ਵਟਸਐਪ ''ਤੇ ਕੀਤੀ ਅਜਿਹੀ ਗਲਤੀ ਤਾਂ ਹੋ ਸਕਦੀ ਹੈ ਜੇਲ

01/19/2020 12:46:49 AM

ਗੈਜੇਟ ਡੈਸਕ—ਵਟਸਐਪ ਵੈਸੇ ਤਾਂ ਅੱਜ-ਕੱਲ ਹਰ ਕਿਸੇ ਲਈ ਜ਼ਰੂਰੀ ਹੋ ਗਿਆ ਹੈ ਅਤੇ ਇਸ 'ਚ ਆਉਣ ਵਾਲੇ ਫੀਚਰਸ ਇਸ ਨੂੰ ਹੋਰ ਜ਼ਿਆਦਾ ਕੰਮ ਦਾ ਬਣਾ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਵਟਸਐਪ ਤੁਹਾਡੇ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਦਰਅਸਲ, ਤੇਜ਼ੀ ਨਾਲ ਵਧਦੀ ਵਰਤੋਂ ਅਤੇ ਜ਼ਿਆਦਤਰ ਹੋਣ ਵਾਲੀ ਦੁਰਵਰਤੋਂ ਤੋਂ ਬਾਅਦ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ਦੀ ਨਜ਼ਰ ਹਮੇਸ਼ਾ ਵਟਸਐਪ 'ਤੇ ਰਹਿੰਦੀ ਹੈ। ਅਜਿਹੇ 'ਚ ਵਟਸਐਪ 'ਤੇ ਕੀਤੀ ਗਈਆਂ ਗਲਤੀਆਂ ਵੀ ਭਾਰੀ ਪੈ ਸਕਦੀਆਂ ਹਨ। ਸੰਭਾਵਨਾ ਤਾਂ ਇਹ ਵੀ ਹੈ ਕਿ ਤੁਹਾਨੂੰ ਜੇਲ ਤਕ ਜਾਣਾ ਪੈ ਸਕਦਾ ਹੈ।

ਦਰਅਸਲ ਵਟਸਐਪ ਹਰ ਇਕ ਯੂਜ਼ਰ ਦਾ ਮੇਟਾਡਾਟਾ ਸੇਵ ਕਰਦਾ ਹੈ ਜੋ ਇਸ ਦੀ ਮਾਲੀਕਾਨਾ ਹੱਕ ਵਾਲੀ ਕੰਪਨੀ ਫੇਸਬੁੱਕ ਕਿਸੇ ਵੀ ਜਾਂਚ ਏਜੰਸੀ ਦੁਆਰਾ ਮੰਗੇ ਜਾਣ 'ਤੇ ਸ਼ੇਅਰ ਕਰ ਸਕਦੀ ਹੈ। ਇਸ ਡਾਟਾ 'ਚ ਤੁਹਾਡੀਆਂ ਸਾਰੀਆਂ ਜਾਣਕਾਰੀਆਂ ਉਪਲੱਬਧ ਰਹਿੰਦੀਆਂ ਹਨ ਜਿਸ 'ਚ ਤੁਹਾਡਾ ਨਾਂ, ਪਤਾ, ਫੋਨ ਨੰਬਰ, ਐੱਡਰੈੱਸ ਵੀ ਸ਼ਾਮਲ ਹੈ।

