WhatsApp ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ‘Delete for Everyone’ ਫੀਚਰ

Friday, Oct 27, 2017 - 01:01 PM (IST)

WhatsApp ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ‘Delete for Everyone’ ਫੀਚਰ

ਜਲੰਧਰ- ਵਿਸ਼ਵ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ​ ਬਣੀ ਹੋਈ ਹੈ ਕਿ ਵਟਸਐਪ ਇਕ ਨਵੇਂ ਫੀਚਰ 'Delete for Everyone' 'ਤੇ ਕੰਮ ਕਰ ਰਹੀ ਸੀ। ਪਰ ਉਥੇ ਹੀ ਹੁਣ ਇਸ ਫੀਚਰ ਨੂੰ ਆਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜੇਕਰ ਵਾਟਸਐਪ 'ਤੇ ਤੁਸੀਂ ਗਲਤੀ ਨਾਲ ਕਿਸੇ ਨੂੰ ਕੋਈ ਮੈਸੇਜ ਭੇਜ ਦਿੰਦੇ ਹੋ ਤਾਂ ਉਸ ਦੇ ਲਈ ਤੁਹਾਨੂੰ ਮੁਆਫੀ ਮੰਗਣ ਦੀ ਲੋੜ ਨਹੀਂ ਹੈ, ਬਲਕਿ ਤੁਸੀਂ ਉਸਨੂੰ ਡਿਲੀਟ ਕਰ ਸਕਦੇ ਹੋ। ਕੰਪਨੀ ਨੇ ਮੈਸੇਜ ਰਿਵਾਕ ਅਤੇ ਡਿਲੀਟ ਮੈਸੇਜ ਦੇ ਬੀਟਾ ਨੂੰ ਸਾਰੇ ਪਲੇਟਫਾਰਮ ਲਈ ਪੇਸ਼ ਕੀਤਾ ਹੈ ਅਤੇ ਆਈ. ਓ. ਐੱਸ ਯੂਜ਼ਰਸ ਲਈ ਇਸ ਦਾ ਰੋਲਆਉਟ ਸ਼ੁਰੂ ਹੋ ਗਿਆ ਹੈ।

ਅੱਜ ਤੋਂ ਵਟਸਐਪ ਹੌਲੀ-ਹੌਲੀ ਆਈ. ਓ. ਐੱਸ, ਐਂਡ੍ਰਾਇਡ ਅਤੇ ਵਿੰਡੋਜ਼ ਫੋਨ ਯੂਜ਼ਰਸ ਲਈ Delete for Everyone ਫੀਚਰ ਨੂੰ ਰੋਲਆਉਟ ਕਿਤਾ ਜਾ ਰਿਹਾ ਹੈ। WEBetainfo.com ਨੋਟਸ ਦੇ ਆਧਾਰ 'ਤੇ, ਇਹ ਫੀਚਰ ਤੁਹਾਨੂੰ ਨਿਜੀ ਚੈਟ ਜਾਂ ਗਰੁਪ ਚੈਟ 'ਚ ਮੈਸੇਜ ਹਟਾਉਣ ਦੀ ਮੰਜ਼ੂਰੀ ਦਿੰਦਾ ਹੈ। ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਦੋਨੋਂ ਸੈਂਡਰ ਅਤੇ ਰਿਸੀਵਰ ਦੇ ਕੋਲ ਲੇਟੈਸਟ ਵਟਸਐਪ ਵਰਜਨ ਹੋਣਾ ਚਾਹੀਦਾ ਹੈ।

 

ਜਿਵੇਂ ਕਿ‌ ਬਹੁਤ ਸਾਰੇ ਨਵੇਂ ਵਹਾਟਸਏਪ ਫੀਚਰ ਦੇ ਨਾਲ ਵੀ ਹੈ ਕਿ ਕੰਪਨੀ ਦੁਆਰਾ ਸਾਰੇ ਫੀਚਰਸ ਨੂੰ ਤੁਰੰਤ ਰੋਲ ਆਉਟ ਨਹੀਂ ਕੀਤਾ, ਉਂਝ ਹੀ Delete for Everyone ਫੀਚਰ ਲਈ ਅਪਡੇਟ ਤੱਤਕਾਲ ਨਹੀਂ ਮਿਲ ਪਾਵੇਗਾ। ਇਹ ਸਹੂਲਤ ਟੈਕਸਟ ਮੈਸੇਜ, ਇਮੇਜ, ਵੀਡੀਓ, ਜੀ. ਆਈ. ਐੱਫ, ਵੌਇਸ ਮੈਸੇਜ, ਕਾਂਟੈਕਟ ਕਾਰਡ, ਫਾਈਲ, ਸਥਾਨਾਂ, quoted ਮੈਸੇਜ, ਸਟੇਟਸ ਰਿਪਲਾਈ ਅਤੇ ਸਟਿਕਰ (ਛੇਤੀ ਹੀ ਸ਼ੁਰੂ ਕੀਤੇ ਜਾਣ ਵਾਲੀ ਇਕ ਨਵੀਂ ਸਹੂਲਤ) 'ਤੇ ਲਾਗੂ ਹੁੰਦੀ ਹੈ।

ਵਟਸਐਪ ਦੇ Delete for Everyone ਫੀਚਰ ਨੂੰ ਇਸਤੇਮਾਲ ਕਰਨ ਆਸਾਨ ਹੈ। ਇਸ 'ਚ ਜਦ ਤੁਸੀਂ ਅਚਾਨਕ ਮੈਸੇਜ਼ ਹਟਾਉਂਦੇ ਹੋ, ਤਾਂ ਵਟਸਐਪ ਰਿਸੀਵਰ ਨੂੰ ਮੈਸੇਜ ਦੀ ਇਕ ਨਕਲੀ ਕਾਪੀ ਭੇਜਦਾ ਹੈ। ਜਦ ਰਿਸੀਵਰ ਉਸ ਕਾਪੀ ਨੂੰ ਪ੍ਰਾਪਤ ਕਰਦਾ ਹੈ, ਤਾਂ ਉਨ੍ਹਾਂ ਦਾ ਡਿਵਾਇਸ ਅਧਿਸੂਚਨਾ ਨਹੀਂ ਦਿਖਾਏਗਾ, ਨਾਂ ਹੀ ਇਸ ਨੂੰ ਆਪਣੇ ਚੈਟ ਹਿਸਟਰੀ 'ਚ ਸਹੇਜ ਕਰ ਰੱਖ ਸਕਦਾ ਹੈ, ਪਰ ਇਹ ਜਾਂਚ ਕਰੇਗਾ ਕਿ ਕੀ ਵਾਟਸਐਪ ਦੇ ਡਾਟਾਬੇਸ 'ਚ ਮੈਸੇਜ਼ ਦੀ ਆਈ. ਡੀ .ਹੈ, ਤਾਂ ਇਸ ਨੂੰ ਲੱਭਣਾ ਅਤੇ ਇਸ ਨੂੰ ਠੀਕ ਪੂਰੀ ਤਰਾਂ ਡਿਲੀਟ ਕਰ ਦਿਓ।


Related News