WhatsApp ਨੇ ਐਂਡ੍ਰਾਇਡ ਬੀਟਾ ਯੂਜ਼ਰਸ ਲਈ ਪੇਸ਼ ਕੀਤਾ ਇਹ ਖਾਸ ਫੀਚਰ

07/17/2018 7:20:17 PM

ਜਲੰਧਰ- ਪਿਛਲੇ ਹਫਤੇ ਖਬਰ ਆਈ ਸੀ ਕਿ ਵਟਸਐਪ 'ਤੇ Mark as Read ਤੇ Mute ਬਟਨ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਫੀਚਰ ਦੇ ਆ ਜਾਣ ਤੋਂ ਬਾਅਦ ਯੂਜ਼ਰ ਨਵੇਂ ਵਟਸਐਪ ਮੈਸੇਜ ਆਉਣ ਉੱਤੇ ਨੋਟੀਫਿਕੇਸ਼ਨਸ ਪੈਨਲ ਤੋਂ ਹੀ ਜਰੂਰੀ ਐਕਸ਼ਨ ਲੈ ਸਕਣਗੇ। ਹੁਣ ਫੇਸਬੁੱਕ ਦੇ ਇਸ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ ਆਪਣੇ ਲੇਟੈਸਟ ਵਟਸਐਪ ਐਂਡ੍ਰਾਇਡ ਬੀਟਾ ਐਪ 'ਤੇ ਮਿਊਟ ਬਟਨ ਨੂੰ ਐਕਟਿਵ ਕਰ ਦਿੱਤਾ ਹੈ। ਨਵਾਂ ਵਟਸਐਪ 2.18.216 ਅਪਡੇਟ ਸਾਰੇ ਯੂਜ਼ਰਸ ਲਈ ਮਿਊਟ ਸ਼ਾਰਟਕਟ ਲਿਆਉਂਦੀ ਹੈ। ਤੁਸੀ ਜਿਵੇਂ ਹੀ ਕਿਸੇ ਕਾਂਟੈਕਟ ਵਲੋਂ 51 ਤੋਂ ਜ਼ਿਆਦਾ ਮੈਸੇਜ ਰੀਸੀਵ ਕਰੋਗੇ ਤਾਂ ਇਹ ਬਟਨ ਨੋਟੀਫਿਕੇਸ਼ਨਸ 'ਚ ਐਕਟਿਵ ਹੋ ਜਾਵੇਗਾ।PunjabKesari


ਵਟਸਐਪ 'ਚ ਮਿਊਟ ਬਟਨ ਦੀ ਗੱਲ ਕਰੀਏ ਤਾਂ ਇਸ ਨੂੰ ਐਂਡ੍ਰਾਇਡ ਯੂਜ਼ਰ ਇਕ ਸਮੇਂ 'ਤੇ ਕਿਸੇ ਵੀ ਕਾਂਟੈਕਟ ਵਲੋਂ 51 ਤੋਂ ਜ਼ਿਆਦਾ ਮੈਸੇਜ ਮਿਲਣ 'ਤੇ ਇਸਤੇਮਾਲ 'ਚ ਲਿਆ ਸਕਦੇ ਹਨ। ਤੁਸੀਂ ਇਸ ਦੀ ਮਦਦ ਨਾਲ ਉਸ ਯੂਜ਼ਰ ਦੇ ਮੈਸੇਜ ਨੂੰ ਮਿਊਟ ਕਰ ਸਕਣਗੇ ਤੇ ਅਜਿਹਾ ਕਰਨ ਲਈ ਵਟਸਐਪ ਨੂੰ ਓਪਨ ਵੀ ਨਹੀਂ ਕਰਨਾ ਪਵੇਗਾ। ਇਹ ਨੋਟੀਫਿਕੇਸ਼ਨਸ ਪੈਨਲ ਤੋਂ ਹੀ ਸੰਭਵ ਹੋ ਜਾਵੇਗਾ। ਇਸ ਨੂੰ ਨੋਟੀਫਿਕੇਸ਼ਨ ਪੈਨਲ 'ਚ Reply To ਬਟਨ ਦੇ ਕੋਲ ਹੀ ਜਗ੍ਹਾ ਮਿਲੀ ਹੈ।PunjabKesari

ਮਿਊਟ ਬਟਨ ਨੂੰ ਰੋਲਆਊਟ ਕੀਤੇ ਜਾਣ ਦੇ ਨਾਲ WhatsApp ਰਾਹੀਂ ਸਟੀਕਰ ਪ੍ਰੀਵਿਊ ਜਾਰੀ ਕੀਤਾ ਗਿਆ ਹੈ। WEBetainfo ਦੀ ਮੰਨੀਏ ਤਾਂ ਇਹ WhatsApp ਬੀਟਾ ਵਰਜਨ 2.18. 218 ਦਾ ਹਿੱਸਾ ਹੈ। ਪਰ ਸਟਿੱਕਰਸ ਨੂੰ ਆਉਣ ਵਾਲੇ ਸਮੇਂ 'ਚ ਆਮ ਯੂਜ਼ਰ ਲਈ ਉਪਲੱਬਧ ਕਰਾਏ ਜਾਣਗੇ। ਇਹ ਵੀ ਦੱਸਿਆ ਗਿਆ ਹੈ ਕਿ ਅਪਡੇਟਿਡ ਸਟਿੱਕਰ ਪੈਕ ਦੇ ਬਾਰੇ 'ਚ ਜਾਣਕਾਰੀ+ਬਟਨ 'ਤੇ ਗ੍ਰੀਨ ਡਾਟ ਦੇ ਰਾਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਕ ਅਪਡੇਟ ਬਟਨ ਹੋਵੇਗਾ ਜਿਸ ਦੀ ਮਦਦ ਨਾਲ ਯੂਜ਼ਰਸ ਇਕ ਵਾਰ ਟੈਪ ਕਰਕੇ ਕਿਸੇ ਸਟਿੱਕਰ ਪੈਕ ਨੂੰ ਇਕੱਠੇ ਡਾਊਨਲੋਡ ਕਰ ਸਕਣਗੇ।PunjabKesariPunjabKesari


Related News