ਦੋ ਘੰਟੇ ਤਕ ਗੂਗਲ ਪਲੇਅ ਸਟੋਰ ਤੋਂ ਗਾਇਬ ਰਿਹਾ WhatsApp, ਪ੍ਰੇਸ਼ਾਨ ਹੋਏ ਯੂਜ਼ਰਜ਼

10/12/2019 12:05:44 PM

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲਾ ਸੋਸ਼ਲ ਮੈਸੇਜਿੰਗ ਐਪ ਵਟਸਐਪ ਗੂਗਲ ਪਲੇਅ ਸਟੋਰ ਤੋਂ ਗਾਇਬ ਹੋ ਗਿਆ ਸੀ। ਕਈ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਕੀਤੀ ਸੀ, ਹਾਲਾਂਕਿ ਪਲੇਅ-ਸਟੋਰ ’ਤੇ ਹੁਣ ਵਟਸਐਪ ਵਾਪਸ ਆ ਗਿਆ ਹੈ। ਗੂਗਲ ਪਲੇਅ ਸਟੋਰ ਤੋਂ ਵਟਸਐਪ ਕਰੀਬ 2 ਘੰਟੇ ਤਕ ਗਾਇਬ ਰਿਹਾ ਸੀ। ਇਸ ਦੌਰਾਨ ਸਰਚ ਕਰਨ ’ਤੇ ਸਿਰਫ ਵਟਸਐਪ ਬਿਜ਼ਨੈੱਸ ਐਪ ਦਿਖਾਈ ਦੇ ਰਿਹਾ ਸੀ। ਦਰਅਸਲ 11 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਵਟਸਐਪ ਪਲੇਅ ਸਟੋਰ ਤੋਂ ਗਾਇਬ ਹੋਇਆ ਸੀ। ਇਸ ਤੋਂ ਬਾਅਦ 2 ਵਜੇ ਦੇ ਬਾਅਦ ਵਟਸਐਪ ਫਿਰ ਤੋਂ ਵਾਪ ਆ ਗਿਆ ਸੀ। ਇਸ ਦੀ ਜਾਣਕਾਰੀ ‘ਐਂਡਰਾਇਡ ਪੁਲਿਸ’ ਨੇ ਆਪਣੀ ਰਿਪੋਰਟ ’ਚ ਦਿੱਤੀ ਸੀ। ਉਥੇ ਹੀ ਵਟਸਐਪ ਨੂੰ ਟ੍ਰੈਕ ਕਰਨ ਵਾਲੇ ਬਲਾਗ WABetaInfo ਨੇ ਵੀ ਟਵੀਟ ਕਰਕੇ ਵਟਸਐਪ ਦੇ ਪਲੇਅ ਸਟੋਰ ਤੋਂ ਗਾਇਬ ਹੋਣ ਦੀ ਪੁੱਸ਼ਟੀ ਕੀਤੀ। ਉਥੇ ਹੀ ਕੰਪਨੀ ਨੇ ਇਸ ਦਾ ਠੋਸ ਕਾਰਨ ਨਹੀਂ ਦੱਸਿਆ ਕਿ ਆਖਿਰ ਗੂਗਲ ਪਲੇਅ ਸਟੋਰ ਤੋਂ ਵਟਸਐਪ ਗਾਇਬ ਕਿਉਂ ਹੋਇਆ ਸੀ। 

 

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਗੂਗਲ ਪਲੇਅ ਸਟੋਰ ਦੇ ਇੰਸਟਾਲਡ ਐਪਸ ਦੀ ਲਿਸਟ ’ਚ ਵੀ ਵਟਸਐਪ ਦਿਖਾਈ ਨਹੀਂ ਦੇ ਰਿਹਾ ਸੀ। ਹਾਲਾਂਕਿ ਇਹ ਸਮੱਸਿਆ ਕੁਝ ਯੂਜ਼ਰਜ਼ ਦੇ ਨਾਲ ਹੀ ਹੋ ਰਹੀ ਸੀ। ਕੁਝ ਦਿਨ ਪਹਿਲਾਂ ਅਜਿਹਾ ਹੀ ਇੰਸਟਾਗ੍ਰਾਮ ਦੇ ਨਾਲ ਹੋਇਆ ਸੀ ਪਰ ਉਹ ਇਕ ਬਗ ਕਾਰਨ ਐਪ ਸਟੋਰ ਤੋਂ ਗਾਇਬ ਹੋਇਆ ਸੀ। 

 


Related News