1. ਜੇਕਰ ਤੁਸੀਂ ਕਿਸੇ ਵਟਸਐਪ ਗਰੁੱਪ ਦੇ ਐਡਮਿਨ ਹੋ ਤਾਂ ਹਮੇਸ਼ਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਗਰੁੱਪ 'ਚ ਕੁਝ ਵੀ ਇਤਰਾਜ਼ਯੋਗ ਜਾਂ ਅਫਵਾਹਾਂ ਪੋਸਟ ਹੋਣ 'ਤੇ ਤੁਹਾਨੂੰ ਪੁਲਸ ਗ੍ਰਿਫਤਾਰ ਕਰ ਸਕਦੀ ਹੈ। ਇਸ ਲਈ ਗਰੁੱਪ 'ਚ ਸ਼ੇਅਰ ਹੋਣ ਵਾਲੇ ਕੰਟੈਂਟ ਦਾ ਧਿਆਨ ਰੱਖੋ।
2. ਗਰੁੱਪ 'ਚ ਜਾਂ ਪਰਸਨਲੀ ਕਿਸੇ ਵੀ ਤਰ੍ਹਾਂ ਦਾ ਅਸ਼ਲੀਲ ਕੰਟੈਂਟ ਸ਼ੇਅਰ ਕਰਨ 'ਤੇ ਵੀ ਤੁਹਾਨੂੰ ਜੇਲ ਜਾਣਾ ਪੈ ਸਕਦਾ ਹੈ।
3. ਕਿਸੇ ਵੀ ਵਟਸਐਪ ਗਰੁੱਪ 'ਚ ਐਡਿਟੇਡ ਜਾਂ ਛੇੜ-ਛਾੜ ਕਰ ਬਣਾਈਆਂ ਗਈਆਂ ਤਸਵੀਰਾਂ, ਵੀਡੀਓਜ਼ ਜਾਂ ਦੂਜਾ ਕੰਟੈਂਟ ਸ਼ੇਅਰ ਕਰਨਾ ਵੀ ਭਾਰੀ ਪੈ ਸਕਦਾ ਹੈ ਅਤੇ ਤੁਹਾਨੂੰ ਜੇਲ ਜਾਣਾ ਪੈ ਸਕਦਾ ਹੈ।
4. ਤੁਹਾਡੇ ਗਰੁੱਪ 'ਚ ਜਾਂ ਕਾਨਟੈਕਟ ਲਿਸਟ 'ਚ ਕੋਈ ਮਹਿਲਾ ਹੋਵੇ ਜੋ ਤੁਹਾਡੇ 'ਤੇ ਹਰਾਸਮੈਂਟ ਦਾ ਕੇਸ ਲਗਾ ਦਿੰਦੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਵੀ ਤੁਸੀਂ ਗ੍ਰਿਫਤਾਰ ਹੋ ਸਕਦੇ ਹੋ।
5. ਕਿਸੇ ਹੋਰ ਦੇ ਨਾਂ ਨਾਲ ਜੇਕਰ ਤੁਸੀਂ ਵਟਸਐਪ ਅਕਾਊਂਟ ਚੱਲਾ ਰਹੇ ਹੋ ਤਾਂ ਤੁਹਾਡੇ ਲਈ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ।
6. ਕਿਸੇ ਵੀ ਧਰਮ ਜਾਂ ਜਾਤੀ ਨੂੰ ਲੈ ਕੇ ਕੋਈ ਇਤਰਾਜ਼ਯੋਗ ਕਰਨ ਵਾਲੇ ਮੈਸੇਜ ਭੇਜਣਾ ਜਾਂ ਸ਼ੇਅਰ ਕਰਨਾ ਹਾਨੀਕਾਰਕ ਸਾਬਤ ਹੋ ਸਕਦਾ ਹੈ।
7. ਵਟਸਐਪ 'ਤੇ ਫਰਜ਼ੀ ਜਾਂ ਝੂਠੀਆਂ ਖਬਰਾਂ ਸ਼ੇਅਰ ਕਰਨਾ ਵੀ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
8. ਵਟਸਐਪ 'ਤੇ ਕਿਸੇ ਵੀ ਤਰ੍ਹਾਂ ਦੀ ਡਰੱਗਸ ਵੇਚਣਾ ਜਾਂ ਲੋਕਾਂ ਨੂੰ ਇਸ ਦੇ ਲਈ ਆਕਰਸ਼ਤ ਕਰਨਾ ਵੀ ਅਪਰਾਧ ਹੈ।
9. ਹਿੱਡਨ ਕੈਮਰੇ ਤੋਂ ਅਸ਼ਲੀਲ ਕਲਿੱਪਸ ਜਾਂ ਫਿਰ ਅਸ਼ਲੀਲ ਕੰਟੈਂਟ ਸ਼ੇਅਰ ਕਰਨ 'ਤੇ ਵੀ ਤੁਹਾਨੂੰ ਜੇਲ ਹੋ ਸਕਦੀ ਹੈ।
10. ਕਿਸੇ ਵੀ ਤਰ੍ਹਾਂ ਦੇ ਭੜਕਾਓ ਮੈਸੇਜ ਸ਼ੇਅਰ ਕਰਨ 'ਤੇ ਵੀ ਜੇਲ ਹੋ ਸਕਦੀ ਹੈ।


Karan Kumar

Content Editor

Related News