ਇਨ੍ਹਾਂ ਲੋਕਾਂ ਦੇ WhatsApp ਅਕਾਊਂਟ ਆਪਣੇ ਆਪ ਹੋ ਰਹੇ ਹਨ ਡਿਲੀਟ

12/6/2019 1:39:21 PM

ਗੈਜੇਟ ਡੈਸਕ– ਵਟਸਐਪ ਨੂੰ ਲੈ ਕੇ ਹੁਣ ਇਕ ਹੋਰ ਪਰੇਸ਼ਾਨੀ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਕਸ਼ਮੀਰ ’ਚ ਇੰਟਰਨੈੱਟ ਡਾਊਨ ਦੇ ਚੱਲਦੇ ਇਥੋਂ ਦੇ ਕਈ ਯੂਜ਼ਰਜ਼ ਆਪਣੇ-ਆਪ ਹੀ ਵਟਸਐਪ ਗਰੁੱਪਸ ਤੋਂ ਐਗਜ਼ਿਟ ਹੋ ਰਹੇ ਹਨ। ਉਥੇ ਹੀ ਕਈ ਲੋਕਾਂ ਦੇ ਵਟਸਐਪ ਅਕਾਊਂਟ ਡਿਲੀਟ ਹੋ ਰਹੇ ਹਨ। ਇਸ ਨੂੰ ਲੈ ਕੇ ਕਸ਼ਮੀਰੀ ਯੂਜ਼ਰਜ਼ ਨੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਯੂਜ਼ਰਜ਼ ਇਸ ਪਰੇਸ਼ਾਨੀ ਨੂੰ ਲੈ ਕੇ ਲਗਾਤਾਰ ਟਵੀਟ ਕਰ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਦਰਅਸਲ, ਇਹ ਵਟਸਐਪ ਦਾ ਪਾਲਿਸੀ ਦੇ ਚੱਲਦੇ ਹੋ ਰਿਹਾ ਹੈ। 

ਕੀ ਹੈ ਵਟਸਐਪ ਦੀ ਪਾਲਿਸੀ
ਵਟਸਐਪ ਪਾਲਿਸੀ ਮੁਤਾਬਕ, ਜੇਕਰ ਕਿਸੇ ਵੀ ਯੂਜ਼ਰ ਦਾ ਅਕਾਊਂਟ 120 ਦਿਨਾਂ ਤਕ ਇਨਐਕਟਿਵ ਯਾਨੀ ਬਿਨਾਂ ਇਸਤੇਮਾਲ ਕੀਤੇ ਰਹਿੰਦਾ ਹੈ ਤਾਂ ਯੂਜ਼ਰ ਦਾ ਅਕਾਊਂਟ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ 4 ਮਹੀਨੇ ਪਹਿਲਾਂ ਇੰਟਰਨੈੱਟ ਸ਼ਟਡਾਊਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਥੋਂ ਦੇ ਯੂਜ਼ਰਜ਼ ਦੇ ਅਕਾਊਂਟ ਬੰਦ ਹਾਲਤ ’ਚ ਸਨ। ਅਜਿਹੇ ’ਚ 120 ਦਿਨਾਂ ਤਕ ਲਗਾਤਾਰ ਅਕਾਊਂਟ ਐਕਸੈਸ ਨਾ ਹੋਣ ਕਾਰਨ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਵਟਸਐਪ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਜੇਕਰ 120 ਦਿਨਾਂ ਤਕ ਵਟਸਐਪ ’ਤੇ ਕੋਈ ਐਕਟਿਵਿਟੀ ਨਹੀਂ ਕੀਤੀ ਜਾਂਦੀ ਤਾਂ ਵਟਸਐਪ ਅਕਾਊਂਟ ਆਪਣੇ ਆਪ ਐਕਸਪਾਇਰ ਹੋ ਜਾਂਦੇ ਹਨ। ਅਜਿਹੇ ਸਕਿਓਰਿਟੀ ਅਤੇ ਲਿਮਟ ਡਾਟਾ ਰਿਟੈਂਸ਼ਨ ਨੂੰ ਬਣਾਉ ਰੱਖਣ ਲਈ ਕੀਤਾ ਗਿਆ ਹੈ। ਇਸ ਹਾਲਤ ’ਚ ਯੂਜ਼ਰ ਵਟਸਐਪ ਗਰੁੱਪ ’ਚੋਂ ਵੀ ਐਗਜ਼ਿਟ ਹੋ ਜਾਂਦੇ ਹਨ। ਕੰਪਨੀ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਪਾਲਿਸੀ ਸਿਰਫ ਜੰਮੂ-ਕਸ਼ਮੀਰ ਲਈ ਹੀ ਨਹੀਂ ਸਗੋਂ ਸਾਰੇ ਯੂਜ਼ਰਜ਼ ਲਈ ਹੈ। 

ਟਵਿਟਰ ’ਤੇ ਸ਼ੇਅਰ ਹੋ ਰਹੇ ਸਕਰੀਨਸ਼ਾਟਸ
ਟਵਿਟਰ ਯੂਜ਼ਰ ਅਤੇ ਰਿਸਰਚਰ ਖਾਲਿਦ ਸ਼ਾਹ ਨੇ ਦਵੀਟ ਕਰ ਕੇ ਕਿਹਾ ਹੈ ਕਿ 4 ਮਹੀਨਿਆਂ ਤਕ ਇਨਐਕਟਿਵਿਟੀ ਲਈ ਕਸ਼ਮੀਰ ’ਚ ਯੂਜ਼ਰਜ਼ ਦੇ ਵਟਸਐਪ ਅਕਾਊਂਟ ਡਿਲੀਟ ਹੋ ਰਹੇ ਹਨ। 

 

ਇਕ ਯੂਜ਼ਰ ਨੇ ਗਰੁੱਪ ਦੀ ਫੋਟੋ ਸ਼ੇਅਰ ਕੀਤੀ ਹੈ। ਯੂਜ਼ਰ ਨੇ ਟਵੀਟ ’ਚ ਕਿਹਾ ਹੈ ਕਿ 4 ਮਹੀਨੇ ਦੇ ਕਮਿਊਨੀਕੇਸ਼ਨ ਬਲੈਕਆਊਟ ਤੋਂ ਬਾਅਦ ਵਟਸਐਪ ਨੇ ਕਸ਼ਮੀਰੀਆਂ ਦੇ ਅਕਾਊਂਟ ਡਿਲੀਟ ਕਰ ਦਿੱਤੇ ਹਨ।