ਲਈ ਜਾਰੀ ਕੀਤਾ ਜਾ ਸਕਦਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਐਪ ’ਤੇ ਤਾਰੀਖ਼ ਦੇ ਹਿਸਾਬ ਨਾਲ ਪੁਰਾਣੇ ਮੈਸੇਜ ਵੇਖ ਸਕਣਗੇ। ਯੂਜ਼ਰਜ਼ ਨੂੰ ਇਸ ਫੀਚਰ ਤੋਂ ਬਾਅਦ ਸਰਚ ਸੈਕਸ਼ਨ ’ਚ ਇਕ ਨਵਾਂ ਕਲੰਡਰ ਆਈਕਨ ਮਿਲੇਗਾ, ਇਸ ਆਈਕਨ ’ਤੇ ਟੈਪ ਕਰਕੇ ਯੂਜ਼ਰਜ਼ ਤਾਰੀਖ਼ ਦੇ ਹਿਸਾਬ ਨਾਲ ਮੈਸੇਜ ਵੇਖ ਸਕਣਗੇ। ਇਹ ਫੀਚਰ ਉਨ੍ਹਾਂ ਯੂਜ਼ਰਜ਼ ਲਈ ਕਾਫੀ ਫਾਇਦੇਮੰਦ ਹੋਵੇਗਾ ਜੋ ਲੰਬੀ ਚੈਟ ਹਿਸਟਰੀ ਤੋਂ ਪਰੇਸ਼ਾਨ ਹਨ। ਇਸ ਫੀਚਰ ਨਾਲ ਗਰੁੱਪ ਚੈਟ ਹਿਸਟਰੀ ਵੇਖਣ ’ਚ ਵੀ ਮਦਦ ਮਿਲ ਸਕੇਗੀ। 

ਇਹ ਵੀ ਪੜ੍ਹੋ- ਸਾਵਧਾਨ! ਫਿਰ ਵਾਪਸ ਆਇਆ SharkBot ਵਾਇਰਸ, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ਐਪਸ


Rakesh

Content Editor

Related News